26 ਜਨਵਰੀ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ
ਮਾਨਸਾ, 18 ਜਨਵਰੀ (ਵਿਸ਼ਵ ਵਾਰਤਾ)-ਭਾਰਤੀ ਗਣਤਤਰਤਾ ਦਿਵਸ ਨੂੰ ਸਵਿਧਾਨਕ ਗ਼ੁਲਾਮੀ ਅਤੇ ਵਿਸ਼ਵਾਸਘਾਤ ਦਿਹਾੜਾ ਵੱਜੋਂ ਮਨਾਉਣ ਦਾ ਸਦਾ ਦਿਦਿਆਂ ਦਲ ਖਾਲਸਾ ਨੇ ਮਾਨਸਾ ਵਿਖੇ 26 ਜਨਵਰੀ ਨੂੰ ਰੋਹ—ਭਰਿਆ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਜਥੇਬੰਦੀ ਨੇ ਗਣਤਤਰਤਾ ਦਿਵਸ ਦਾ ਬਾਈਕਾਟ ਕਰਦਿਆਂ ਕਾਲੇ ਝਡੇ ਲਹਿਰਾਉਣ ਦਾ ਸੱਦਾ ਦਿੱਤਾ।ਦਲ ਖਾਲਸਾ ਨੇ ਧਾਰਮਿਕ ਘਟ ਗਿਣਤੀ ਕੌਮਾਂ ਨੂ ਅਪੀਲ ਕੀਤੀ ਕਿ ਉਹ ਭਾਰਤੀ ਗਣਤੰਤਰਤਾ ਦਿਵਸ ਨੂ ਵਿਸਵਾਸਘਾਤ ਦਿਵਸ ਵੱਜੋਂ ਮਨਾਉਣ।
ਜਥੇਬਦੀ ਦੇ ਪ੍ਰਧਾਨ ਹਰਪਾਲ ਸਿਘ ਚੀਮਾ ਨੇ ਮਾਨਸਾ ਵਿੱਚ ਪੱਤਰਕਾਰਾਂ ਨੂੰ ਮਿਲਣੀ ਦੌਰਾਨ ਕਿਹਾ ਕਿ ਦਲ ਖਾਲਸਾ ਦੇ ਕਾਰਜਕਰਤਾਵਾਂ ਵੱਲੋਂ ਸਵਿਧਾਨਕ ਵਿਤਕਰੇ, ਬੇਇਸਾਫੀਆਂ ਅਤੇ ਵਧੀਕੀਆਂ ਵਿਰੁੱਧ ਬਸ ਸਟੈਂਡ ਚੌਂਕ (ਮਾਨਸਾ) ਵਿਖੇ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ ਦਲ ਤੋਂ ਲੈਕੇ ਹਰ ਸਿ¤ਖ ਪਾਰਟੀ ਸਵਿਧਾਨ ਵਿ¤ਚ ਸਿਖਾਂ ਦੀ ਅਡਰੀ ਪਛਾਣ ਨੂ ਹਿਦੂ ਮੁਖਧਾਰਾ ਵਿੱਚ ਜ਼ਜ਼ਬ ਕਰਨ ਦੇ ਸਖਤ ਵਿਰੁੱਧ ਹਨ, ਪਰ ਅਫਸੋਸ ਹੈ ਕਿ ਇਹ ਪਾਰਟੀਆਂ 26 ਜਨਵਰੀ ਦੇ ਜਸ਼ਨਾਂ ਦਾ ਬਾਈਕਾਟ ਕਰਨ ਦਾ ਹੌਂਸਲਾ ਨਹੀ ਜੁਟਾ ਪਾ ਰਹੀਆਂ, ਜਦੋਂ ਕਿ ਦਲ ਖ਼ਾਲਸਾ ਨੇ 26 ਜਨਵਰੀ ਜਸ਼ਨਾਂ ਦੇ ਬਾਈਕਾਟ ਦਾ ਸ¤ਦਾ ਦਿ¤ਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸਿਖਾਂ ਨਾਲ ਸਵਿਧਾਨਕ ਅਤੇ ਰਾਜਸੀ ਪ੍ਰਬਧਕੀ ਢਾਂਚੇ ਰਾਹੀਂ ਕੀਤੀਆਂ ਜਾ ਰਹੀਆਂ, ਬੇਇਨਸਾਫੀਆਂ ਅਤੇ ਵਧੀਕੀਆਂ ਖਤਮ ਨਹੀਂ ਹੋ ਰਹੀਆਂ, ਜਿਸ ਕਾਰਨ ਸਿਖਾਂ ਦੇ ਇਕ ਹਿਸੇ ਵਿਚ ਖਾਸ ਕਰ ਨੌਜਵਾਨਾਂ ਅਦਰ ਭਾਰਤ ਨਾਲੋਂ ਅ¤ਡ ਹੋਣ ਦੀ ਭਾਵਨਾ ਹੋਰ ਵੀ ਪ੍ਰਚੰਡ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਹੁਕਮਰਾਨ ਭਾਰਤ—ਪਾਕਿ ਵਡ ਮੌਕੇ ਪਹਿਲੇ ਪ®ਧਾਨ ਮਤਰੀ ਜਵਾਹਰ ਲਾਲ ਨਹਿਰੂ ਵੱਲੋਂ ਕੀਤੇ ਵਾਅਦੇ ਦੀ ਰੌਸ਼ਨੀ ਵਿ¤ਚ ਸਘਰਸ਼ੀਲ ਕੌਮਾਂ ਨੂ ‘ਸਵੈ—ਨਿਰਣੇ ਦਾ ਹ¤ਕ’ ਅਤੇ ‘ਵਖ ਹੋਣ ਦਾ ਹਕ’ ਦੇਣ।
ਦਲ ਖ਼ਾਲਸਾ ਦੇ ਜਨਰਲ ਸਕਤਰ ਪਰਮਜੀਤ ਸਿਘ ਟਾਂਡਾ ਨੇ ਸਪੱਸ਼ਟ ਕੀਤਾ ਕਿ ਭਾਰਤੀ ਸਵਿਧਾਨ, ਜਨ ਗਨ ਮਨ, 26 ਜਨਵਰੀ, ਤਿਰਗਾਂ ਝਡਾ ਸਿ¤ਖਾਂ ਲਈ ਬੇਗਾਨੇ ਬਣਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸਵਿਧਾਨਕ ਮਦਾਂ ਲਗਾਤਾਰ ਸਿ¤ਖਾਂ ਨੂ ਠਿਸ਼ਠ ਕਰ ਕਰੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਇਕ ਵਖਰੀ ਕੌਮ ਹੈ ਅਤੇ ਉਹ ਆਪਣੀ ਕਿਸਮਤ ਦੀ ਮਾਲਕ ਵੀ ਆਪ ਬਨਣਾ ਚਾਹੁਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਸਿ¤ਖ ਕੌਮ ਵਿਚਾਲੇ ਖਿਚੋਤਾਣ ਦਾ ਪਕਾ ਹਲ ਸਿਖਾਂ ਨੂ ਸਵੈ—ਨਿਰਣੇ ਦਾ ਹ¤ਕ ਦੇਣ ਅਤੇ ਉਸਨੂ ਲਾਗੂ ਕਰਨ ਨਾਲ ਹੀ ਹੋਵੇਗਾ।
ਜਥੇਬਦੀ ਦੇ ਮੀਤ—ਪ®ਧਾਨ ਬਾਬਾ ਹਰਦੀਪ ਸਿਘ ਮਹਿਰਾਜ ਅਤੇ ਅਮਰੀਕ ਸਿਘ ਈਸੜੂ ਨੇ ਕਿਹਾ ਕਿ ਸਿੱਖਾਂ ਨੇ ਇਸ ਖਿਤੇ ਵਿਚ ਆਪਣਾ ਸਫਰ ਭਾਰਤੀ ਸਵਿਧਾਨ ਨੂ ਨਾ—ਮਨਜ਼ੂਰ ਕਰਕੇ ਆਰਭ ਕੀਤਾ, ਕਿਉਂਕਿ ਇਹ ਸਵਿਧਾਨ ਉਨ੍ਹਾਂ ਨਾਲ ਧੋਖਾ ਸੀ ਅਤੇ ਬਾਅਦ ਦੇ ਸਾਲਾਂ ਦੌਰਾਨ ਭਾਰਤੀ ਸਟੇਟ ਵੱਲੋਂ ਸਿੱਖਾਂ ਨਾਲ ਕੀਤੇ ਵਤੀਰੇ ਅਤੇ ਵਾਪਰੀਆਂ ਘਟਨਾਵਾਂ ਇਸ ਗ¤ਲ ਦੀ ਗਵਾਹੀ ਭਰਦੀਆਂ ਹਨ। ਉਨ੍ਹਾਂ ਕਿਹਾ ਕਿ ਦਿ¤ਲੀ ਦੇ ਹੁਕਮਰਾਨਾਂ ਨੇ ਸਿ¤ਖ ਸਮ¤ਸਿਆਵਾਂ ਨੂ ਜਾਂ ਤਾਂ ਅਣਗੌਲਿਆ ਕਰੀ ਰਖਿਆ, ਜਾਂ ਇਸ ਨੂ ਕਾਨੂਨ—ਵਿਵਸਥਾ ਦਾ ਮਸਲਾ ਬਣਾਕੇ ਸਿੱਖਾਂ ਦਾ ਸਰੀਰਕ ਘਾਣ ਕੀਤਾ।
ਹਰਪਾਲ ਸਿਘ ਚੀਮਾ ਨੇ ਵਿਦੇਸ਼ਾਂ ਦੇ ਗੁਰਦੁਆਰਿਆਂ ਅਦਰ ਭਾਰਤੀ ਦੂਤਘਰਾਂ ਦੇ ਨੁਮਾਇਦਿਆਂ ਦੀਆਂ ਸਰਗਰਮੀਆਂ ‘ਤੇ ਲਾਈਆਂ ਬਰੈਕਾਂ ਨੂ ਜਾਇਜ ਦਸਦਿਆਂ ਕਿਹਾ ਕਿ ਭਾਰਤੀ ਡਿਪਲੋਮੇਟਸ ਡਿਪਲੋਮੈਸੀ ਦੇ ਨਿਯਮਾਂ ਦੀਆਂ ਉਲਘਣਾ ਕਰਕੇ ਸਿ¤ਖਾਂ ਦੇ ਅਦੂਰਨੀ ਮਾਮਲਿਆਂ ਵਿਚ ਦਖਲਅਦਾਜੀ ਕਰਦੇ ਹਨ, ਸਿਖਾਂ ਵਿਚ ਫੁਟ ਪਾਉਂਦੇ ਹਨ ਅਤੇ ਅਨ੍ਹਾ ਪੈਸਾ ਵਰਤਕੇ ਗੁਰਦੁਆਰਾ ਚੋਣਾਂ ਵਿਚ ਆਪਣੇ “ਬੰਦੇ“ ਜਿਤਾਉਣ ਲਈ ਸਰਗਰਮ ਰਹਿਦੇ ਹਨ। ਉਨ੍ਹਾਂ ਭਾਰਤ ਸਰਕਾਰ ਵੱਲੋਂ ਯੂ.ਕੇ ਸਰਕਾਰ ਨੂ ਸਿਖ ਫੈਡਰੇਸ਼ਨ (ਯੂ.ਕੇ) ਉਤੇ ਪਾਬਦੀ ਲਾਉਣ ਦੀ ਪੇਸ਼ਕਸ਼ ਨੂ ਭਾਰਤ ਸਰਕਾਰ ਦੀ ਘਬਰਾਹਟ ਅਤੇ ਬੁਖਲਾਹਟ ਦਾ ਸਿ¤ਟਾ ਦਸਿਆ ਹੈ।
ਇਸ ਮੌਕੇ ਗੁਰਵਿਦਰ ਸਿਘ ਬਠਿਡਾ, ਗੁਰਤੇਜ ਸਿਘ ਮਾਨਸਾ, ਸੁਰਿਦਰ ਸਿਘ ਨਥਾਣਾ, ਜੀਵਨ ਸਿਘ ਗਿੱਲ ਕਲਾਂ, ਸੁਖਚੈਨ ਸਿਘ ਅਤਲਾ, ਹਰਪ੍ਰੀਤ ਸਿਘ ਖ਼ਾਲਸਾ, ਜਗਤਾਰ ਸਿਘ, ਜਸਪ੍ਰੀਤ ਸਿਘ, ਲਖਵੀਰ ਸਿਘ ਲੱਖਾ ਸਿਧਾਣਾ, ਜਗਰੂਪ ਸਿਘ ਵਿਦਰੋਹੀ ਅਤੇ ਮਨਪ੍ਰੀਤ ਸਿਘ ਨਿੱਕਾ ਸਿਧਾਣਾ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਦਲ ਖਾਲਸਾ ਦੇ ਸੀਨੀਅਰ ਆਗੂ ਮਾਨਸਾ ਵਿਚ ਪੈ੍ਰਸ ਕਾਨਫਰੰਸ ਦੌਰਾਨ 26 ਜਨਵਰੀ ਦੇ ਬਾਈਕਾਟ ਸੰਬੰਧੀ ਪੋਸਟਰ ਵਿਖਾਉਂਦੇ ਹੋਏ।