• Latest
  • Trending
ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਰਕਰਾਰ : ਮੁੱਖ ਸਕੱਤਰ ਹਰਿਆਣਾ 

ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਰਕਰਾਰ : ਮੁੱਖ ਸਕੱਤਰ ਹਰਿਆਣਾ 

9 years ago
Punjab Weather: ਪੰਜਾਬ ‘ਚ ਹੁਣ ਮੌਸਮ ਰਹੇਗਾ ਖੁਸ਼ਕ, ਜਲਦੀ ਹੀ ਹੋਵੇਗੀ ਮਾਨਸੂਨ ਦੀ ਰਵਾਨਗੀ

Punjab Weather: ਪੰਜਾਬ ‘ਚ ਹੁਣ ਮੌਸਮ ਰਹੇਗਾ ਖੁਸ਼ਕ, ਜਲਦੀ ਹੀ ਹੋਵੇਗੀ ਮਾਨਸੂਨ ਦੀ ਰਵਾਨਗੀ

8 minutes ago
Haryana: ਵਿਜੀਲੈਂਸ ਨੇ ਕਾਨੂੰਨਗੋ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ

Haryana: ਵਿਜੀਲੈਂਸ ਨੇ ਕਾਨੂੰਨਗੋ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ

48 minutes ago
Punjab ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦਰਬਾਰ ਸਾਹਿਬ ਹੋਏ ਨਤਮਸਤਕ

Punjab ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦਰਬਾਰ ਸਾਹਿਬ ਹੋਏ ਨਤਮਸਤਕ

1 hour ago
DUSU Election Result: DUSU ਚੋਣਾਂ ਦਾ ਨਤੀਜਾ ਅੱਜ, ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ

DUSU Election Result: DUSU ਚੋਣਾਂ ਦਾ ਨਤੀਜਾ ਅੱਜ, ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ

2 hours ago
Punjab: CM ਭਗਵੰਤ ਮਾਨ ਅੱਜ ਮੋਹਾਲੀ ਦੇ ISB Leadership Summit 2026 ਵਿੱਚ ਹੋਣਗੇ ਸ਼ਾਮਲ

Punjab: CM ਭਗਵੰਤ ਮਾਨ ਅੱਜ ਮੋਹਾਲੀ ਦੇ ISB Leadership Summit 2026 ਵਿੱਚ ਹੋਣਗੇ ਸ਼ਾਮਲ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
National: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੋ ਸੂਬਿਆਂ ਦੇ ਦੌਰੇ ’ਤੇ

National: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੋ ਸੂਬਿਆਂ ਦੇ ਦੌਰੇ ’ਤੇ

3 hours ago
National: 20ਵਾਂ ਰੋਜ਼ਗਾਰ ਮੇਲਾ ਅੱਜ: PM ਮੋਦੀ 51 ਹਜ਼ਾਰ ਤੋਂ ਵੱਧ ਨਵੇਂ ਸਰਕਾਰੀ ਮੁਲਾਜ਼ਮਾਂ ਨੂੰ ਦੇਣਗੇ ਨਿਯੁਕਤੀ ਪੱਤਰ

National: 20ਵਾਂ ਰੋਜ਼ਗਾਰ ਮੇਲਾ ਅੱਜ: PM ਮੋਦੀ 51 ਹਜ਼ਾਰ ਤੋਂ ਵੱਧ ਨਵੇਂ ਸਰਕਾਰੀ ਮੁਲਾਜ਼ਮਾਂ ਨੂੰ ਦੇਣਗੇ ਨਿਯੁਕਤੀ ਪੱਤਰ

3 hours ago
Punjab: ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੱਜ ਦੂਜਾ ਦਿਨ

Punjab: ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੱਜ ਦੂਜਾ ਦਿਨ

3 hours ago
Punjab: CM ਮਾਨ ਅੱਜ ਲੁਧਿਆਣਾ ਵਿੱਚ ਚੋਣ ਪ੍ਰਚਾਰ ਪੈਂਫਲੇਟ ਕਰਨਗੇ ਜਾਰੀ

Punjab: CM ਮਾਨ ਅੱਜ ਲੁਧਿਆਣਾ ਵਿੱਚ ਚੋਣ ਪ੍ਰਚਾਰ ਪੈਂਫਲੇਟ ਕਰਨਗੇ ਜਾਰੀ

3 hours ago
Hukamnama Sri Darbar Sahib Today – 19 September 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 19 September 2026 | Ang 678 I ਅੱਜ ਦਾ ਹੁਕਮਨਾਮਾ

5 hours ago
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 241ਵਾਂ ਦਿਨ: ਪੰਜਾਬ ਪੁਲਿਸ ਵੱਲੋਂ 603 ਥਾਈਂ ਛਾਪੇਮਾਰੀ; 291 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 241ਵਾਂ ਦਿਨ: ਪੰਜਾਬ ਪੁਲਿਸ ਵੱਲੋਂ 603 ਥਾਈਂ ਛਾਪੇਮਾਰੀ; 291 ਕਾਬੂ

13 hours ago
Hindi News
English News
Saturday, September 19, 2026
No Result
View All Result
29 °c
Chandigarh
28 ° Sun
28 ° Mon
29 ° Tue
29 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਰਕਰਾਰ : ਮੁੱਖ ਸਕੱਤਰ ਹਰਿਆਣਾ 

August 26, 2017
in ਰਾਸ਼ਟਰੀ
ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਰਕਰਾਰ : ਮੁੱਖ ਸਕੱਤਰ ਹਰਿਆਣਾ 

ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਰਕਰਾਰ : ਮੁੱਖ ਸਕੱਤਰ ਹਰਿਆਣਾ 
ਚੰਡੀਗੜ੍ਹ 26 ਅਗਸਤ (ਵਿਸ਼ਵ ਵਾਰਤਾ) – ਹਰਿਆਣਾ ਵਿਚ ਡੇਰਾ ਸੱਚਾ ਸੌਦਾ ਦੇ ਮੁੱਖੀ ਨੂੰ ਸੀ.ਬੀ.ਆਈ. ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਤੋਂ ਬਾਅਦ ਪੰਚਕੂਲਾ ਵਿਚ ਹੋਏ ਦੰਗੇ ਤੋਂ ਬਾਅਦ ਕਲ ਸ਼ਾਮ 6:30 ਵਜੇ ਤੋਂ ਬਾਅਦ ਪੰਚਕੂਲਾ ਤੇ ਹਰਿਆਣਾ ਦੇ ਹੋਰ ਕਿਸੇ ਵੀ ਹਿੱਸੇ ਵਿਚ ਕਾਨੂੰਨ ਤੇ ਵਿਵਸਥਾ ਨਾਲ ਸਬੰਧਤ ਕੋਈ ਵੀ ਘਟਨਾ ਅਜੇ ਤਕ ਨਹੀਂ ਹੋਈ ਹੈ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਣੀ ਹੋਈ ਹੈ।
ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ. ਢੇਸੀ, ਪੁਲਿਸ ਡਾਇਰੈਕਟਰ ਜਰਨਲ ਬੀ.ਐਸ.ਸੰਧੂ ਅਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੇ ਸਾਂਝੇ ਤੌਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ।
ਮੁੱਖ ਸਕੱਤਰ ਨੇ ਦਸਿਆ ਕਿ ਪੰਚਕੂਲਾ ਵਿਚ ਹੋਏ ਦੰਗੇ ਵਿਚ 28 ਲੋਕਾਂ ਦੀ ਮੌਤ ਹੋਈ ਹੈ, ਜਿੰਨ੍ਹਾਂ ਵਿਚ 24 ਪੁਰਖ, 3 ਮਹਿਲਾਵਾਂ ਅਤੇ ਇਕ ਬੱਚਾ ਸ਼ਾਮਿਲ ਹੈ। ਇਸ ਤਰ੍ਹਾਂ ਸਿਰਸਾ ਵਿਚ ਵੀ ਤਿੰਨ ਲੋਕਾਂ ਦੀ ਮੌਤ ਹੋਈ ਹੈ। ਫੱਟੜਾਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦਸਿਆ ਕਿ ਇਸ ਘਟਨਾ ਵਿਚ 250 ਲੋਕ ਫੱਟੜ ਹੋਏ ਸਨ, ਜਿੰਨ੍ਹਾਂ ਵਿਚ 50 ਪੁਲਿਸ ਕਰਮਚਾਰੀ ਹਨ। ਉਨ੍ਹਾਂ ਦਸਿਆ ਕਿ  101 ਫੱਟੜ ਵਿਅਕਤੀਆਂ ਨੂੰ ਰੈਫਰ ਕੀਤਾ ਗਿਆ ਹੈ, ਜਦੋਂ ਕਿ 31 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦਸਿਆ ਕਿ 61 ਵਿਅਕਤੀਆਂ ਦਾ ਇਲਾਜ ਚਲ ਰਿਹਾ ਹੈ, ਜਿੰਨ੍ਹਾਂ ਵਿਚ 6 ਪੁਲਿਸ ਕਰਚਮਾਰੀ ਵੀ ਹਨ। ਉਨ੍ਹਾਂ ਦਸਿਆ ਕਿ 24 ਵਿਅਕਤੀ ਪੰਜਾਬ ਤੋਂ ਹਨ, 22 ਹਰਿਆਣਾ ਤੋਂ ਹਨ, 4 ਰਾਜਸਥਾਨ ਅਤੇ 4 ਹੀ ਉੱਤਰ ਪ੍ਰਦੇਸ਼ ਦੇ ਹਨ। ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਨਾਲ ਇਕ ਵੀ ਵਿਅਕਤੀ ਪੰਚਕੂਲਾ ਦਾ ਲੋਕਲ ਵਾਸੀ ਨਹੀਂ ਹੈ। ਸ੍ਰੀ ਢੇਸੀ ਨੇ ਦਸਿਆ ਕਿ ਮੌਤ ਹੋਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਮੌਜ਼ੂਦਾ ਵਿਚ ਪੋਸਟਮਾਰਟਮ ਦੀ ਕਾਰਵਾਈ ਚਲ ਰਹੀ ਹੈ।
ਉਨ੍ਹਾਂ ਦਸਿਆ ਕਿ ਪੰਚਕੂਲਾ ਦੇ ਘਟਨਾ ਦੌਰਾਨ 28 ਵਾਹਨਾਂ ਨੂੰ ਜਲਾਇਆ ਗਿਆ ਹੈ, ਜਿਸ ਵਿਚ ਸਰਕਾਰੀ ਵਾਹਨ ਵੀ ਸ਼ਾਮਿਲ ਹੈ। ਇਸ ਤਰ੍ਹਾਂ, ਦੋ ਸਰਕਾਰੀ ਭਵਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਵਿਚ ਆਮਦਨ ਟੈਕਸ ਭਵਨ ਅਤੇ ਹਰਿਆਣਾ ਦਾ ਹਾਰਟ੍ਰੋਨ ਦਫਤਰ ਸ਼ਾਮਿਲ ਹੈ। ਉਨ੍ਹਾਂ ਦਸਿਆ ਕਿ 6 ਨਿੱਜੀ ਦੁਕਾਨਾਂ ਨੂੰ ਵੀ ਜਲਾਇਆ ਗਿਆ ਹੈ ਅਤੇ ਦੋ ਸਟ੍ਰਕਚਰ ਵੀ ਜਲਾਏ ਗਏ ਹਨ, ਜਿੰਨ੍ਹਾਂ ਵਿਚ ਇਕ ਪਾਰਕ ਅਤੇ ਇਕ ਐਚ.ਡੀ.ਐਫ.ਸੀ. ਬੈਂਕ ਦਾ ਏ.ਟੀ.ਐਮ. ਸ਼ਾਮਿਲ ਹੈ। ਉਨ੍ਹਾਂ ਦਸਿਆ ਕਿ ਕਲ ਦੁਪਹਿਰ ਇਹ ਘਟਨਾ 3:30 ਵਜੇ ਸ਼ੁਰੂ ਹੋਇਆ ਅਤੇ 6:30 ਵਜੇ ਨਾਲ 7:00 ਵਜੇ ਵਿਚਕਾਰ ਸਾਰੀ ਸਥਿਤੀ ‘ਤੇ ਕੰਟ੍ਰੋਲ ਕਰ ਲਿਆ ਗਿਆ ਸੀ।
ਮੁੱਖ ਸਕੱਤਰ ਦਸਿਆ ਕਿ ਇਸ ਘਟਨਾ ਨੂੰ ਲੈ ਕੇ 8 ਵੱਖ-ਵੱਖ ਤਰ੍ਹਾਂ ਦੀ ਆਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ 524 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਵੱਲੋਂ ਇਕ ਵਿਸ਼ੇਸ਼ ਪੋਟਰਲ ਬਣਾਇਆ ਜਾ ਰਿਹਾ ਹੈ, ਜਿੰਨ੍ਹਾਂ ਵਿਚ ਮੀਡਿਆ ਜਾਂ ਨਿਜੀ ਲੋਕਾਂ ਵੱਲੋਂ ਆਪਣੇ ਨੁਕਸਾਨ ਦਾ ਦਾਅਵਾ ਕੀਤਾ ਜਾ ਸਕੇਗਾ ਅਤੇ ਅਜਿਹੇ ਲੋਕਾਂ ਨੂੰ ਸੌ ਫੀਸਦੀ ਮੁਆਵਜਾ ਦਿੱਤਾ ਜਾਵੇਗਾ।
ਉਨ੍ਹਾਂ ਦਸਿਆ ਕਿ ਸਰਾਕਰ ਨੇ ਕਾਨੂੰਨ  ਵਿਵਸਥਾ ਬਣਾਏ ਰੱਖਣ ਲਈ 101 ਪੈਰਾਮਿਲਟਰੀ ਕੰਪਨੀਆਂ ਨੂੰ ਤੈਨਾਤ ਕੀਤਾ ਹੈ, ਜਦੋਂ ਕਿ ਸੈਨਾ ਦੇ 10 ਕਾਲਮ ਵੀ ਤੈਨਾਤ ਹਨ, ਜਿੰਨ੍ਹਾਂ ਵਿਚ 6 ਕਾਲਮ ਪੰਚਕੂਲਾ ਵਿਚ ਅਤੇ 4 ਕਾਲਮ ਸਿਰਸਾ ਵਿਚ ਤੈਨਾਤ ਹੈ। ਸਿਰਸਾ ਸਥਿਤੀ ਡੇਰੇ ਅੰਦਰ ਸੈਨਾ ਦੇ ਜਾਣ ਦੇ ਸਬੰਧ ਵਿਚ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਿਰਸਾ ਵਿਚ ਡੇਰੇ ਦੇ ਬਾਹਰ ਦੇ ਖੇਤਰ ਵਿਚ ਸੈਨਾ ਅਤੇ ਪੈਰਾਮਿਲਟਰੀ ਦੇ ਜਵਾਨਾਂ ਦੀ ਗਸ਼ਤ ਹੈ ਤਾਂ ਜੋ ਸਥਿਤੀ ਨੂੰ ਕਾਬੂ ਤੇ ਸੁਰੱਖਿਆ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜੇ ਤਕ ਡੇਰੇ ਵਿਚ ਕੋਈ ਅੰਦਰ ਨਹੀਂ ਗਿਆ ਹੈ।
ਮੁੱਖ ਸਕੱਤਰ ਨੇ ਦਸਿਆ ਕਿ ਆਪਰੇਸ਼ਨ ਦੌਰਾਨ ਡੇਰੇ ਨਾਲ ਸਬੰਧਤ ਇਕ ਵਾਹਨ ਤੋਂ ਇਕ ਏ.ਕੇ. 47 ਰਾਇਫਲ, ਇਕ ਮਾਊਜਰ ਜਬਤ ਕੀਤਾ ਹੈ, ਜਦੋਂ ਕਿ ਦੂਜੇ ਇਕ ਹੋਰ ਵਾਹਨ ਤੋਂ ਦੋ ਰਾਇਫਲ ਅਤੇ 5 ਪਿਸਤੌਲ ਜਬਤ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਡੇਰਾ ਸਮਰਥਕਾਂ ਦੇ ਵਿਰੁੱਧ ਦੇਸ਼ਦੋਹਰ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਡੇਰਾ ਮੁੱਖੀ ਨੂੰ ਜੇਲ੍ਹ ਵਿਚ ਵੀ.ਆਈ.ਪੀ. ਟ੍ਰੀਟਮੈਂਟ ਦੇ ਸਬੰਧ ਵਿਚ ਉਨ੍ਹਾਂ ਦਸਿਆ ਕਿ ਡੇਰਾ ਮੁੱਖੀ ਨੁੰ ਕੋਈ ਵੀ.ਆਈ.ਪੀ. ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਹੈ, ਉਨ੍ਹਾਂ ਨੂੰ ਸੁਰੱÎਖਆ ਕਾਰਣਾਂ ਕਰਕੇ ਹੈਲੀਕਾਪਟਰ ਤੋਂ ਸੁਨਾਰਿਆ ਸਥਿਤੀ ਰੋਹਤਕ ਜੇਲ੍ਹ ਵਿਚ ਲੈ ਜਾਇਆ ਗਿਆ ਹੈ। ਡੇਰਾ ਮੁੱਖੀ ਦੇ ਨਾਲ ਆਮ ਕੈਦਿਆਂ ਦੀ ਤਰ੍ਹਾਂ ਵਿਹਾਰ ਕੀਤਾ ਜਾ ਰਿਹਾ ਹੈ ਅਤੇ ਆਮ ਕੈਦਿਆਂ ਦੀ ਤਰ੍ਹਾਂ ਹੀ ਖਾਣਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਡੇਰਾ ਮੁੱਖੀ ਦੀ ਜੈਡ ਪਲਸ ਸੁਰੱਖਿਆ ਖਤਮ ਹੋ ਗਈ ਹੈ।
ਇਕ ਹੋਰ ਸੁਆਲ ਦੇ ਜਵਾਬ ਵਿਚ ਹਰਿਆਣਾ ਦੇ ਮੁੱਖ ਸਕੱਤਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਥਾਏ ਰੱਖਣ ਦਾ ਇਕ ਤਰੀਕਾ ਹੁੰਦਾ ਹੈ ਅਤੇ ਜੇਕਰ ਕਾਨੂੰਨ ਵਿਵਸਕਾ ਬਣਾਏ ਰੱਖਣ ਵਿਚ ਕਿਸੇ ਵੀ ਅਧਿਕਾਰੀ ਦੀ ਕੋਈ ਕੋਤਸਾਹੀ ਪਾਈ ਗਈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਮੁੱਖੀ ਦੀ ਸੰਪਤੀ ਨੂੰ ਅਟੈਚ ਕਰਨ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਸਕੱਤਰ ਨੇ ਕਿਹਾ ਕਿ ਅਦਾਲਤ ਨੇ ਡੇਰਾ ਦੇ ਵਕੀਲ ਨੂੰ ਕਿਹਾ ਹੈ ਕਿ ਉਹ ਡੇਰੇ ਨਾਲ ਸਬੰਧਤ ਸੰਪਤੀ ਦਾ ਵੇਰਵਾ ਪੇਸ਼ ਕਰਨ।
ਇਕ ਹੋਰ ਸੁਆਲ ਦੇ ਜਵਾਬ ਵਿਚ ਪੁਲਿਸ ਡਾਇਰੈਕਟਰ ਜਰਨਲ ਨੇ ਦਸਿਆ ਕਿ ਡੇਰਾ ਮੁੱਖੀ ਸਿਰਸਾ ਤੋਂ ਪੰਚਕੂਲਾ ਆਪਣੀ ਮਰਜੀ ਨਾਲ ਆਪਣੀ ਗੱਡੀਆਂ ਵਿਚ ਆਏ ਅਤੇ ਅਦਾਲਤ ਕੰਪਲੈਕਸ ਵਿਚ ਸਿਰਫ 5 ਗੱਡੀਆਂ ਨੂੰ ਹੀ ਜਾਣ ਦੀ ਇਜਾਜਤ ਸੀ। ਉਨ੍ਹਾਂ ਦਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਡੇਰਾ ਮੁੱਖੀ ਨੂੰ ਹੈਲੀਕਾਪਟਰ ਤੋਂ ਰੋਹਤਕ ਵਿਚ ਲੈ ਜਾਇਆ ਗਿਆ।
ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦੌਰਾਨ ਪੁਲਿਸ ਸੱਭ ਤੋਂ ਪਹਿਲਾਂ ਅੰਝੂ ਗੈਸ ਛੱਡਦੀ ਹੈ, ਉਸ ਤੋਂ ਬਾਅਦ ਲਾਠੀਚਾਰਜ ਕਰਦੀ ਹੈ ਅਤੇ ਅੱਗ ਲਗਾਉਣ ਸ਼ੁਰੂ ਹੋ ਜਾਵੇ ਤਾਂ ਫਾਇਰਿੰਗ ਕੀਤੀ ਜਾਂਦੀ ਹੈ। ਪੁਲਿਸ ਡਾਇਰੈਕਟਰ ਜਰਨਲ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਇਸ ਆਪਰੇਸ਼ਨ ਵਿਚ ਲੀਡ ਕੀਤਾ ਅਤੇ ਕਈ ਵਾਰ ਅਜਿਹੀ ਘਟਨਾ ਦੌਰਾਨ ਪੁਲਿਸ ਦੀ ਟੁਕੜੀ ਨੂੰ ਪਿੱਛੇ ਵੀ ਹੱਟਣਾ ਪੈਂਦਾ ਹੈ ਅਤੇ ਮੁੜ ਰੀਕਨੈਕਟ ਹੋ ਕੇ ਭੀੜ ਨੂੰ ਭੱਜਾਇਆ ਜਾਂਦਾ ਹੈ।
ਗੁਮਦਸ਼ ਨਾਲ ਸਬੰਧਤ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਪੁਲਿਸ ਡਾਇਰੈਕਟਰ ਜਰਨਲ ਨੇ ਦਸਿਆ ਕਿ ਅਜੇ ਤਕ ਪੰਚਕੂਲਾ ਦੇ ਪੁਲਿਸ ਥਾਣਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਗੁਮਸ਼ੁਦਾ ਦੀ ਰਿਪੋਰਟ ਦਰਜ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਸੈਨਾ ਦੀ ਵਰਤੋਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ 28 ਅਗਸਤ ਨੂੰ ਦਿੱਤੇ ਜਾਣ ਵਾਲੇ ਫੈਸਲੇ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਲ੍ਹਾਂ ਦਸਿਅ ਕਿ ਸਿਰਸਾ ਵਿਚ ਪੂਰੀ ਗਿਣਤੀ ਵਿਚ ਸੁਰੱਖਿਆ ਫੋਰਸ ਹੈ ਅਤੇ ਡੇਰੇ ਵਿਚ ਕੁਝ ਲੋਕ ਹਨ, ਜੋ ਨਿਕਲਨਾ ਚਾਹੁੰਦੇ ਹਨ, ਲੇਕਿਨ ਕਰਫਿਊ ਅਤੇ ਮਾਹੌਲ ਖਰਾਬ ਹੋਣ ਕਾਰਣ ਉਨ੍ਹਾਂ ਤੋਂ ਨਿਕਲਿਆ ਨਹੀਂ ਜਾ ਰਿਹਾ ਹੈ ਅਤੇ ਸਮੇਂ ਆਉਣ ‘ਤੇ ਕੱਢ ਦਿੱਤਾ ਜਾਵੇਗਾ।
ਹਰਿਆਣਾ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੇ ਕਿਹਾ ਕਿ ਕਲ ਦੀ ਘਟਨਾ ਨੂੰ 3 ਘੰਟੇ ਦੇ ਅੰਦਰ ਕਾਬੂ ਕਰ ਲਿਆ ਗਿਆ, ਵਰਨ ਗੰਭੀਰ ਨਤੀਜੇ ਹੋ ਸਕਦੇ ਹਨ ਅਤੇ ਇਸ ਤੋਂ ਵੱਧ ਹਿੰਸਕ ਘਟਨਾਵਾਂ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਪੁਲਿਸ, ਸੈਨਾ ਅਤੇ ਪੈਰਾਮਿਲਟਰੀ ਦੇ ਜਵਾਨਾਂ ਨੇ ਪੰਚਕੂਲਾ ਤੋਂ 6 ਵਜੇ ਤਕ ਦੰਗਾਇਆਂ ਨੂੰ ਬਾਹਰ ਕੱਢ ਦਿੱਤਾ ਸੀ ਵਰਨਾ ਇਹ ਲੋਕ ਦੇ ਮਕਾਨਾਂ ਅੰਦਰ ਘੁਸ ਸਕਦੇ ਸਨ, ਚੰਡੀਗੜ੍ਹ ਵੱਲੋਂ ਆ ਸਕਦੇ ਸਨ ਅਤੇ ਨੁਕਸਾਨ ਪੁੱਜ ਸਕਦਾ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ 61 ਨਾਕੇ ਲਗਾਏ ਗਏ ਸਨ ਅਤੇ ਵਾਹਨਾਂ ਦੀ ਸਖਤ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਭਾਵੀ ਕਾਰਵਾਈ ਕੀਤੀ ਹੈ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

DUSU Election Result: DUSU ਚੋਣਾਂ ਦਾ ਨਤੀਜਾ ਅੱਜ, ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ

DUSU Election Result: DUSU ਚੋਣਾਂ ਦਾ ਨਤੀਜਾ ਅੱਜ, ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ

by Ranjit Singh
September 19, 2026
0

DUSU Election Result: DUSU ਚੋਣਾਂ ਦਾ ਨਤੀਜਾ ਅੱਜ, ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ - ਜਿੱਤ ਦੇ ਜਲੂਸ...

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
September 19, 2026
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 19...

National: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੋ ਸੂਬਿਆਂ ਦੇ ਦੌਰੇ ’ਤੇ

National: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੋ ਸੂਬਿਆਂ ਦੇ ਦੌਰੇ ’ਤੇ

by Ranjit Singh
September 19, 2026
0

National: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੋ ਸੂਬਿਆਂ ਦੇ ਦੌਰੇ ’ਤੇ ਨਵੀਂ ਦਿੱਲੀ, 19 ਸਤੰਬਰ (ਵਿਸ਼ਵ ਵਾਰਤਾ): ਕੇਂਦਰੀ ਗ੍ਰਹਿ ਮੰਤਰੀ...

National: 20ਵਾਂ ਰੋਜ਼ਗਾਰ ਮੇਲਾ ਅੱਜ: PM ਮੋਦੀ 51 ਹਜ਼ਾਰ ਤੋਂ ਵੱਧ ਨਵੇਂ ਸਰਕਾਰੀ ਮੁਲਾਜ਼ਮਾਂ ਨੂੰ ਦੇਣਗੇ ਨਿਯੁਕਤੀ ਪੱਤਰ

National: 20ਵਾਂ ਰੋਜ਼ਗਾਰ ਮੇਲਾ ਅੱਜ: PM ਮੋਦੀ 51 ਹਜ਼ਾਰ ਤੋਂ ਵੱਧ ਨਵੇਂ ਸਰਕਾਰੀ ਮੁਲਾਜ਼ਮਾਂ ਨੂੰ ਦੇਣਗੇ ਨਿਯੁਕਤੀ ਪੱਤਰ

by Ranjit Singh
September 19, 2026
0

National: 20ਵਾਂ ਰੋਜ਼ਗਾਰ ਮੇਲਾ ਅੱਜ: PM ਮੋਦੀ 51 ਹਜ਼ਾਰ ਤੋਂ ਵੱਧ ਨਵੇਂ ਸਰਕਾਰੀ ਮੁਲਾਜ਼ਮਾਂ ਨੂੰ ਦੇਣਗੇ ਨਿਯੁਕਤੀ ਪੱਤਰ ਨਵੀਂ ਦਿੱਲੀ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab Weather: ਪੰਜਾਬ ‘ਚ ਹੁਣ ਮੌਸਮ ਰਹੇਗਾ ਖੁਸ਼ਕ, ਜਲਦੀ ਹੀ ਹੋਵੇਗੀ ਮਾਨਸੂਨ ਦੀ ਰਵਾਨਗੀ

Punjab Weather: ਪੰਜਾਬ ‘ਚ ਹੁਣ ਮੌਸਮ ਰਹੇਗਾ ਖੁਸ਼ਕ, ਜਲਦੀ ਹੀ ਹੋਵੇਗੀ ਮਾਨਸੂਨ ਦੀ ਰਵਾਨਗੀ

by Ranjit Singh
September 19, 2026
0

Punjab Weather: ਪੰਜਾਬ 'ਚ ਹੁਣ ਮੌਸਮ ਰਹੇਗਾ ਖੁਸ਼ਕ, ਜਲਦੀ ਹੀ ਹੋਵੇਗੀ ਮਾਨਸੂਨ ਦੀ ਰਵਾਨਗੀ ਚੰਡੀਗੜ੍ਹ, 19 ਸਤੰਬਰ (ਵਿਸ਼ਵ ਵਾਰਤਾ): ਪੰਜਾਬ...

Most Popular

ਭਾਰਤ-ਅਫ਼ਗਾਨਿਸਤਾਨ T20 ਲੜੀ ਦਾ ਬਦਲ ਸਕਦਾ ਹੈ ਸ਼ਡਿਊਲ, ਅੰਤਿਮ ਫੈਸਲੇ ‘ਤੇ ਟਿਕੀਆਂ ਨਜ਼ਰਾਂ

ਭਾਰਤ-ਅਫ਼ਗਾਨਿਸਤਾਨ T20 ਲੜੀ ਦਾ ਬਦਲ ਸਕਦਾ ਹੈ ਸ਼ਡਿਊਲ, ਅੰਤਿਮ ਫੈਸਲੇ ‘ਤੇ ਟਿਕੀਆਂ ਨਜ਼ਰਾਂ

by Jaspreet Kaur
4 weeks ago
0

ਭਾਰਤ-ਅਫ਼ਗਾਨਿਸਤਾਨ T20 ਲੜੀ ਦਾ ਬਦਲ ਸਕਦਾ ਹੈ ਸ਼ਡਿਊਲ, ਅੰਤਿਮ ਫੈਸਲੇ 'ਤੇ ਟਿਕੀਆਂ ਨਜ਼ਰਾਂ ਨਵੀ ਦਿੱਲੀ, 21 ਅਗਸਤ (ਵਿਸ਼ਵ ਵਾਰਤਾ): ਭਾਰਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 