ਚੰਡੀਗੜ੍ਹ, 18 ਜਨਵਰੀ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਪੰਜਾਬ ਦੇ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਦਾ ਸਵਾਗਤ ਕੀਤਾ। ‘ਆਪ’ ਵੱਲੋਂ ਜਾਰੀ ਸੰਯੁਕਤ ਬਿਆਨ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਸਹਿ-ਪ੍ਰਧਾਨ ਅਮਨ ਅਰੋੜਾ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂਕੇ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਵਿਧਾਇਕ ਜੈ ਕ੍ਰਿਸਨ ਰੋੜੀ, ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਮੁੱਖ ਬੁਲਾਰੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭ੍ਰਿਸਟਾਚਾਰ ਵਿਰੋਧੀ ਜੰਗ ਅਤੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਦੇ ਦਬਾਅ ਕਾਰਨ ਭ੍ਰਿਸਟਾਚਾਰੀ ਮੰਤਰੀ ਨੂੰ ਮੰਤਰੀ ਮੰਡਲ ਵਿਚੋਂ ਅਸਤੀਫਾ ਦੇਣਾ ਪਿਆ।
ਆਗੂਆਂ ਨੇ ਕਿਹਾ ਕਿ ਭਾਵੇਂ ਇਹ ਫੈਸਲਾ ਭ੍ਰਿਸਟਾਚਾਰੀ ਆਗੂਆਂ ਨੇ ਨੱਥ ਪਾਉਣ ਵਾਲਾ ਹੈ, ਪਰੰਤੂ ਜੇਕਰ ਰੇਤ ਘੋਟਾਲੇ ਮਾਮਲੇ ਦੇ ਉਜਾਗਰ ਹੋਣ ਤੋਂ ਫੌਰੀ ਬਾਅਦ ਮੰਤਰੀ ਦਾ ਅਸਤੀਫਾ ਲੈ ਲਿਆ ਜਾਂਦਾ ਤਾਂ ਸੂਬੇ ਦੇ ਖਜਾਨੇ ਨੂੰ ਖੋਰਾ ਨਾ ਲਗਦਾ। ਇਹਨਾਂ ਆਗੂਆਂ ਨੇ ਭ੍ਰਿਸਟਾਚਾਰੀ ਮੰਤਰੀ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੁਆਰਾ ਝੂਠਾ ਕਮਿਸਨ ਬਣਾ ਕੇ ਉਸ ਉੱਪਰ ਕਰੋੜਾਂ ਰੁਪਏ ਖਰਚ ਕਰਨ ਦੀ ਅਲੋਚਨਾ ਕੀਤੀ।
‘ਆਪ’ ਆਗੂਆਂ ਨੇ ਕਿਹਾ ਕਿ ਜਦੋਂ ਹੁਣ ਰਾਣਾ ਗੁਰਜੀਤ ਦਾ ਕੈਬਿਨੇਟ ਵਿਚੋਂ ਅਸਤੀਫਾ ਹੋ ਗਿਆ ਹੈ ਤਾਂ ਰੇਤ ਘੋਟਾਲੇ ਦੇ ਨਾਲ-ਨਾਲ ਮੁੱਲਾਂਪੁਰ ਦੇ ਸਿਉਂਕ ਪਿੰਡ ਦੱਬੀ ਪੰਚਾਇਤੀ ਜਮੀਨ ਦੇ ਮਾਮਲੇ ਅਤੇ ਬੈਂਕ ਨਾਲ ਕੀਤੇ ਘਪਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਆਗੂਆਂ ਨੇ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਰਾਣਾ ਗੁਰਜੀਤ ਅਤੇ ਉਸੇ ਪਰਿਵਾਰ ਖਲਿਾਫ ਨਜਾਇਜ ਢੰਗ ਨਾਲ ਵਿਦੇਸਾਂ ਵਿਚ ਜਮਾਂ ਕੀਤੇ ਪੈਸੇ ਦੇ ਮਾਮਲੇ ਉੱਤੇ ਵੀ ਕਾਰਵਾਈ ਕਰਨ ਲਈ ਕਿਹਾ।
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...