ਲੰਬੇ ਵਾਲਾਂ ਲਈ ਅਪਣਾਓ ਇਹ ਤਰੀਕੇ

Advertisement

ਅੱਜ-ਕੱਲ ਹਰ ਕੋਈ ਵਾਲਾਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਭਾਵੇਂ ਬਾਜ਼ਾਰ ਵਿਚ ਮਹਿੰਗੇ-ਮਹਿੰਗੇ ਤੇ ਵਧੀਆ ਕਿਸਮ ਦੇ ਸ਼ੈਪੁ ਆ ਚੁਕੇ ਨੇ ਪਰ ਫਿਰ ਵੀ ਵਾਲਾਂ ਦੀ ਸਮੱਸਿਆ ਤੋਂ ਕੋਈ ਨਿਜਾਤ ਨਹੀਂ ਮਿਲਦੀ ਤੇ ਵਾਲ ਲਗਾਤਾਰ ਝਡ਼ਦੇ ਜਾਂਦੇ ਹਨ। ਆਉ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਵਾਲਾਂ ਦੀ ਦੇਖ ਭਾਲ ਕਰੀਏ-

1. ਵਾਲਾਂ ਨੂੰ ਲੰਬੇ ਕਰਨ ਲਈ ਸਮੇਂ-ਸਮੇਂ ‘ਤੇ ਤੇਲ ਮਾਲਸ਼ ਕਰਨੀ ਚਾਹੀਦੀ ਹੈ, ਜਿਸ ਨਾਲ ਵਾਲਾਂ ਦੀਆਂ ਜਡ਼੍ਹਾਂ ਮਜ਼ਬੂਤ ਹੁੰਦੀਆਂ ਹਨ।

2. ਵਾਲਾਂ ‘ਚ ਨਾਰੀਅਲ ਤੇਲ, ਸ਼ਿਕਾਕਾਈ ਦਾ ਤੇਲ, ਬਦਾਮ ਜਾਂ ਜੈਤੂਨ ਦਾ ਤੇਲ ਹੀ ਲਗਾਉਣਾ ਚਾਹੀਦਾ ਹੈ।

3. ਸਾਨੂੰ ਰੰਗ ਕਰਨ ਤੋਂ ਬੱਚਣਾ ਚਾਹੀਦਾ ਹੈ, ਰੰਗ ਕਰਨ ਨਾਲ ਭਾਵੇਂ ਸਾਡੇ ਵਾਲਾਂ ਦੀ ਸੁੰਦਰਤਾ ਤਾਂ ਜ਼ਰੂਰ ਵਧ ਜਾਂਦੀ ਹੈ, ਇਸ ਨਾਲ ਵਾਲਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ।

4. ਮੇਥੀ ਦੇ ਦਾਣਿਆਂ ਦਾ ਪੇਸਟ ਬਣਾ ਲਉ। ਇਸ ਨੂੰ ਵਾਲਾਂ ਵਿਚ ਲਗਾਉਣ ਨਾਲ ਵਾਲ ਸੰਘਣੇ ਅਤੇ ਲੰਬੇ ਹੁੰਦੇ ਹਨ।

5. ਵਾਲਾਂ ਲਈ ਆਵਲਾਂ ਬਹੁਤ ਫਾਇਦੇਮੰਦ ਹੁੰਦਾ ਹੈ।

6. ਹਫ਼ਤੇ ‘ਚ 3 ਜਾਂ 4 ਵਾਰੀ ਵਾਲ ਧੋਣ ਤੋਂ 1 ਘੰਟਾ ਪਹਿਲਾਂ ਦਹੀਂ ਜਾਂ ਤੇਲ ਲਗਾਓ।

7. ਵਾਲਾਂ ਵਿਚ ਕਦੇ ਵੀ ਸਿਕਰੀ ਨਾ ਰਹਿਣ ਦਿਉ। ਸਿਕਰੀ ਸਾਡੇ ਵਾਲਾਂ ਨੂੰ ਕਾਫੀ ਹੱਦ ਤੱਕ ਝਾਡ਼ ਦਿੰਦੀ ਹੈ।