IPL 2021: ਸੀਜ਼ਨ 14
ਡਬਲ ਹੈਡਰ ਦਾ ਦੂਜਾ ਮੈਚ- ਦਿੱਲੀ ਕੈਪੀਟਲਸ VS ਕੋਲਕਾਤਾ ਨਾਈਟ ਰਾਈਡਰਜ਼
ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਦਿੱਤੀ ਮਾਤ
7 ਵਿਕਟਾਂ ਨਾਲ ਜਿੱਤਿਆ ਮੁਕਾਬਲਾ

ਚੰਡੀਗੜ੍ਹ, 29ਅਪ੍ਰੈਲ(ਵਿਸ਼ਵ ਵਾਰਤਾ)- ਆਈਪੀਐਲ ਦੇ 14 ਵੇਂ ਸੀਜ਼ਨ ਦਾ 25ਵਾਂ ਮੈਚ ਅੱਜ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਖੇਡਿਆ ਗਿਆ। ਅੱਜ ਦਾ ਮੈਚ ਦਿੱਲੀ ਕੈਪੀਟਲਸ ਨੇ 7 ਵਿਕਟਾਂ ਨਾਲ ਜਿੱਤਿਆ। ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ 6 ਵਿਕਟਾਂ ਦੇ ਨੁਕਸਾਨ ਤੇ154 ਰਨ ਬਣਾਏ ਸਨ। ਜਦੋਂ ਕਿ ਦਿੱਲੀ ਕੈਪੀਟਲਸ ਨੇੇ ਜਿੱਤ ਪ੍ਰਾਪਤ ਕਰਨ ਲਈ 120 ਗੇਂਦਾਂ ਵਿੱਚ 155 ਰਨਾਂ ਦਾ ਲਕਸ਼ ਪੂਰਾ ਕਰਨਾ ਸੀ।




















