ਜਲੰਧਰ,22 ਅਪ੍ਰੈਲ ( ਵਿਸ਼ਵ ਵਾਰਤਾ/ਅਸ਼ਵਨੀ ਠਾਕੁਰ) -ਸੀ.ਪੀ.ਆਈ. ( ਐੱਮ. ) ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਅਤੇ ਕਾਮਰੇਡ ਇੰਦਰਾਨੀ ਮੌਜਮਦਾਰ ਦੇ ਸਪੁੱਤਰ ਅਸ਼ੀਸ਼ ਯੈਚੁਰੀ ( 35 ਸਾਲ ) ਦੀ ਕੋਵਿਡ 19 ਦੀ ਮਹਾਂਮਾਰੀ ਨਾਲ ਹੋਈ ਅੱਤ ਦੀ ਦੁਖਦਾਈ ਮੌਤ ਤੇ ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸਾਰੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ , ਗੁਰਚੇਤਨ ਸਿੰਘ ਬਾਸੀ , ਭੂਪ ਚੰਦ ਚੰਨੋ , ਗੁਰਦਰਸ਼ਨ ਸਿੰਘ ਖਾਸਪੁਰ , ਮੇਜਰ ਸਿੰਘ ਭਿੱਖੀਵਿੰਡ , ਬਲਵੀਰ ਸਿੰਘ ਜਾਡਲਾ ਅਤੇ ਕੁਲਵਿੰਦਰ ਸਿੰਘ ਉਡਤ ਨੇ ਡੂੰਘੇ ਦੁੱਖ , ਸ਼ੋਕ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ । ਅੱਜ ਇੱਥੋਂ ਜਾਰੀ ਕੀਤੇ ਗਏ ਸੂਬਾ ਸਕੱਤਰੇਤ ਬਿਆਨ ਵਿੱਚ ਕਾਮਰੇਡ ਸੀਤਰਾਮ ਯੈਚੁਰੀ , ਇੰਦਰਾਨੀ , ਅਸ਼ੀਸ਼ ਦੀ ਪਤਨੀ ਸਵਾਤੀ , ਉਸਦੀ ਭੈਣ ਅਖਿਲਾ ਅਤੇ ਦੁਖੀ ਪਰਿਵਾਰ ਦੇ ਹੋਰ ਸਾਰੇ ਮੈਂਬਰਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਕਾਕਾ ਅਸ਼ੀਸ਼ ਯੈਚੁਰੀ ਦੀ ਮੌਤ ਅੱਜ ਸਵੇਰੇ ਸਾਢੇ ਪੰਜ ਵਜੇ ਮੇਦਾਂਤਾ ਹਸਪਤਾਲ ਗੁੜਗਾਓਂ ਵਿਖੇ ਹੋਈ ਹੈ ਜਿੱਥੇ ਉਹ ਪਿਛਲੇ 14 ਦਿਨਾਂ ਤੋਂ ਦਾਖ਼ਲ ਸੀ ਅਤੇ ਇਲਾਜ ਚੱਲ ਰਿਹਾ ਸੀ ।
ਚੰਡੀਗੜ੍ਹ ਨਗਰ ਨਿਗਮ ਚੋਣਾਂ: ਭਾਜਪਾ ਵੱਲੋਂ 23 ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ, 27 ਨਵੰਬਰ (ਵਿਸ਼ਵ ਵਾਰਤਾ) ਭਾਜਪਾ ਨੇ ਅੱਜ ਆਗਾਮੀ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ...





















