ਚੰਡੀਗੜ੍ਹ (ਵਿਸ਼ਵ ਵਾਰਤਾ )ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕੈਪਟਨ ਦਾ ਫੰਡ ਮੈਨੇਜਰ ਹੈ ਅਤੇ ਕਰੋੜਾਂ ਰੁਪਏ ਦਾ ਫੰਡ ਕੈਪਟਨ ਆਪਣੇ ਇਸ ਮੰਤਰੀ ਤੋਂ ਲੈਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਕੀਤਾ। ਉਹਨਾਂ ਪੱਤਰਕਾਰ ਵਾਰਤਾ ਵਿਚ ਸਾਫ ਕਹਿ ਦਿੱਤਾ ਕੇ ਕੈਪਟਨ ਰਾਣਾ ਗੁਰਜੀਤ ‘ਤੇ ਐਕਸ਼ਨ ਨਹੀਂ ਲੈ ਰਿਹਾ। ਕੈਪਟਨ ਰਾਣਾ ਗੁਰਜੀਤ ਸਿੰਘ ਨੂੰ ਬਚਾਉਣ ਕੋਸ਼ਿਸ਼ ਕਰ ਲਵੇ ਪਰ ਆਮ ਆਦਮੀ ਪਾਰਟੀ ਇਸ ਭ੍ਰਿਸ਼ਟ ਨੇਤਾ ਦਾ ਪਿੱਛਾ ਨਹੀਂ ਛੱਡੇਗੀ। ਉਹਨਾਂ ਕਿਹਾ ਕੈਪਟਨ ਅਜੇ ਵੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਸਵਿਕਾਰ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਕੈਪਟਨ ਨੂੰ ਤਾਂ 4 ਜਨਵਰੀ ਨੂੰ ਹੀ ਇਹ ਅਸਤੀਫਾ ਮਨਜੂਰ ਕਰ ਲੈਣਾ ਚਾਹੀਦਾ ਸੀ। ਪਰ ਕੈਪਟਨ ਨੇ ਅਪਣੇ ਚਹੇਤੇ ਲੀਡਰ ‘ਤੇ ਕੋਈ ਫੈਸਲਾ ਨਹੀਂ ਲਿਆ।