ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਆਰਟ ਦਿਵਸ

ਜਲੰਧਰ,17 ਅਪ੍ਰੈਲ (ਵਿਸ਼ਵ ਵਾਰਤਾ/ਅਸ਼ਵਨੀ ਠਾਕੁਰ) —
ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮੰਡੀ ਰੋਡ ‘ਚ ਵਿਸ਼ਵ ਆਰਟ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਅਕਸ਼ਿਤਾ, ਭੁਵਨ, ਸਨੇਹਾ, ਕਿ੍ਸ਼ਨਾ, ਪੂਜਾ, ਗਰਿਮਾ, ਬਾਣੀ ਆਦਿ ਨੇ ਘਰਾਂ ਤੋਂ ਕਲਾ ਦੇ ਪ੍ਰਤੀ ਆਪਣਾ ਪਿਆਰ ਵਿਅਕਤ ਕੀਤਾ ਅਤੇ ਆਪਣੇ ਆਰਟ ਨਾਲ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੰਦੇ ਪੋਸਟਰ, ਸਲੋਗਨ, ਪੇਟਿੰਗ ਆਦਿ ਤਿਆਰ ਕਰ ਕੇ ਕਿਹਾ ਕਿ ਆਰਟ ਨਾਲ ਹਰ ਭਾਵਨਾ ਨੂੰ ਬਿਆਨ ਕੀਤਾ ਜਾ ਸਕਦਾ ਹੈ। ਪਿ੍ਰੰਸੀਪਲ ਸਰਬਜੀਤ ਕੌਰ ਮਾਨ ਨੇ ਜਿੱਥੇ ਵਿਦਿਆਰਥੀਆਂ ਨੂੰ ਵਿਸ਼ਵ ਆਰਟ ਦਿਵਸ ਦੀ ਵਧਾਈ ਦਿੱਤੀ ਉੱਥੇ ਹੀ ਕਿਹਾ ਕਿ ਕਲਾ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਨ ਦਿੰਦੀ ਹੈ ਅਤੇ ਆਰਟ ਦੇ ਨਾਲ ਉਹ ਆਪਣੇ ਮਨ ਦੀਆਂ ਤਰੰਗਾਂ ਨੂੰ ਵਿਅਕਤ ਕਰਦੇ ਹਨ। ਆਰਟ ਦੇ ਬਿਨਾਂ ਜੀਵਨ ਅਧੂਰਾ ਹੈ। ਉਨ੍ਹਾਂ ਕਿਹਾ ਕਿ ਆਰਟ ਅਤੇ ਮਨੁੱਖ ਜੀਵਨ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਜੋ ਇਕ ਦੂਜੇ ਨੂੰ ਪੂਰਾ ਕਰਦਾ ਹੈ।






















