ਬਠਿੰਡਾ ਨਗਰ ਨਿਗਮ ਨੂੰ ਵੀ ਮਿਲਿਆ ਨਵਾਂ ਮੇਅਰ
ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ
ਜ਼ਿਲਾ ਯੋਜਨਾ ਬੋਰਡ ਦੀ ਚੇਅਰਮੈਨੀ ਛੱਡਣ ਵਾਲੇ ਰਹਿ ਗਏ ਖਾਲੀ ਹੱਥ – ਕਰ ਗਏ ਵਾਕ ਆਊਟ

ਬਠਿੰਡਾ 15 ਅਪ੍ਰੈਲ ( ਕੁਲਬੀਰ ਬੀਰਾ ) ਲੰਬੇ ਸਮੇਂ ਬਾਅਦ ਕਾਂਗਰਸ ਪਾਰਟੀ ਨੂੰ ਮਿਲੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ 50 ਨਗਰ ਕੌਂਸਲ ਦੀਆਂ ਸੀਟਾਂ ਵਾਲੀ ਬਠਿੰਡਾ ਕਾਰਪੋਰੇਸ਼ਨ ਜੋ ਪਿਛਲੇ ਦੋ ਟਰਮ ਤੋਂ ਅਕਾਲੀ ਦਲ ਕੋਲੇ ਸੀ ਇਸ ਵਾਰ ਇਲੈਕਸ਼ਨਾਂ ਵਿਚ ਕਾਂਗਰਸ ਪਾਰਟੀ ਨੇ 50 ਵਿਚੋਂ 43 ਕੌਂਸਲਰ ਜਤਾਏ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਕੌਂਸਲਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਤੇ ਨਾਮ ਅਨਾਊਂਸ ਕੀਤੇ ਜਿਸ ਵਿੱਚ ਸ੍ਰੀਮਤੀ ਰਮਨ ਗੋਇਲ ਨੂੰ ਮੇਅਰ , ਅਸ਼ੋਕ ਕੁਮਾਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਮਾਸਟਰ ਹਰਮੰਦਰ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਕਾਂਗਰਸ ਪਾਰਟੀ ਦੇ ਲੰਬੇ ਸਮੇਂ ਤੋਂ ਕੌਂਸਲਰ ਬਣਦੇ ਆ ਰਹੇ ਸਰਦਾਰ ਜਗਰੂਪ ਸਿੰਘ ਗਿੱਲ ਜਿਨ੍ਹਾਂ ਨੇ ਅੱਜ ਆਪਣਾ ਵਿਰੋਧ ਜਤਾਇਆ ਅਤੇ ਵਾਕਆਊਟ ਕਰ ਗਏ ਜਗਰੂਪ ਗਿੱਲ ਕੌਂਸਲਰਾਂ ਵਿਚੋਂ ਸਭ ਤੋਂ ਸੀਨੀਅਰ ਕੌਂਸਲਰ ਹਨ ਅਤੇ ਕਾਂਗਰਸ ਪਾਰਟੀ ਦੇ ਪੁਰਾਣੇ ਆਗੂ ਹਨ ਜੋ ਵੱਖ ਵੱਖ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ l






















