ਚੰਡੀਗੜ, 14 ਜਨਵਰੀ(ਵਿਸ਼ਵ ਵਾਰਤਾ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਮਾਤਾ ਡਾ. ਅਮਿ੍ਰਤ ਤਿਵਾੜੀਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਪਦਮ ਸ੍ਰੀ ਐਵਾਰਡ ਨਾਲ ਸਨਮਾਨੇ ਡਾ. ਅਮਿ੍ਰਤ ਤਿਵਾੜੀ ਵੱਲੋਂ ਦੰਦ ਵਿਗਿਆਨ ਅਤੇ ਦੰਦਾਂ ਦੇ ਇਲਾਜ ਵਿੱਚ ਕੌਮੀ ਤੇ ਕੌਮਾਂਤਰੀਪੱਧਰ ’ਤੇ ਪਾਏ ਯੋਗਦਾਨ ਤੋਂ ਇਲਾਵਾ ਪੀ.ਜੀ.ਆਈ. ਚੰਡੀਗੜ ਵਿੱਚ ਬਤੌਰ ਡੀਨ ਤੇ ਹੋਰ ਕਈ ਪ੍ਰਸ਼ਾਸਕੀ ਅਹੁਦਿਆਂ ’ਤੇ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਚੇਤੇ ਕੀਤਾ। ਉਨਾਂਕਿਹਾ ਕਿ ਡਾ. ਤਿਵਾੜੀ ਕਈ ਗੁਣਾਂ ਦੇ ਧਾਰਨੀ ਇਕ ਬਹੁ-ਪੱਖੀ ਸ਼ਖਸੀਅਤ ਸਨ ਜਿਨਾਂ ਨੇ ਨਗਰ ਨਿਗਮ ਚੰਡੀਗੜ ਦੇ ਮੈਂਬਰ ਹੁੰਦਿਆਂ ਇਸ ਸ਼ਹਿਰ ਅਤੇ ਆਸ-ਪਾਸੇ ਦੇਇਲਾਕਿਆਂ ਵਿੱਚ ਔਕੜਾਂ ਹੰਢਾ ਰਹੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਣਥੱਕ ਕਾਰਜ ਕੀਤੇ।
ਦੁਖੀ ਪਰਿਵਾਰ ਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।