ਮਾਨਸਾ ਪੁਲੀਸ ਨੇ ਅੰਤਰਰਾਜੀ ਮੋੋਟਰਸਾਈਕਲ ਚੋੋਰ ਗਿਰੋੋਹ ਦੇ 3 ਮੈਂਬਰਾਂ ਨੂੰ ਕੀਤਾ ਕਾਬੂ
ਕਰੀਬ 6 ਲੱਖ ਮਾਲੀਤੀ ਦੇ ਚੋੋਰੀ ਦੇ 10 ਮੋੋਟਰਸਾਈਕਲ ਕੀਤੇ ਬਰਾਮਦ


ਮਾਨਸਾ, 5 ਅਪ੍ਰੈਲ(ਜੋਗਿੰਦਰ ਸਿੰਘ ਮਾਨ)ਮਾਨਸਾ ਪੁਲੀਸ ਨੇ ਮੋੋਟਰਸਾਈਕਲ ਚੋਰੀ ਕਰਕੇ ਜਾਅਲੀ ਨੰਬਰ ਲਗਾਕੇ ਭੋਲੇ ਭਾਲੇ ਲੋੋਕਾਂ ਨੂੰ ਵੇਚਕੇ ਕਮਾਈ ਕਰਨ ਵਾਲੇ ਅੰਤਰਰਾਜੀ ਵਹੀਕਲ ਚੋੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ 10 ਮੋਟਰਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਅਨੁਸਾਰ ਬਰਾਮਦ ਕੀਤੇ ਮੋਟਰਸਾਈਕਲਾਂ ਦੀ ਮਾਲੀਤੀ 6 ਲੱਖ ਰੁਪਏ ਬਣਦੀ ਹੈ।
ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਪਰੈਲ 2021 ਨੂੰ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲੀਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਬੱਸ ਅੱਡਾ ਬਾਹੱਦ ਪਿੰਡ ਰੱਲਾ ਮੌਜੂਦ ਸੀ ਤਾਂ ਮੁਖਬਰੀ ਹੋਈ ਕਿ ਬੇਅੰਤ ਸਿੰਘ ਉਰਫ ਹੈਪੀ ਵਾਸੀ ਜੋੋਗਾ ਵਹੀਕਲ ਚੋੋਰੀ ਕਰਨ ਦਾ ਆਦੀ ਹੈ ਅਤੇ ਅੱਜ ਵੀ ਚੋੋਰੀ ਕੀਤੇ ਮੋੋਟਰਸਾਈਕਲ ’ਤੇ ਜਾਅਲੀ ਨੰਬਰ ਪਲੇਟ ਲਗਾਕੇ ਵੇਚਣ ਦੀ ਤਾਂਕ ਵਿੱਚ ਹੈ।ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੂੰ ਮੁਖਬਰੀ ਮਿਲੀ ਕਿ ਮਨਦੀਪ ਸਿੰਘ ਵਾਸੀ ਸਖਤਾਖੇੜਾ ਜਿਲ੍ਹਾ ਸਿਰਸਾ (ਹਰਿਆਣਾ) ਅਤੇ ਕੁਲਦੀਪ ਸਿੰਘ ਉਰਫ ਮਾਣਕ ਵਾਸੀ ਤਲਵੰਡੀ ਸਾਬੋੋ (ਬਠਿੰਡਾ) ਜੋੋ ਮੋੋਟਰਸਾਈਕਲ ਚੋੋਰੀ ਕਰਨ ਦੇ ਆਦੀ ਹਨ ਅਤੇ ਅੱਜ ਵੀ ਚੋੋਰੀ ਦੇ ਮੋੋਟਰਸਾਈਕਲ ਸਮੇਤ ਘੁੰਮ ਰਹੇ ਹਨ।
ਸ੍ਰੀ ਲਾਂਬਾ ਨੇ ਦੱਸਿਆ ਕਿ ਕਪਤਾਨ ਪੁਲੀਸ (ਇੰਨਵੈਸਟੀਗੇਸ਼ਨ) ਦਿਗ ਵਿਜੇ ਕਪਿੱਲ, ਡੀਐਸਪੀ (ਡੀ) ਤਰਸੇਮ ਮਸੀਹ ਦੀ ਅਗਵਾਈ ਹੇਠ ਇੰਸਪੈਕਟਰ ਜਗਦੀਸ਼ ਕੁਮਾਰ ਵੱਲੋੋਂ ਡੂੰਘਾਈ ਵਿੱਚ ਤਕਨੀਕੀ ਢੰਗ ਨਾਲ ਮੁਕੱਦਮਿਆਂ ਦੀ ਤਫਤੀਸ ਅਮਲ ਵਿੱਚ ਲਿਆਂਦੀ ਗਈ, ਜਿਹਨਾਂ ਵੱਲੋੋ ਕੜੀ ਨਾਲ ਕੜੀ ਜੋੋੜਦੇ ਹੋੋਏ ਮੁਕੱਦਮਿਆਂ ਦੀ ਤਫਤੀਸ ਨੂੰ ਅੱਗੇ ਵਧਾਇਆ ਗਿਆ।ਉਨ੍ਹਾਂ ਕਿਹਾ ਕਿ ਜਿਹਨਾਂ ਪਾਸੋੋਂ ਚੋੋਰੀ ਦੇ ਕੁੱਲ 10 ਮੋੋਟਰਸਾਈਕਲ (3 ਬੁਲਟ + 4 ਸਪਲੈਂਡਰ + 2 ਹੀਰੋੋ ਡੀਲਕਸ + 1 ਪਲਟੀਨਾ) ਬਰਾਮਦ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਮੁੱਢਲੀ ਪੁੱਛਗਿੱਛ ’ਤੇ ਮੰਨਿਆ ਕਿ ਉਹ 8 ਮੋਟਰਸਾਈਕਲ ਫੇਸ-8, ਮੋਹਲੀ ਵਿਚੋਂ ਅਤੇ ਦੋ ਮੋਟਰਸਾਈਕਲ ਮਾਨਸਾ ਤੋਂ ਚੋਰੀ ਕੀਤੇ ਸਨ।ਉਨ੍ਹਾਂ ਕਿਹਾ ਕਿ ਗਿ੍ਰਫਤਾਰ ਵਿਅਕਤੀਆਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।






















