
ਮਾਨਸਾ 4 ਅਪ੍ਰੈਲ( ਜਗਤਾਰ ਧੰਜਲ )- ਮਾਂ ਰੱਬ ਦਾ ਦੂਜਾ ਨਾਂ ਹੈ।ਦੁਨਿਆਵੀ ਮਾਹੌਲ ਚ ਬੇਸ਼ੱਕ ਅਸੀਂ ਹੋਰਨਾਂ ਰਿਸ਼ਤਿਆਂ ਦੇ ਮੋਹ ਚ ਪੈ ਕੇ ਵਿਚਰਦੇ ਹਨ,ਪਰ ਮਾਂ ਜਿ ਹੀ ਮਮਤਾ,ਉਸ ਵਰਗਾ ਜਜਬਾ,ਸਨੇਹ ਆਪਣੇ ਧੀਆਂ ਪੁੱਤਾਂ ਲਈ ਉਭਰਦੀ ਕਸਕ ਤੇ ਤੜਫ ਸਾਨੂੰ ਹੋਰ ਕਿਤੋਂ ਨਹੀਂ ਮਿਲਦੀ।ਧਾਰਮਿਕ, ਮੋਹ ਨਾਲ ਭਿੱਜੀ ਰੂਹ,ਸ਼ਰਧਾ ਨਾਲ ਆਪਣੇ ਧੀਆਂ ਪੁੱਤਰਾਂ ਦਾ ਪਾਲਣ ਪੋਸ਼ਣ ਕਰਕੇ ਮਾਤਾ ਪਰਮਜੀਤ ਕੌਰ ਨੇ ਜੋ ਪਰਿਵਾਰਕ ਫਰਜ ਤੇ ਜਿੰਮੇਵਾਰੀ ਨਿਭਾਈ, ਉਸਨੂੰ ਸਲਾਮ ਤੇ ਸਜਦਾ ਕਰਨਾ ਬਣਦਾ ਹੈ।ਉਹ ਭਾਵੇਂ ਸਰੀਰਕ ਤੌਰ ਤੇ ਅੱਜ ਸਾਡੇ ਵਿਚ ਨਹੀਂ ਰਹੇ,ਪਰ ਉਨਾਂ ਦੇ ਮਿਲੇ ਪਿਆਰ,ਹੌਂਸਲੇ ਤੇ ਦ੍ਰਿੜ ਇਰਾਦੇ ਵਾਲੇ ਸਦੀਵੀ ਸੰਕਲਪ ਜਿੰਦਗੀ ਦੀ ਹਰ ਔਖ ਸੌਖ ਨੂੰ ਹੰਢਾਉਣ, ਅੱਗੇ ਵਧਣ ਦਾ, ਜਿੰਮੇਵਾਰੀਂਆਂ ਚੁੱਕਣ ਦੀ ਹਿੰਮਤ ਦਿੰਦੇ ਰਹਿਣਗੇ।ਮਾਂ ਤੂੰ ਸਾਨੂੰ ਮੁੜ ਕਦੇਂ ਨਹੀਂ ਮਿਲਣਾ, ਪਰ ਤੇਰੀ ਰੂਹ ਹਮੇਸ਼ਾ,ਤੇਰੀ ਯਾਦ ਸਾਨੂੰ ਸਦਾ ਸਾਡੀ ਉਂਗਲ ਫੜ ਕੇ ਸਾਨੂੰ ਤੋਰਦੀ ਰਹੇਗੀ।ਮਾਤਾ ਜੀ ਨੂੰ ਸੱਚੀ ਸਰਧਾਂਜਲੀ ਉਸਨੂੰ ਸਦਾ ਚੇਤਿਆਂ ਚ ਵਸਾ ਕੇ ਰੱਖਣ ,ਮਨੋਂ ਸਲਾਮ ਜਿਹੇ ਜਜਬੇ ਨਾਲ ਹਮੇਸ਼ਾ ਮਾਰਗਦਰਸ਼ਕ ਸਮਝਣ ਦੇ ਰੂਪ ਚ ਹੋਵੇਗੀ।ਉਨਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਅੱਜ 4 ਅਪ੍ਰੈਲ ਐਤਵਾਰ ਨੂੰ ਦੁਪਹਿਰ 1ਵਜੇ ਗੁਰੂਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਨਸਾ ਖੁਰਦ ਵਿਖੇ ਪਵੇਗਾ।






















