ਸਾਬਕਾ ਮੰਤਰੀ ਸ. ਅਬੁਲ ਖੁਰਾਣਾ ਦੇ ਅਕਾਲ ਚਲਾਣੇ ਦੇ ਸੋਗ ਵੱਜੋਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਛੁੱਟੀ

ਚੰਡੀਗੜ੍ਹ 23 ਮਾਰਚ (ਵਿਸ਼ਵ ਵਾਰਤਾ) ਸਾਬਕਾ ਮੰਤਰੀ ਸ ਗੁਰਨਾਮ ਸਿੰਘ ਅਬੁਲਖੁਰਾਣਾ ਜੋ ਕਿ ਅੱਜ ਅਕਾਲ ਚਲਾਣਾ ਕਰ ਗਏ ,ਦੇ ਸੋਗ ਵੱਜੋਂ ਪੰਜਾਬ ਸਰਕਾਰ ਨੇ ਆਪਣੇ ਦਫ਼ਤਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ । ਸੀਨੀਅਰ ਕਾਂਗਰਸ ਲੀਡਰ ਜਗਪਾਲ ਸਿੰਘ ਦੇ ਪਿਤਾ ਸ੍ਰ ਅਬੁਲਖੁਰਾਣਾ ਦਾ ਅੰਤਿਮ ਸੰਸਕਾਰ ਕੱਲ ਬੁੱਧਵਾਰ 24 ਮਾਰਚ ਨੂੰ ਉਹਨਾਂ ਦੇ ਜੱਦੀ ਪਿੰਡ ਅਬੁਲਖੁਰਾਣਾ ਵਿਖੇ ਕੀਤਾ ਜਾਵੇਗਾ ।






















