ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਰਜਿੰਦਰ ਸਿੰਘ ਰਾਜਾ ਨੂੰ ਕੀਤਾ ਬਹਾਲ

ਐਸ.ਏ ਐਸ ਨਗਰ ਮੋਹਾਲੀ, 22 ਮਾਰਚ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਰਜਿੰਦਰ ਸਿੰਘ ਰਾਜਾ ਨੂੰ ਪਾਰਟੀ ਵਿੱਚ ਮੁੜ ਬਹਾਲ ਕਰ ਦਿੱਤਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਫ਼ਤਰ ਸਕੱਤਰ ਮਨਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਸਮੇਂ ਰਜਿੰਦਰ ਸਿੰਘ ਰਾਜਾ `ਤੇ ਉਨ੍ਹਾ ਦੀ ਮਾਤਾ ਦਾ ਸਹੀ ਸਾਂਭ ਸੰਭਾਲ ਨਾ ਕਰਨ ਦੇ ਦੋਸ਼ ਲੱਗੇ ਸਨ।ਜਿਸ ਕਾਰਨ ਉਨ੍ਹਾ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ।ਉਨ੍ਹਾਂ ਦੀ ਮਾਤਾ ਦੀ ਅਚਨਚੇਤ ਹੋਈ ਮੌਤ ਉਸ ਸਮੇਂ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਸੀ।ਜਿਸਦੇ ਬਾਅਦ ਪਾਰਟੀ ਨੇ ਰਜਿੰਦਰ ਸਿੰਘ ਰਾਜਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸਿ਼ਪ ਤੋਂ ਮੁਅੱਤਲ ਕਰ ਦਿੱਤਾ ਸੀ।ਇਸਤੋਂ ਬਾਅਦ ਵੂਮਨ ਕਮਿਸ਼ਨ ਨੇ ਆਪਣੇ ਪੱਧਰ `ਤੇ ਇਸ ਮਾਮਲੇ ਦੀ ਜਾਂਚ ਕੀਤੀ।ਜਿਸ ਵਿਚ ਸਾਹਮਣੇ ਆਇਆ ਕਿ ਰਜਿੰਦਰ ਸਿੰਘ ਰਾਜਾ ਦੀ ਮਾਤਾ ਉਨ੍ਹਾਂ ਦੇ ਨਾਲ ਨਹੀ ਰਹਿੰਦੀ ਸੀ, ਸਗੋਂ ਉਨ੍ਹਾ ਦੇ ਦੂਜੇ ਭਰਾ ਕੋਲੇ ਰਹਿੰਦੀ ਸੀ।ਇਸਤੋਂ ਬਾਅਦ ਵੂਮਨ ਕਮਿਸ਼ਨ ਨੇ ਮਾਮਲੇ ਦੀ ਪੂਰੀ ਤਰਾਂ ਘੋਖ ਕਰਨ ਤੋਂ ਬਾਅਦ ਰਜਿੰਦਰ ਸਿੰਘ ਰਾਜਾ ਨੂੰ ਕਲੀਨਚਿਟ ਦੇ ਦਿੱਤੀ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਵੀ ਆਪਣੇ ਸੀਨੀਅਰ ਆਗੂਆਂ ਜਿਸ ਵਿੱਚ ਸ: ਨਿਧੜਕ ਸਿੰਘ ਬਰਾੜ, ਸ: ਦਵਿੰਦਰ ਸਿੰਘ ਸੋਢੀ ਅਤੇ ਮਲਕੀਤ ਸਿੰਘ ਚੰਗਾਲ ਦੇ ਅਧਾਰਤ ਇੱਕ ਕਮੇਟੀ ਗਠਿਤ ਕਰਕੇ ਮਾਮਲੇ ਦੀ ਜਾਂਚ ਕਰਵਾਈ। ਜਿਸ ਨੇ ਰਜਿੰਦਰ ਸਿੰਘ ਰਾਜਾ ਨੂੰ ਬਹਾਲ ਕਰਨ ਦੀ ਸਿਫਾਰਿਸ਼ ਕੀਤੀ। ਜਿਸਤੇ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਰਜਿੰਦਰ ਸਿੰਘ ਰਾਜਾ ਨੂੰ ਪਾਰਟੀ ਵਿੱਚ ਬਹਾਲ ਕਰ ਦਿੱਤਾ ਹੈ।






















