ਅੰਨ੍ਹੇ ਇਸ਼ਕ ਨੇ ਲਈ ਦੋ ਸਗੀਆਂ ਭੈਣਾਂ ਦੀ ਜਾਨ –
ਸਰਪੰਚ ਦੇ ਬੇਟੇ ਨੇ ਗੋਲੀਆਂ ਮਾਰ ਕੇ ਦਿੱਤਾ ਘਟਨਾ ਨੂੰ ਅੰਜਾਮ -.
ਪੁਲਿਸ ਵੱਲੋਂ ਦੋਸ਼ੀ ਕਾਬੂ ਮੁੱਖ ਮੰਤਰੀ ਨੇ ਦਿੱਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ.

। ਮੋਗਾ 18 ਮਾਰਚ ( ਵਿਸ਼ਵ ਵਾਰਤਾ) ਅੰਨ੍ਹੇ ਇਸ਼ਕ ਨੇ ਉਸ ਸਮੇਂ ਦੋ ਸਗੀਆਂ ਭੈਣਾਂ ਦੀ ਜਾਨ ਲੈ ਲਈ ਜਦੋਂ ਇੱਕ ਨੌਜਵਾਨ ਵੱਲੋਂ ਚਲਾਈਆਂ ਗੋਲੀਆਂ ਨਾਲ ਜਖ਼ਮੀ ਹੋਈਆਂ ਦੋਨੋਂ ਭੈਣਾਂ ਦਮ ਤੋੜ ਗਈਆਂ । ਮਿਰਤਕਾਂ ਦੀ ਪਛਾਣ ਪਿੰਡ ਸੇਖਾ ਖੁਰਦ ਦੀਆਂ ਅਮਨਪ੍ਰੀਤ ਕੌਰ ਅਤੇ ਕਮਲਪ੍ਰੀਤ ਕੌਰ ਵਜੋਂ ਹੋਈ ਹੈ । ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਵੀਰ ਸਿੰਘ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਜ਼ੋ ਕਿ ਲਾਗਲੇ ਪਿੰਡ ਦੇ ਸਰਪੰਚ ਦਾ ਲੜਕਾ ਹੈ- ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਡੀਜੀਪੀ ਪੰਜਾਬ ਨੂੰ ਜਲਦੀ ਜਾਂਚ ਕਰਨ ਦੇ ਹੁਕਮ ਦਿੰਦਿਆਂ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।





















