ਮਾਨਸਾ, 7 ਜਨਵਰੀ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸੁਸਾਇਟੀਆਂ ਦੇ ਕਰਜਾ ਮੁਆਫੀ ਸਕੀਮ ਵਿੱਚੋਂ ਬਾਹਰ ਧੱਕੇ ਗਏ ਕਿਸਾਨਾਂ ਵੱਲੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਮਾਨਸਾ ਸ਼ਹਿਰ ਵਿੱਚ ਰੋਸ ਮੁਜਾਹਰਾ ਕਰਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ। ਕੜਾਕੇ ਦੀ ਸਰਦੀ ਹੋਣ ਦੇ ਬਾਵਜੂਦ ਅੱਜ ਮਾਲ ਗੋਦਾਮ ਤੇ ਇੱਕਠੇ ਹੋਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਮੁਜਾਹਰਾ ਕਰਦੇ ਹੋਏ ਕਿਸਾਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਵੱਲ ਜਾ ਰਹੇ ਕਿਸਾਨਾਂ ਨੂੰ ਪੁਲੀਸ ਨੇ ਘੇਰਾ ਪਾਕੇ ਰੋਕ ਲਿਆ, ਜਿੱਥੇ ਰੋਸ ਮੁਜਾਹਰਾ ਰੈਲੀ ਦੇ ਰੂਪ ਵਿੱਚ ਬਦਲ ਗਿਆ।
ਸੰਬੋਧਨ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਲਾਰੇ ਹੱਥਾ ਮੁੱਖ ਮੰਤਰੀ ਕਿਸਾਨਾਂ ਲਈ ਸਾਬਤ ਹੋਇਆ, ਜੋ ਚੋਣਾਂ ਤੋਂ ਪਹਿਲਾਂ ਸਮੁੱਚਾ ਕਰਜਾ ਮੁਆਫੀ ਦੀ ਗੱਲ ਤੋਂ ਮੁਕਰ ਗਿਆ ਹੈ ਅਤੇ ਹੁਣ ਸੁਸਾਇਟੀਆਂ ਤੱਕ ਸੀਮਿਤ ਹੋਈ ਕਰਜਾ ਮੁਆਫੀ ਵਿੱਚੋਂ ਵੀ ਕਿਸਾਨਾਂ ਦੇ ਵੱਡੇ ਹਿੱਸੇ ਨੂੰ ਬਾਹ ਫੜਕੇ ਬਾਹਰ ਕਰ ਦਿੱਤਾ ਗਿਆ।
ਕਿਸਾਨ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਰਜ਼ਾਗ੍ਰਸਤ ਕਿਸਾਨਾਂ ਦੇ ਸਵਖੋਰੀ ਸਮੇਤ ਹਰ ਕਿਸਮ ਦੇ ਕਰਜ਼ੇ ਮੁਆਫ ਕਰਨ ਦੇ ਆਪਣੇ ਚੋਣ ਵਾਅਦੇ ਤੋਂ ਮੁੱਕਰਕੇ ਹੁਣ ਸੀਮਾਂਤ ਤੇ ਛੋਟੇ ਕਿਸਾਨਾਂ ਦੇ ਦੋ ਲੱਖ ਤੱਕ ਸਿਰਫ ਫਸਲੀ ਕਰਜ਼ਿਆਂ ਦੀ ਮੁਆਫੀ ਦੇ ਊਠ ਤੋਂ ਛਾਨਣੀ ਲਾਹੁਣ ਵਾਲੇ ਫੈਸਲੇ ਨੂੰ ਵੀ ਪਿਚਕਾਕੇ ਇੱਕਲੇ ਸੀਮਾਂਤ ਕਿਸਾਨਾਂ ਦੇ ਸਿਰਫ ਸਹਿਕਾਰੀ ਕਰਜੇ ਮਾਫ ਕਰਨ ਦੇ ਕੀਤੇ ਐਲਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਲੱਖਾਂ ਰੁਪਏ ਦੇ ਫਜ਼ੂਲ ਖਰਚੇ ਕਰਕੇ ਅੱਜ ਕੀਤੇ ਗਏ ਸਰਕਾਰੀ ਸਮਾਗਮ *ਚ ਸ਼ਾਮਲ 5 ਜ਼ਿਿਲ੍ਹਆਂ ਦੇ ਸਰਕਾਰੀ ਪੈਮਾਨੇ ਮੁਤਾਬਿਕ ਰਾਹਤ ਦੇ ਹੱਕਦਾਰ ਬਣਦੇ 1,42,000 ਕਿਸਾਨਾਂ *ਚੋ ਸਿਰਫ 47000 ਨੂੰ ਸੂਚੀ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਦੀ ਕੁੱਲ ਰਾਹਤ ਰਾਸ਼ੀ 167 ਕਰੋੜ ਮੁਤਾਬਿਕ ਔਸਤ ਰਾਹਤ 35500 ਰੁਪਏ ਹੀ ਬਣਦੀ ਹੈ। ਉਨ੍ਹਾਂ ਕਿਹਾ ਕਿ 67 ਪ੍ਰਤੀਸ਼ਤ ਹੱਕਦਾਰ ਕਿਸਾਨਾਂ ਨੂੰ ਬਿਲਕੁਲ ਵਾਂਝੇ ਰੱਖਿਆ ਹੈ, ਜਦੋਂ ਕਿ ਬਹੁਤ ਥਾਂਈ ਹੁਕਮਰਾਨਾ ਦੇ ਚਹੇਤੇ ਧਨਾਡ ਕਿਸਾਨਾਂ ਨੂੰ ਦੋ^ਦੋ ਲੱਖ ਦੇ ਗੱਫੇ ਵਰਤਾਏ ਗਏ ਹਨ। ਮੁੱਖ ਮੰਤਰੀ ਦੀ ਫੋਟੋ ਵਾਲੇ ਸਰਟੀਫਿਕੇਟ ਵੰਡਕੇ ਕਿਸਾਨਾਂ ਨੂੰ ਭਿਖਾਰੀ ਤੇ ਖੁਦ ਨੂੰ ਦਾਤਾ ਵਜੋਂ ਇੰਝ ਪੇਸ਼ ਕੀਤਾ ਗਿਆ ਹੈ, ਜਿਵੇਂ ਕਿ ਉਹ ਰਾਹਤ ਜਨਤਕ ਖਜ਼ਾਨੇ *ਚੋ ਨਹੀਂ, ਬਲਕਿ ‘ਮਹਾਰਾਜਾ ਸਾਹਿਬ* ਦੀ ਜੇਬ *ਚੋ ਦਿੱਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਕਰਜੇ ਮੋੜਨੇ ਬੇਬੱਸ ਤੇ ਲਗਾਤਾਰ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਸਾਹਮਣੇ ਕੀਤਾ ਸੰਗੀਤਾਂ ਦੇ ਜਸ਼ਨ ਜ਼ਖ਼ਮਾਂ *ਤੇ ਲੂਣ ਭੁੱਕਣ ਦੇ ਤੁਲ ਹਨ।
ਕਿਸਾਨ ਆਗੂ ਨੇ ਜ਼ਿਕਰ ਕੀਤਾ ਕਿ ਕੁਝ ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਰਾਜ ਦੇ 30 ਕੁ ਧਨਾਡਾ ਦੇ 500 ਕਰੋੜ ਦੇ ਕਰੀਬ ਕਰਜੇ ਮੁਆਫ ਕਰਨ ਵੇਲੇ ਅਜਿਹੇ ਜਸ਼ਨ ਕਿਉਂ ਨਹੀਂ ਕੀਤੇ ਗਏ ਸਨ ਅਤੇ ਕੇਂਦਰ ਸਰਕਾਰ ਵੱਲੋਂ ਵੀ ਮੁੱਠੀ ਭਰ ਅਰਬਾ ਖਰਬਾਂਪਤੀ ਘਰਾਣਿਆਂ ਦੇ ਕਈ ਕਈ ਲੱਖ ਕਰੋੜ ਦੇ ਕਰਜੇ ਅਤੇ ਟੈਕਸ ਹਰ ਸਾਲ ਚੁੱਪ ਚਪੀਤੇ ਹੀ ਮਾਫ਼ ਕੀਤੇ ਜਾਂਦੇ ਹਨ। ਉਨ੍ਹਾਂ ਨੇ ਨਾਂ ਵੀ ਦੇਸ਼ ਵਾਸੀਆਂ ਨੂੰ ਨਹੀਂ ਦੱਸੇ ਜਾਂਦੇ ਅਤੇ ਇਸ ਘੋਰ ਵਿਤਕਰੇਬਾਜੀ ਵਾਲੇ ਵਤੀਰੇ ਵਿਰੁੱਧ ਮੁਜਾਹਰਾਕਾਰੀ ਕਿਸਾਨਾਂ ਦਾ ਜੋਸ ਤੇ ਗੁੱਸਾ ਰੋਹ^ਭਰਪੂਰ ਨਾਹਰਿਆ ਰਾਹੀ ਝਲਕ ਰਿਹਾ ਸੀ।
ਬੁਲਾਰਿਆਂ ਨੇ ਮੰਗ ਕੀਤੀ ਕਿ ਰਾਹਤ ਸੂਚੀਆਂ ਤੋਂ ਬਾਹਰ ਛੱਡੇ ਗਏ ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਤੁਰੰਤ ਤਹਿਸ਼ੁਦਾ ਰਾਹਤ ਦਿੱਤੀ ਜਾਵੇ ਅਤੇ ਚੋਣਾਂ ਸਮੇਂ ਕੀਤੇ ਵਾਅਦਿਆਂ ਮੁਤਾਬਿਕ ਕਰਜ਼ੇ ਮੋੜਨੋਂ ਅਸਮਰਥ ਕਰਜਾਗ੍ਰਸਤ ਕਿਸਾਨਾਂ, ਮਜ਼ਦੂਰਾਂ ਦੇ ਸੂਦਖੋਰਾਂ ਸਮੇਤ ਸਾਰੇ ਕਰਜਿਆਂ *ਤੇ ਲੀਕ ਮਾਰੀ ਜਾਵੇ। ਸਰਕਾਰੀ ਸਰਵੇਖਣ *ਚ ਦਰਜ 17000 ਤੋਂ ਵੱਧ ਖੁਦਕੁਸ਼ੀ ਪੀੜਤ ਕਿਸਾਨ ਮਜ਼ਦੂਰ ਪਰਿਵਾਰਾਂ ਨੂੰ ਤਹਿਸ਼ੁਦਾ 5^5 ਲੱਖ ਰੁਪਏ ਅਤੇ ਸਮੁੱਚੇ ਕਰਜ਼ਿਆਂ ਦੇ ਖਾਤਮੇ ਦੀ ਰਾਹਤ ਤੁਰੰਤ ਦਿੱਤੀ ਜਾਵੇ ਅਤੇ ਰਾਹਤ ਰਾਸ਼ੀ ਵਧਾਕੇ 10^10 ਲੱਖ ਰੁਪਏ ਕਰਨ ਤੋਂ ਇਲਾਵਾ 1^1 ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਪੜ੍ਹੇ ਲਿਖੇ ਤੇ ਅਨਪੜ੍ਹ ਸਾਰੇ ਪੇਂਡੂ ਬੇਰੁਜ਼ਗਾਰਾਂ ਨੂੰ ਸਥਾਈ ਰੁਜ਼ਗਾਰ ਦਿੱਤਾ ਜਾਵੇ ਅਤੇ ਉਦੋਂ ਤੱਕ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਸਹੀ ਅਰਥਾਂ *ਚ ਕਿਸਾਨ ਮਜ਼ਦੂਰ ਪੱਖੀ ਸੂਦਖੋਰੀ ਕਰਜਾ ਕਾਨੂੰਨ ਤੁਰੰਤ ਬਣਾਇਆ ਜਾਵੇ।
ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ^ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਖੁਦਕੁਸ਼ਬੀਆਂ ਬਾਰੇ ਸੋਚਣ ਦੀ ਬਜਾਏ ਜਾਂ ਫਿਰ ਸਰਕਾਰ ਦੇ ਮੂੰਹ ਵੱਲ ਝਾਕਣ ਦੀ ਬਜਾਏ ਚੱਲ ਰਹੇ ਕਰਜਾ ਮੁਕਤੀ ਸੰਘਰਸ਼ ਵਿੱਚ ਜੀਅ^ਜਾਨ ਨਾਲ ਕੁੱਦਿਆ ਜਾਵੇ ਅਤੇ 22 ਤੋਂ 26 ਜਨਵਰੀ ਤੱਕ ਪੰਜਾਬ ਭਰ *ਚ ਡੀHਸੀH ਦਫ਼ਤਰਾਂ ਅੱਗੇ ਦਿਨ^ਰਾ ਲਾਏ ਜਾ ਰਹੇ 5 ਰੋਜ਼ਾ ਧਰਨਿਆਂ ਵਿੱਚ ਵਹੀਰਾ ਘੱਤਕੇ ਪਰਿਵਾਰਾਂ ਸਮੇਤ ਪੁੱਜਿਆ ਜਾਵੇ।
ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਜਗਦੇਵ ਸਿੰਘ ਭੈਣੀ ਬਾਘਾ, ਜੋਗਿੰਦਰ ਸਿੰਘ ਦਿਆਲਪੁਰਾ, ਸਾਧੂ ਸਿੰਘ ਅਲੀਸ਼ੇਰ, ਮਲਕੀਤ ਸਿੰਘ ਕੋਟਧਰਮੂ, ਚਾਨਣ ਸਿੰਘ ਜਟਾਣਾ, ਬਠਿੰਡਾ ਜਿਲ੍ਹੇ ਦੇ ਆਗੂ ਹਰਜਿੰਦਰ ਸਿੰਘ ਬੱਗੀ ਨੇ ਸੰਬੋਧਨ ਕੀਤਾ।
ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ
ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ...