ਇਸ ਸਮੇਂ ਦੀ ਵੱਡੀ ਖਬਰ
ਨੌਦੀਪ ਕੌਰ ਨੂੰ ਮਿਲੀ ਜਮਾਨਤ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਣਾਇਆ ਫੈਸਲਾ
ਨੌਦੀਪ ਦੀ ਰਿਹਾਈ ਅੱਜ ਸੰਭਵ

ਚੰਡੀਗੜ੍ਹ, 25 ਫਰਵਰੀ(ਵਿਸ਼ਵ ਵਾਰਤਾ)- ਕਿਸਾਨ ਅੰਦੋਲਨ ਦੇ ਚਲਦਿਆਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਨੌਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਅੱਜ ਨੌਦੀਪ ਕੌਰ ਦੀ ਸੁਣਵਾਈ ਤੇ ਇਹ ਵੱਡਾ ਫੈਸਲਾ ਕੀਤਾ ਹੈ । ਨੌਦੀਪ ਕੌਰ ਨੂੰ ਇਹ ਜ਼ਮਾਨਤ ਉਸ ਖਿਲਾਫ ਦਰਜ ਤੀਜੇ ਕੇਸ ਵਿੱਚ ਦਿੱਤੀ ਗਈ ਹੈ ਜਿਸ ਤਹਿਤ ਉਸ ਖਿਲਾਫ ਧਾਰਾ 307 ਭਾਵ ਇਰਾਦਾ ਏ ਕਤਲ ਦਾ ਮੁਕੱਦਮਾ ਦਰਜ ਸੀ। ਨੌਦੀਪ ਕੌਰ ਇਸ ਵੇਲੇ ਕਰਨਾਲ ਦੀ ਜ਼ੇਲ੍ਹ ਵਿੱਚ ਬੰਦ ਹੈ ਇਸ ਤੋਂ ਪਹਿਲਾਂ ਉਸ ਨੂੰ ਦੋ ਮੁਕੱਦਮਿਆਂ ਵਿੱਚ ਜ਼ਿਲ੍ਹਾ ਅਦਾਲਤ ਵੱਲੋਂ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।






















