21ਫਰਵਰੀ ਨੂੰ ਬਰਨਾਲਾ ਮਜ਼ਦੂਰ ਕਿਸਾਨ ਏਕਤਾ ਮਹਾਂ ਰੈਲੀ ਦੀ ਤਿਆਰੀ ਲਈ ਪਿੰਡਾਂ ਵਿੱਚ ਹੋਕਾ ਮਾਰਚ ਅਤੇ ਮੁਜਾਹਰੇ

ਬਠਿੰਡਾ 19 ਫ਼ਰਵਰੀ (ਕੁਲਬੀਰ ਬੀਰਾ) ਮੋਦੀ ਹਕੂਮਤ ਵਲੋਂ ਵਧਾਏ ਜਾ ਰਹੇ ਭਾਰਤੀ ਖੇਤੀ ‘ਤੇ ਦੇਸੀ ਵਿਦੇਸ਼ੀ ਕਾਰਪੋਰੇਟ ਗਲਬੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਬਰਨਾਲਾ ਵਿਖੇ 21 ਫਰਵਰੀ ਨੂੰ ਕੀਤੀ ਜਾ ਰਹੀ ਮਜ਼ਦੂਰ ਕਿਸਾਨ ਏਕਤਾ ਮਹਾਂ ਰੈਲੀ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਜਿਲ੍ਹਾ ਬਠਿੰਡਾ ਦੇ 90 ਤੋਂ ਜ਼ਿਆਦਾ ਪਿੰਡਾਂ ਵਿੱਚ ਗੱਡੀਆਂ ਤੇ ਸਪੀਕਰ ਬੰਨ ਕੇ ਹੋਕਾ ਮਾਰਚ ਕੀਤਾ ਗਿਆ ਅਤੇ ਕਲ ਨੂੰ ਵੀ ਜਾਰੀ ਰਹੇਗਾ ਇਸ ਤੋਂ ਇਲਾਵਾ ਪਿੰਡਾਂ ਵਿੱਚ ਮੁਜਾਹਰੇ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਟੀਮਾਂ ਵਲੋਂ ਘਰ ਘਰ ਜਾਕੇ ਬਰਨਾਲੇ ਜਾਣ ਦਾ ਸੱਦਾ ਦਿੱਤਾ ਜਾ ਰਿਹਾ ਹੈ।






















