ਮੋਹਾਲੀ ਨਗਰ ਨਿਗਮ ਚੋਣਾਂ
ਕਾਂਗਰਸ ਨੂੰ ਮਿਲ ਰਿਹਾ ਹੈ ਭਾਰੀ ਜਨ ਸਮਰਥਨ, ਵਿਰੋਧੀ ਧਿਰਾਂ ਦੇ 40 ਨੇਤਾ, ਵਰਕਰ ਕਾਂਗਰਸ ਵਿਚ ਸ਼ਾਮਲ
ਕਾਂਗਰਸ ਇਕਜੁੱਟ, ਵਿਰੋਧੀ ਖਿਚੜੀ ਦੀ ਤਰ੍ਹਾਂ: ਬਲਬੀਰ ਸਿੱਧੂ

ਮੋਹਾਲੀ, 4 ਫਰਵਰੀ(ਵਿਸ਼ਵ ਵਾਰਤਾ): ਵਿਭਿੰਨ ਵਿਰੋਧੀ ਰਾਜਨੀਤਕ ਧਿਰਾਂ ਦੇ 40 ਨੇਤਾ ਅਤੇ ਵਰਕਰ ਪੰਜਾਬ ਦੇ ਸਿਹਤ ਮੰਤਰੀ, ਬਲਬੀਰ ਸਿੰਘ ਸਿੱਧੂ ਅਤੇ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਮÏਜੂਦਗੀ ਵਿਚ ਬੁੱਧਵਾਰ ਨੂੰ ਗੁਰੂ ਨਾਨਕ ਮਾਰਕੀਟ, ਫੇਜ 1 ਵਿਚ ਆਯੋਜਿਤ ਇੱਕ ਸਮਾਗਮ ਦੇ ਦÏਰਾਨ ਕਾਂਗਰਸ ਵਿਚ ਸ਼ਾਮਲ ਹੋਏ |
ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਪ੍ਰਮੁੱਖ ਹਨ, ਰਾਕੇਸ਼ ਕੁਮਾਰ ਰਿੰਕੂ, ਸੀਨੀਅਰ ਅਕਾਲੀ ਨੇਤਾ ਅਤੇ ਗੁਰੂ ਨਾਨਕ ਮਾਰਕੀਟ ਫੇਜ 1 ਦੇ ਪ੍ਰੈਜੀਡੈਂਟ, ਰਜਿੰਦਰ ਸਿੰਘ ਭੁੱਲਰ, ਸ਼ਮਸ਼ੇਰ ਸਿੰਘ, ਪਰਮਿੰਦਰ ਸਿੰਘ, ਵਿਜੇ ਪਾਲ, ਨੀਕਾ ਰਾਮ, ਜਤਿਨ ਰਾਜਪਾਲ, ਮਨਜੀਤ ਸਿੰਘ, ਮਿੱਕੂ, ਚਰਨਜੀਤ ਸਿੰਘ ਸੈਣੀ ਅਤੇ ਜਸਵਿੰਦਰ ਸਿੰਘ ਕਾਕਾ |
ਇਸ ਮÏਕੇ ਤੇ ਵਾਰਡ ਨੰਬਰ 47 ਦੇ ਕਾਂਗਰਸੀ ਉਮੀਦਵਾਰ ਸੁਮਨ ਗਰਗ, ਵਾਰਡ ਨੰਬਰ 46 ਤੋਂ ਰਵਿੰਦਰ ਸਿੰਘ ਅਤੇ ਵਾਰਡ ਨੰਬਰ 45 ਤੋਂ ਮੀਨਾ ਕੌਾਡਲ ਵੀ ਮÏਜੂਦ ਸਨ |
ਇਸ ਮÏਕੇ ਤੇ ਬੋਲਦੇ ਹੋਏ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਚੋਣਾਂ ਸਿੱਧੇ ਤÏਰ ਤੇ ਮੋਹਾਲੀ ਦੇ ਵਿਕਾਸ ਨਾਲ ਸਬੰਧਤ ਹਨ | ਇਸ ਲਈ ਇਹ ਲੋਕਾਂ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਆਪਣੀਆਂ ਆਸਾਂ ਦੇ ਅਨੁਸਾਰ ਪ੍ਰਦਰਸ਼ਨ ਕਰਨ ਵਾਲੇ ਉਮੀਦਵਾਰਾਂ ਨੂੰ ਚੁਣਨ | ਲੋਕਾਂ ਦੀ ਇਹ ਜਿੰਮੇਦਾਰੀ ਹੈ ਕਿ ਉਹ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਪਾਉਣ ਜਿਹੜੇ ਸ਼ਹਿਰ ਅਤੇ ਸ਼ਹਿਰ ਦੇ ਲੋਕਾਂ ਲਈ ਈਮਾਨਦਾਰੀ ਨਾਲ ਕੰਮ ਕਰਨ, ਨਾ ਕਿ ਆਪਣੇ ਨਿੱਜੀ ਲਾਭਾਂ ਦੇ ਲਈ |
ਸੁਮਨ ਗਰਗ, ਰਵਿੰਦਰ ਸਿੰਘ ਅਤੇ ਮੀਨਾ ਕੌਾਡਲ ਦੇ ਲਈ ਸਮਰਥਨ ਮੰਗਦੇ ਹੋਏ, ਸਿੱਧੂ ਨੇ ਕਿਹਾ ਕਿ ਇਹ ਲੰਮੇਂ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿਚ ਸ਼ਾਮਲ ਹਨ ਅਤੇ ਆਪਣੇ ਖੇਤਰ ਵਿਚ ਲੋਕ ਭਲਾਈ ਦੇ ਪ੍ਰਤੀ ਸਮਰਪਣ ਦੇ ਲਈ ਜਾਣੇ ਜਾਂਦੇ ਹਨ | ਇੱਥੋਂ ਤੱਕ ਕਿ ਪਹਿਲੀ ਵਾਰ ਚੋਣ ਲੜ ਰਹੇ ਰਵਿੰਦਰ ਵੀ ਲੰਮੇਂ ਸਮੇਂ ਤੋਂ ਲੋਕ ਸੇਵਾ ਕਰ ਰਹੇ ਹਨ |
ਆਪਣੇ ਨਿਜੀ ਸਵਾਰਥ ਦੇ ਲਈ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਨਾ ਚੁਣ ਕੇ ਜੇਕਰ ਅਜਿਹੇ ਸਮਰਪਿਤ ਉਮੀਦਵਾਰਾਂ ਨੂੰ ਐਮਸੀ ਚੁਣਦੇ ਹੋ ਤਾਂ ਇਨ੍ਹਾਂ ਦਾ ਏਜੰਡਾ ਸਿਰਫ ਲੋਕ ਭਲਾਈ ਦੇ ਲਈ ਕੰਮ ਕਰਨਾ ਹੀ ਹੋਵੇਗਾ |
ਸਿੱਧੂ ਨੇ ਕਿਹਾ ਕਿ ਚੋਣਾਂ ਵਿਚ ਕਾਂਗਰਸ ਇਕੱਲੀ ਅਜਿਹੀ ਪਾਰਟੀ ਹੈ ਜਿਸਨੇ ਨਗਰ ਨਿਗਮ ਚੋਣਾਂ ਵਿਚ ਇਕੱਤਰਤਾ ਦਿਖਾਈ ਹੈ, ਜਦੋਂ ਕਿ ਦੂਜੇ ਪਾਸੇ ਵਿਰੋਧੀ ਖਿਚੜੀ ਦੀ ਤਰ੍ਹਾਂ ਹਨ ਜਿੱਥੇ ਕੁਝ ਇੱਕ ਪਾਸੇ ਚਲੇ ਗਏ ਅਤੇ ਕੁਝ ਦੂਜੇ ਪਾਸੇ |
ਨਿਜੀ ਲਾਭ ਦੇ ਲਈ ਪਾਲਾ ਬਦਲਣ ਦੇ ਲਈ ਕੁਲਵੰਤ ਸਿੰਘ ਨੂੰ ਲਤਾੜਦੇ ਹੋਏ ਸਿੱਧੂ ਨੇ ਕਿਹਾ ਕਿ ਇਹ ਦੇਖਣ ਤੇ ਕਿ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਅਕਾਲੀਆਂ ਨੂੰ ਜਨਤਾ ਤੋਂ ਕੋਈ ਸਮਰਥਨ ਨਹੀਂ ਮਿਲੇਗਾ, ਕੁਲਵੰਤ ਨੇ ਫਿਰ ਤੋਂ ਪਾਲਾ ਬਦਲ ਲਿਆ |no
ਫੋਟੋ ਕੈਪਸ਼ਨ : ਬੁੱਧਵਾਰ ਨੂੰ ਮੋਹਾਲੀ ਵਿਚ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਮÏਜੂਦਗੀ ਵਿਚ ਵਿਭਿੰਨ ਵਿਰੋਧੀ ਰਾਜਨੀਤਕ ਦਲਾਂ ਦੇ 40 ਨੇਤਾ ਤੇ ਵਰਕਰ ਕਾਂਗਰਸ ਵਿਚ ਸ਼ਾਮਲ ਹੋਏ |





















