ਕਿਸਾਨ ਅੰਦੋਲਨ ਨੂੰ ਲੈ ਕੇ ਰਾਜ ਸਭਾ ਵਿੱਚ ਨਾਅਰੇਬਾਜੀ
3 ਸੰਸਦਾਂ ਨੂੰ ਕੀਤਾ ਗਿਆ ਸਸਪੈਂਡ

ਨਵੀਂ ਦਿੱਲੀ, 3ਫਰਵਰੀ(ਵਿਸ਼ਵ ਵਾਰਤਾ)ਦੇਸ਼ ਭਰ ਦੇ ਕਿਸਾਨ ਅੰਦੋਲਨ ਦਾ ਸ੍ਵਰ ਗੂੰਜ ਰਿਹਾ ਹੈ। ਦੇਸ਼ ਦੀ ਲੋਕ ਸਭਾ ਅਤੇ ਰਾਜ ਸਭਾ ਵੀ ਇਸ ਤੋਂ ਦੂਰ ਨਹੀਂ ਹਨ। ਅੱਜ ਫਿਰ ਰਾਜਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਭਾ ਪਤੀ ਵੈਂਕਯਾ ਨਾਇਡੂ ਨੇ ਆਮ ਆਦਮੀ ਪਾਰਟੀ ਦੇ ਤਿੰਨ ਸੰਸਦਾਂ ਸੰਜੈ ਸਿੰਘ, ਐਨ.ਡੀ.ਗੁਪਤਾ ਅਤੇ ਸੁਸ਼ੀਲ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਹੈ। ਇਹਨਾਂ ਸੰਸਦ ਮੈਂਬਰਾਂ ਨੇ ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਰਾਜਸਭਾ ਦੇ ਅੰਦਰ ਨਾਅਰੇਬਾਜੀ ਕੀਤੀ ਸੀ।





















