ਬਜਟ ਦੌਰਾਨ ਅੰਨਦਾਤੇ ਦੀਆਂ ਮੰਗਾਂ ਮੰਨ ਕੇ ਕਿਸਾਨ ਅੰਦੋੋਲਨ ਖਤਮ ਕਰਨ ਦੀ ਲੋੜ ਸੀ :ਰਵੀਇੰਦਰ ਸਿੰਘ
ਪੈਟਰੋਲ-ਡੀਜਲ ਸਸਤਾ ਕਰਨਾ ਚਾਾਹੀਦਾ ਸੀ: ਰਵੀਇੰਦਰ ਸਿੰਘ
ਰਵੀਇੰਦਰ ਸਿੰਘ ਨੇ ਪੇਸ਼ ਬਜਟ ਨੂੰ ਲੋਕ ਵਿਰੋਧੀ ਕਰਾਰ ਦਿੱਤਾ

ਅੰਮਿ੍ਰਤਸਰ 1 ਫਰਵਰੀ (ਵਿਸ਼ਵ ਵਾਰਤਾ) ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਨੇ ਪੇਸ਼ ਹੋਏ ਬਜਟ ਨੂੰ ਲੋਕ ਤੇ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਅੱਜ ਦੇ ਬਜਟ ਦੌਰਾਨ ਮੋਦੀ ਸਰਕਾਰ ਨੂੰ ਕਿਸਾਨ ਅੰਦੋਲਨ ਦੀਆਂ ਮੰਗਾਂ ਮੰਨ ਕੇ ਰਾਹਤ ਪ੍ਰਦਾਨ ਕਰਨੀ ਚਾਹੀਦੀ ਸੀ । ਇਸ ਬਜਟ ਵਿੱਚ ਕਿਸਾਨੀ ਕਰਜੇ ਮਾਫ ਕਰਨ ਦੀ ਕੋਈ ਵਿਵਸਥਾ ਨਹੀ ਕੀਤੀ ਗਈ । ਖੇਤੀ ਅਧਾਰਤ ਸਨਅਤਾਂ ਦਾ ਐਲਾਨ ਕਰਨਾ ਚਾਹੀਦਾ ਸੀ । ਡੀਜਲ ਪੈਟਰੋਲ ਦੀਆਂ ਕੀਮਤਾਂ ਘੱਟ ਕਰਨ ਦੀ ਬੇਹੱਦ ਲੋੜ ਸੀ ਤਾਂ ਜੋ ਹੋਰ ਵਸਤਾਂ ਸਸਤੀਆਂ ਹੁੰਦੀਆਂ । ਘਰੇਲੂ ਸਮਾਨ ਅਤੇ ਮਹਿੰਗਾਈ ਘੱਟ ਕਰਨ ਲਈ ਰਾਹਤ ਸਕੀਮਾਂ ਦਾ ਐਲਾਨ ਕਰਨਾ ਚਾਹੀਦਾ ਸੀ । ਸਰਹੱਦੀ ਸੂਬੇ ਪੰਜਾਬ ਨੂੰ ਆਰਥਕ ਪੈਕੇਜ ਦੇ ਕੇ ਰਾਹਤ ਪ੍ਰਦਾਨ ਕਰਨ ਦੀ ਬੇਹੱਦ ਲੋੜ ਸੀ । ਇਸ ਤੋ ਛੱੁਟ ਸਰਹੱਦੀ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸਨ ਤਾਂ ਜੋ ਸਰਹੱਦੀ ਲੋਕ ਰਾਹਤ ਮਹਿਸੂਸ ਕਰਦੇ ਜਿਨਾਂ ਦੀ ਜਮੀਨ ਤਾਰੋ ਤੇ ਦਰਿਆ ਪਾਰ ਹੈ । ਮਜਦੂਰ ਜਮਾਤ,ਪੱਛੜੇ ਲੋਕਾਂ ਤੇ ਗਰੀਬਾਂ ਰਾਹਤ ਪ੍ਰਦਾਨ ਕਰਨ ਵਾਸਤੇ ਖਾਸ ਸਹੂਲਤਾਂ ਦੇਣ ਦੀ ਲੋੜ ਹੈ ।






















