• Latest
  • Trending

ਭਾਜਪਾ ਦੇ ਗੁੰਡਿਆਂ ਦੇ ਹਮਲਿਆਂ ਤੋਂ ਬਚਾਉਣ ਲਈ ਕੈਪਟਨ ਤੁਰੰਤ ਅੰਦੋਲਨਕਾਰੀ ਕਿਸਾਨਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਦੇਣ : ਰਾਘਵ ਚੱਢਾ

5 years ago
Breaking: ਫਿਰੌਤੀ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰੀ ਮਾਮਲਾ: ਜਲਦੀ ਹੀ SHO ਨੂੰ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

Breaking: ਫਿਰੌਤੀ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰੀ ਮਾਮਲਾ: ਜਲਦੀ ਹੀ SHO ਨੂੰ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

5 minutes ago
FIFA World Cup: ਤੀਜੇ ਸਥਾਨ ਲਈ ਅੱਜ ਫਰਾਂਸ ਅਤੇ ਇੰਗਲੈਂਡ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

FIFA World Cup: ਤੀਜੇ ਸਥਾਨ ਲਈ ਅੱਜ ਫਰਾਂਸ ਅਤੇ ਇੰਗਲੈਂਡ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

20 minutes ago
Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

54 minutes ago
Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ‘ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ

Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ‘ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ

1 hour ago
Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

1 hour ago
BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
Big News: ਭੁੱਖ ਹੜਤਾਲ ‘ਤੇ ਬੈਠੇ ਵਾਂਗਚੁਕ ਨੂੰ ਚੁੱਕ ਕੇ ਪੁਲਿਸ ਨੇ ਹਸਪਤਾਲ ਕਰਵਾਇਆ ਭਰਤੀ

Big News: ਭੁੱਖ ਹੜਤਾਲ ‘ਤੇ ਬੈਠੇ ਵਾਂਗਚੁਕ ਨੂੰ ਚੁੱਕ ਕੇ ਪੁਲਿਸ ਨੇ ਹਸਪਤਾਲ ਕਰਵਾਇਆ ਭਰਤੀ

2 hours ago
National: ਜੰਤਰ-ਮੰਤਰ ਵਿਖੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ‘ਤੇ ਹਮਲਾ !

National: ਜੰਤਰ-ਮੰਤਰ ਵਿਖੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ‘ਤੇ ਹਮਲਾ !

3 hours ago
National: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇਸ ਸੂਬੇ ਦੇ ਦੌਰੇ ‘ਤੇ, ਸੁਰੱਖਿਆ ਦੇ ਪ੍ਰਬੰਧ ਸਖ਼ਤ

National: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇਸ ਸੂਬੇ ਦੇ ਦੌਰੇ ‘ਤੇ, ਸੁਰੱਖਿਆ ਦੇ ਪ੍ਰਬੰਧ ਸਖ਼ਤ

3 hours ago
Punjab Weather: ਸੂਬੇ ‘ਚ ਫੇਰ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ

Punjab Weather: ਸੂਬੇ ‘ਚ ਫੇਰ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ

3 hours ago
Hukamnama Sri Darbar Sahib Today – 18 July 2026 | Ang 683 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 18 July 2026 | Ang 683 I ਅੱਜ ਦਾ ਹੁਕਮਨਾਮਾ

5 hours ago
Hindi News
English News
Saturday, July 18, 2026
No Result
View All Result
36 °c
Chandigarh
36 ° Sun
31 ° Mon
25 ° Tue
26 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਾਜਪਾ ਦੇ ਗੁੰਡਿਆਂ ਦੇ ਹਮਲਿਆਂ ਤੋਂ ਬਚਾਉਣ ਲਈ ਕੈਪਟਨ ਤੁਰੰਤ ਅੰਦੋਲਨਕਾਰੀ ਕਿਸਾਨਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਦੇਣ : ਰਾਘਵ ਚੱਢਾ

January 30, 2021
in ਸਿਆਸੀ, ਪੰਜਾਬ

 ਕਿਸਾਨਾਂ ‘ਚ ਸੁਰੱਖਿਆ ਦਾ ਡਰ, ਦਿੱਲੀ ਪੁਲਿਸ ਖੁਦ ਭਾਜਪਾ ਦੇ ਇਸ਼ਾਰੇ ਉੱਤੇ ਕੰਮ ਕਰ ਰਹੀ ਹੈ ਹਿੰਸਾ, ਭੜਕਾਉਣ ਵਾਲਿਆਂ ਨੂੰ ਸਹਿ ਦੇ ਰਹੀ ਹੈ ਦਿੱਲੀ ਪੁਲਿਸ : ਰਾਘਵ ਚੱਢਾ

ਕਿਸਾਨਾਂ ਉੱਤੇ ਹਮਲੇ ਕਰਨ ਵਾਲਿਆਂ ‘ਚ ਭਾਜਪਾ ਦੇ ਵਿਧਾਇਕ, ਅਹੁਦੇਦਾਰ ਆਗੂ ਅਤੇ ਸਰਗਰਮ ਵਰਕਰ ਸ਼ਾਮਲ : ਰਾਘਵ ਚੱਢਾ

ਭਾਜਪਾ ਨੇ ਆਪਣੇ ਗੁੰਡਿਆਂ ਦੀ ਮਦਦ ਨਾਲ ਕਿਸਾਨ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਲਾਲ ਕਿਲ੍ਹੇ ਦੀ ਘਟਨਾ ‘ਚ ਭਾਜਪਾ ਦੀ ਭੂਮਿਕਾ ਦਾ ਹੋਇਆ ਪਰਦਾਫਾਸ਼

ਚੰਡੀਗੜ੍ਹ, 30 ਜਨਵਰੀ 2021 ( ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਿੱਲੀ ਧਰਨੇ ਉੱਤੇ ਬੈਠੇ ਕਿਸਾਨਾਂ ਨੂੰ ਸੁਰੱਖਿਆ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਛੇਤੀ ਤੋਂ ਛੇਤੀ ਅੰਦੋਲਨਕਾਰੀ ਕਿਸਾਨਾਂ ਲਈ ਸੁਰੱਖਿਆ ਦਾ ਪ੍ਰਬੰਧ ਕਰੇ, ਜੋ ਹੁਣ ਮੋਦੀ ਸਰਕਾਰ ਦੀ ਤਾਨਾਸ਼ਾਹੀ ਅਤੇ ਭਾਜਪਾ ਦੇ ਗੁੰਡਿਆਂ ਦਾ ਸਾਹਮਣਾ ਕਰਦੇ ਹੋਏ ਸੜਕ ਉੱਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਭਾਜਪਾ ਉੱਤੇ ਦੋਸ਼ ਲਗਾਇਆ ਕਿ ਭਾਜਪਾ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਆਪਣੇ ਗੁੰਡਿਆਂ ਵੱਲੋਂ ਲਗਾਤਾਰ ਧਰਨੇ ਉੱਤੇ ਬੈਠੇ ਕਿਸਾਨਾਂ ‘ਤੇ ਹਮਲੇ ਕਰਵਾ ਰਹੀ ਹੈ, ਕਿਸਾਨਾਂ ਉੱਤੇ ਪੱਥਰਬਾਜ਼ੀ ਕਰਵਾ ਰਹੀ ਹੈ ਤਾਂ ਕਿ ਕਿਸਾਨ ਡਰ ਜਾਣ ਅਤੇ ਅੰਦੋਲਨ ਵਾਲੀ ਥਾਂ ਖਾਲੀ ਕਰ ਦੇਣ। ਕੱਲ੍ਹ ਭਾਜਪਾ ਦੇ ਇਕ ਵਿਧਾਇਕ ਕਿਸਾਨਾਂ ਨੂੰ ਧਮਕਾਉਣ ਲਈ ਅੰਦੋਲਨ ਸਥਾਨ ਉੱਤੇ ਪਹੁੰਚ ਗਿਆ ਅਤੇ ਕਿਸਾਨਾਂ ਨੂੰ ਡਰਾਇਆ ਧਮਕਾਇਆ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ਉੱਤੇ ਕਿਸਾਨਾਂ ਦੇ ਅੰਦਰ ਦਹਿਸ਼ਤ ਫੈਲਾਉਣ ਅਤੇ ਡੰਡੇ ਦੇ ਜੋਰ ਉਤੇ ਅੰਦੋਲਨ ਖਤਮ ਕਰਾਉਣ ਲਈ ਭਾਜਪਾ ਦੇ ਗੁੰਡਿਆਂ ਨੇ ਪੱਥਰਬਾਜ਼ੀ ਕੀਤੀ। ਹਮਲਾਵਰਾਂ ਦੀਆਂ ਫੋਟੋ ਤੋਂ ਪਤਾ ਲੱਗਦਾ ਹੈ ਕਿ ਹਮਲਾ ਕਰਨ ਵਾਲਿਆਂ ਵਿੱਚ ਭਾਜਪਾ ਦੇ ਅਹੁੱਦੇਦਾਰ ਆਗੂ ਅਤੇ ਸਰਗਰਮ ਵਰਕਰ ਸਨ। ਹਮਲਾਵਰਾਂ ਵਿੱਚ ਕੁਝ ਅਜਿਹੇ ਲੋਕ ਸ਼ਾਮਲ ਸਨ ਜੋ ਭਾਜਪਾ ਦੇ ਕਈ ਵੱਡੇ ਆਗੂਆਂ ਦੇ ਕਰੀਬੀ ਹਨ। ਭਾਜਪਾ ਦੇ ਵੱਡੇ ਆਗੂਆਂ ਨਾਲ ਹਮਲਾਵਰਾਂ ਦੀਆਂ ਫੋਟੋ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਿਸਾਨਾਂ ਉੱਤੇ ਹਮਲਾ ਭਾਰਤੀ ਜਨਤਾ ਪਾਰਟੀ ਕਰਵਾ ਰਹੀ ਹੈ।
ਚੱਢਾ ਨੇ ਮੀਡੀਆ ਨੂੰ ਦੱਸਿਆ, ਭਾਜਪਾ ਦੇ ਲੋਕਾਂ ਵੱਲੋਂ ਦੇਸ਼ ਦੇ ਅੰਨਦਾਤਾਵਾਂ ਉੱਤੇ ਲਗਾਤਾਰ ਕੀਤੇ ਜਾ ਰਹੇ ਹਮਲੇ ਅਤੇ ਜਿਸ ਤਰ੍ਹਾਂ ਇਕ ਸਾਜਿਸ਼ ਨਾਲ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਜੋ ਮੰਦਭਾਗੀ ਘਟਨਾ ਹੋਈ ਉਸ ਨੇ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਦੀ ਭਾਜਪਾ ਦੀ ਸਾਜਿਸ਼ ਦਾ ਪਰਦਾਫਾਸ ਕੀਤਾ ਹੈ। ਹੁਣ ਕਿਸਾਨਾਂ ਦੀ ਸੁਰੱਖਿਆ ਦਾ ਖਤਰਾ ਸਪੱਸ਼ਟ ਤੌਰ ਉੱਤੇ ਝਲਕ ਰਿਹਾ ਹੈ। ਦਿੱਲੀ ਪੁਲਿਸ ਖੁਦ ਹਿੰਸਾ ਭੜਕਾਉਣ ਅਤੇ ਭਾਜਪਾ ਦੇ ਗੁੰਡਿਆਂ ਨੂੰ ਭਾਜਪਾ ਦੇ ਇਸ਼ਾਰੇ ਉੱਤੇ ਸਹਿ ਦੇਣ ਦਾ ਕੰਮ ਕਰ ਰਹੀ ਹੈ। ਇਸ ਲਈ ਆਮ ਆਦਮੀ ਪਾਰਟੀ ਇਹ ਮੰਗ ਕਰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਸੁਰੱਖਿਆ ਕਰਨ ਲਈ ਪੰਜਾਬ ਪੁਲਿਸ ਨੂੰ ਆਦੇਸ਼ ਦੇਵੇ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕਰੇ।
ਚੱਢਾ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਅਨੇਕਾਂ ਪ੍ਰਭਾਵਸ਼ਾਲੀ ਲੋਕਾਂ ਅਤੇ ਆਗੂਆਂ ਨੂੰ ਸੁਰੱਖਿਆ ਦੇ ਸਕਦੀ ਹੈ, ਕੈਪਟਨ ਆਪਣੇ ਪਾਕਿਸਤਾਨੀ ਮਿੱਤਰ ਨੂੰ ਸੁਰੱਖਿਆ ਦੇ ਸਕਦੇ ਹਨ, ਤਾਂ ਭਾਜਪਾ ਦੇ ਗੁੰਡਿਆਂ ਦੀ ਹਿੰਸਾ ਅਤੇ ਹਮਲੇ ਦਾ ਸਾਹਮਣਾ ਕਰ ਰਹੇ ਸਾਰੇ ਕਿਸਾਨਾਂ ਅਤੇ ਕਿਸਾਨ ਆਗੂਆਂ ਦੀ ਪੰਜਾਬ ਪੁਲਿਸ ਸੁਰੱਖਿਆ ਕਿਉਂ ਨਹੀਂ ਕਰ ਸਕਦੀ। ਕਿਸਾਨਾਂ ਦੀ ਸੁਰੱਖਿਆ ਉੱਤੇ ਵਿਚਾਰ ਕਰ ਕੈਪਟਨ ਸਰਕਾਰ ਤੁਰੰਤ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸੁਰੱਖਿਆ ਪ੍ਰਦਾਨ ਕਰੇ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਦਿੱਲੀ ਬਾਰਡਰ ਉੱਤੇ ਭੇਜੇ।
‘ਆਪ’ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਕੈਪਟਨ ਕਿਸਾਨਾਂ ਨੁੰ ਬਦਨਾਮ ਕਰਨ ਦੀ ਸਾਜਿਸ਼ ਘੜਨ ਵਾਲੇ ਭਾਜਪਾ ਅਤੇ ਕੇਂਦਰੀ ਏਜੰਸੀਆਂ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ। ਭਾਜਪਾ ਆਪਣੇ ਗੁੰਡਿਆਂ ਤੋਂ ਲਗਾਤਾਰ ਕਿਸਾਨਾਂ ਉੱਤੇ ਹਮਲੇ ਕਰਵਾ ਰਹੀ ਹੈ, ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਭਾਜਪਾ ਖਿਲਾਫ ਕੁਝ ਨਹੀਂ ਬੋਲ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਕਿਸਾਨਾਂ ਦੀ ਇਸ ਸਕਟ ਦੀ ਘੜੀ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ, ਉਨ੍ਹਾਂ ਨੂੰ ਕਿਸਾਨਾਂ ਦੀਆਂ ਤਕਲੀਫਾਂ ਨੂੰ ਸਮਝਣਾ ਚਾਹੀਦਾ ਅਤੇ ਉਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ।
ਚੱਢਾ ਨੇ ਅੱਗੇ ਕਿਹਾ ਕਿ ਭਾਜਪਾ ਏਜੰਟ ਵਜੋਂ ਕੰਮ ਕਰ ਰਹੇ ਕੈਪਟਨ ਅਮਰਿੰਦਰ ਨੇ ਪੰਜਾਬ ਦੀ ਜਨਤਾ ਨੂੰ ਬਾਹਰੀ ਏਜੰਸੀਆਂ ਅਤੇ ਪਾਕਿਸਤਾਨ ਉੱਤੇ ਅੰਦੋਲਨ ਦੌਰਾਨ ਗੜਬੜੀ ਅਤੇ ਹਿੰਸਾ ਦਾ ਦੋਸ਼ ਲਗਾਕੇ ਗੁੰਮਰਾਹ ਕੀਤਾ ਹੈ। ਜਦੋਂ ਕਿ ਕਿਸਾਨ ਆਗੂ ਕਹਿ ਰਹੇ ਹਨ ਕਿ ਕਿਸਾਨਾਂ ਉੱਤੇ ਹਮਲੇ ਭਾਜਪਾ ਦੇ ਗੁੰਡਿਆਂ, ਆਰਐਸਐਸ ਦੇ ਏਜੰਟਾਂ ਵੱਲੋਂ ਕੀਤੇ ਗਏ ਹਨ, ਤਾਂ ਫਿਰ ਕੈਪਟਨ ਬਾਹਰੀ ਏਜੰਸੀਆਂ ਉਤੇ ਦੋਸ਼ ਲਗਾਕੇ ਇਸ ਮੁੱਦੇ ਨੂੰ ਮੋੜਨ ਦੀ ਕੋਸ਼ਿਸ਼ ਕਿਸ ਨੂੰ ਬਚਾਉਣ ਲਈ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਆਪਣੇ ਬਿਆਨਾਂ ਨਾਲ ਖੁਦ ਸਾਬਤ ਕਰ ਰਹੇ ਹਨ ਕਿ ਉਹ ਮੋਦੀ ਸਰਕਾਰ ਨਾਲ ਮਿਲੀਭੁਗਤ ਕਰਕੇ ਕੰਮ ਕਰ ਰਹੇ ਹਨ ਅਤੇ ਕਦੇ ਵੀ ਉਹ ਆਪਣੇ ਮਾਲਕ ਮੋਦੀ-ਸ਼ਾਹ ਖਿਲਾਫ ਨਹੀਂ ਜਾ ਸਕਦੇ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Breaking: ਫਿਰੌਤੀ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰੀ ਮਾਮਲਾ: ਜਲਦੀ ਹੀ SHO ਨੂੰ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

Breaking: ਫਿਰੌਤੀ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰੀ ਮਾਮਲਾ: ਜਲਦੀ ਹੀ SHO ਨੂੰ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

by Ranjit Singh
July 18, 2026
0

Breaking: ਫਿਰੌਤੀ ਮੰਗਣ ਦੇ ਦੋਸ਼ 'ਚ ਗ੍ਰਿਫ਼ਤਾਰੀ ਮਾਮਲਾ: ਜਲਦੀ ਹੀ SHO ਨੂੰ ਅਦਾਲਤ 'ਚ ਕੀਤਾ ਜਾਵੇਗਾ ਪੇਸ਼ ਹੁਸ਼ਿਆਰਪੁਰ, 18 ਜੁਲਾਈ...

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

by Ranjit Singh
July 18, 2026
0

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ ! ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ):...

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
July 18, 2026
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ): ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...

Punjab Weather: ਸੂਬੇ ‘ਚ ਫੇਰ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ

Punjab Weather: ਸੂਬੇ ‘ਚ ਫੇਰ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ

by Ranjit Singh
July 18, 2026
0

Punjab Weather: ਸੂਬੇ 'ਚ ਫੇਰ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ): ਪੰਜਾਬ ਵਿੱਚ ਇੱਕ ਵਾਰ ਫਿਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Breaking: ਫਿਰੌਤੀ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰੀ ਮਾਮਲਾ: ਜਲਦੀ ਹੀ SHO ਨੂੰ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

Breaking: ਫਿਰੌਤੀ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰੀ ਮਾਮਲਾ: ਜਲਦੀ ਹੀ SHO ਨੂੰ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

by Ranjit Singh
July 18, 2026
0

Breaking: ਫਿਰੌਤੀ ਮੰਗਣ ਦੇ ਦੋਸ਼ 'ਚ ਗ੍ਰਿਫ਼ਤਾਰੀ ਮਾਮਲਾ: ਜਲਦੀ ਹੀ SHO ਨੂੰ ਅਦਾਲਤ 'ਚ ਕੀਤਾ ਜਾਵੇਗਾ ਪੇਸ਼ ਹੁਸ਼ਿਆਰਪੁਰ, 18 ਜੁਲਾਈ...

Most Popular

ਥਾਲਪਤੀ ਵਿਜੇ ਦੀ  ਫਿਲਮ ‘Jana Nayagan’ ਦੀ ਰਿਲੀਜ਼ ਮਿਤੀ ਦਾ ਐਲਾਨ

ਥਾਲਪਤੀ ਵਿਜੇ ਦੀ  ਫਿਲਮ ‘Jana Nayagan’ ਦੀ ਰਿਲੀਜ਼ ਮਿਤੀ ਦਾ ਐਲਾਨ

by Navjot
3 days ago
0

ਥਾਲਪਤੀ ਵਿਜੇ ਦੀ  ਫਿਲਮ ‘Jana Nayagan’ ਦੀ ਰਿਲੀਜ਼ ਮਿਤੀ ਦਾ ਐਲਾਨ ਮੁੰਬਈ, 15 ਜੁਲਾਈ (ਵਿਸ਼ਵ ਵਾਰਤਾ) ਥਾਲਪਤੀ ਵਿਜੇ ਦੀ ਆਉਣ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 