ਇਤਿਹਾਸਕ ਟਰੈਕਟਰ ਮਾਰਚ ਤੋਂ ਵੱਡੀ ਖਬਰ
ਆਈਟੀਓ ਦੇ ਨੇੜੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ
ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ


ਨਵੀਂ ਦਿੱਲੀ, 26ਜਨਵਰੀ(ਵਿਸ਼ਵ ਵਾਰਤਾ)- ਇਤਿਹਾਸਕ ਟਰੈਕਟਰ ਪਰੇਡ ਦੇ ਚਲਦੇ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਕਾਰ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਆਈਟੀਓ ਦੇ ਨਜ਼ਦੀਕ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਹੋ ਗਈ ਹੈ। ਜਿਥੇ ਕਿ ਪੁਲਿਸ ਵੱਲੋਂ ਲਾਈਚਾਰਜ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਪੁਲਿਸ ਵੱਲੋਂ ਕਿਸਾਨਾਂ ਨੂੰ ਭਜਾ ਕੇ ਉਹਨਾਂ ਦੇ ਟਕੈਰਟਰ ਤੇ ਹੋਰ ਵਾਹਨ ਤੋੜੇ ਜਾਣ ਦੀ ਵੀ ਖਬਰ ਹੈ। ਕੁਝ ਕਿਸਾਨ ਅਤੇ ਪੁਲਿਸ ਵਾਲੇ ਵੀ ਜਖਮੀ ਹੋਏ ਹਨ ।
ਇਹ ਟਕਰਾਅ ਦੀਆਂ ਘਟਨਾਵਾਂ ਅਕਸ਼ਰਧਾਮ ਮੰਦਿਰ, ਸੰਜੇ ਗਾਂਧੀ ਟਰਾਂਸਪੋਰਟ ਨਗਰ ਅਤੇ ਅਪਸਰਾ ਚੌਂਕ ਵਿਖੇ ਵਾਪਰੀਆਂ ਹਨ। ਪੁਲਿਸ ਕਿਸਾਨਾਂ ਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਵਿੱਚ ਜੁੱਟੀ ਹੋਈ ਹੈ ਪਰ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਜਾਰੀ ਹੈ।






















