ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਨੂੰ ਲੈ ਕੇ ਹੋਈ ਬੈਠਕ
ਤਕਰੀਬਨ 16 ਘੰਟੇ ਚੱਲੀ ਮੀਟਿੰਗ

ਨਵੀਂ ਦਿੱਲ਼ੀ, 25ਜਨਵਰੀ(ਵਿਸ਼ਵ ਵਾਰਤਾ)-ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਨੂੰ ਲੈ ਕੇ ਬੀਤੇ ਦਿਨ ਹੋਈ ਮੀਟਿੰਗ ਕਰੀਬ 16 ਘੰਟੇ ਚੱਲੀ ਅਤੇ ਇਹ ਬੈਠਕ ਬੀਤੀ ਦੇਰ ਰਾਤ ਕਰੀਬ 2.30ਵਜੇ ਖਤਮ ਹੋਈ।ਮਿਲੀ ਜਾਣਕਾਰੀ ਅਨੁਸਾਰ ਇਸ ਬੈਠਕ ਵਿੱਚ ਭਾਰਤ ਨੇ ਇਕ ਵਾਰ ਫਿਰ ਚੀਨ ਨੂੰ ਕਿਹਾ ਕਿ ਉਹ ਪੂਰਬੀ ਲਦਾਖ ਵਿੱਚ ਗਤੀਰੋਧ ਵਾਲੀ ਥਾਵਾਂ ਤੋਂ ਆਪਣੀਆਂ ਫੌਜਾਂ ਨੂੰ ਪੂਰੀ ਤਰ੍ਹਾਂ ਪਿੱਛੇ ਹਟਾਵੇ। ਜਿਸ ਨਾਲ ਦੋਵਾਂ ਦੇਸ਼ਾਂ ਵਿੱਚ ਤਣਾਅ ਘੱਟ ਹੋਵੇ।























