–ਸਾਬਕਾ ਮੇਅਰ ਬਲਵੰਤ ਰਾਏ ਨਾਥ ਵੀ ਚੋਣ ਮੈਦਾਨ ਵਿੱਚ

ਬਠਿੰਡਾ 23 ਜਨਵਰੀ (ਕੁਲਬੀਰ ਬੀਰਾ):- ਬਠਿੰਡਾ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਬਠਿੰਡਾ ਇੰਚਾਰਜ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਅਤੇ ਇਕਬਾਲ ਸਿੰਘ ਬਬਲੀ ਢਿੱਲੋਂ ਤੇ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਦੀ ਅਗਵਾਈ ਵਾਲੀ ਮੀਟਿੰਗ ਵੱਲੋਂ ਅੱਜ ਗਿਆਰਾਂ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਵਾਰਡ ਨੰਬਰ ਦੋ ਤੋਂ ਪੰਕਜ ਕੁਮਾਰ ਵਾਰਡ ਨੰਬਰ ਨੌੰ ਮਨਦੀਪ ਕੌਰ ਵਾਰਡ ਨੰਬਰ ਤੇਰਾਂ ਗੁਰਦੇਵ ਕੌਰ ਵਾਰਡ ਨੰਬਰ ਅਠਾਰਾਂ ਸਾਬਕਾ ਮੇਅਰ ਬਲਵੰਤ ਰਾਏ ਨਾਥ ਵਾਰਡ ਨੰਬਰ ਇੱਕ ਤੋਂ ਕਮਲਜੀਤ ਕੌਰ ਪਤਨੀ ਯੂਥ ਆਗੂ ਨਰਿੰਦਰਪਾਲ ਸਿੰਘ ਵਾਰਡ ਨੰਬਰ ਚੌਵੀ ਤੇਜਾ ਸਿੰਘ ਵਾਰਡ ਨੰਬਰ ਸਤਾਈ ਮਨੀਸ਼ਾ ਸ਼ਰਮਾ ਵਾਰਡ ਨੰਬਰ ਬੱਤੀ ਰਾਜਕੁਮਾਰ ਵਾਰਡ ਨੰਬਰ ਤੇਤੀ ਬਬਲੀ ਪਤਨੀ ਰਾਮਪਾਲ ਚੱਕੀ ਵਾਲਾ ਵਾਰਡ ਨੰਬਰ ਪੈਂਤੀ ਡਿੰਪੀ ਪਤਨੀ ਅਨਿਲ ਕੁਮਾਰ ਵਾਰਡ ਨੰਬਰ ਅਠੱਤੀ ਮੋਨਿਕਾ ਆਦਿ ਦੇ ਨਾਮ ਸ਼ਾਮਲ ਹਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਅਤੇ ਤੀਸਰੀ ਵਾਰ ਅਕਾਲੀ ਦਲ ਦਾ ਮੇਅਰ ਬਣੇਗਾ ਕਿਉਂਕਿ ਕਾਂਗਰਸ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਅਤੇ ਸ਼ਹਿਰ ਦਾ ਵਿਕਾਸ ਪੂਰੀ ਤਰ੍ਹਾਂ ਠੱਪ ਪੈ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ ਅਤੇ ਸਮੱਸਿਆਵਾਂ ਵਿੱਚ ਘਿਰੇ ਲੋਕ ਕਾਂਗਰਸ ਨੂੰ ਜਵਾਬ ਦੇਣ ਲਈ ਤਿਆਰ ਬੈਠੇ ਹਨ






















