ਵੈਕਸੀਨੇਸ਼ਨ ਦੇ ਦੂਸਰੇ ਪੜਾਅ ਵਿੱਚ ਪ੍ਰਧਾਨ ਮੰਤਰੀ ਮੋਦੀ ਲਗਵਾਉਣਗੇ ਟੀਕਾ
ਜੋ 50 ਸਾਲ ਤੋਂ ਉਪਰ ਹਨ, ਉਹਨਾਂ ਨੂੰ ਦੂਸਰੇ ਪੜਾਅ ਵਿੱਚ ਦਿੱਤਾ ਜਾਵੇਗਾ ਕੋਰੋਨਾ ਵੈਕਸੀਨ


ਚੰਡੀਗੜ੍ਹ, 21 ਜਨਵਰੀ(ਵਿਸ਼ਵ ਵਾਰਤਾ)- ਵੈਕਸੀਨੇਸ਼ਨ ਦੇ ਦੂਸਰੇ ਪੜਾਅ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਾਰੇ ਮੁੱਖ ਮੰਤਰੀਆਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ। ਦੂਸਰੇ ਪੜਾਅ ਵਿੱਚ 50 ਸਾਲ ਤੋਂ ਜ਼ਿਆਦਾ ਉਮਰ ਵਾਲੇ ਵਿਅਕਤੀਆਂ ਨੂੰ ਵੈਕਸੀਨ ਦਿੱਤਾ ਜਾਵੇਗਾ। ਵੈਕਸੀਨ ਨੂੰ ਲੈ ਕੇ ਮੁੱਖ ਮੰਤਰੀਆਂ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਦੂਸਰੇ ਫੇਜ਼ ਵਿੱਚ ਸਾਰਿਆਂ ਨੂੰ ਵੈਕਸੀਨੇਸ਼ਨ ਕਰ ਦਿੱਤਾ ਜਾਵੇਗਾ। ਜੋ ਵੀ 50 ਸਾਲ ਦੀ ਉਮਰ ਤੋਂ ਉਪਰ ਹਨ।






















