ਕਪੂਰਥਲਾ,15 ਜਨਵਰੀ (ਵਿਸ਼ਵ ਵਾਰਤਾ )- ਕਪੂਰਥਲਾ ਪੁਲਿਸ ਵਲੋਂ 15,30,00ਐਮ.ਐਲ ਨਜਾਇਜ਼ ਸ਼ਰਾਬ ਸਮੇਤ 3 ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ । 14 ਜਨਵਰੀ ਨੂੰ ਮਿਲੀ ਸੂਹ ਦੇ ਅਧਾਰ ਤੇ ਤਿੰਨ ਵਿਅਕਤੀ ਬਲੈਰੋ ਗੱਡੀ ਨੰਬਰ ਪੀ.ਬੀ 08-ਡੀ.ਜੀ-1610 ਵਿਚ 15,30,000ਐਮ.ਐਲ ਸ਼ਰਾਬ ਨੇੜਲੇ ਇਲਾਕੇ ਵਿਚ ਸਪਲਾਈ ਕਰਨ ਲਈ ਲੈ ਜਾ ਰਹੇ ਸਨ , ਨੂੰ ਕਾਬੂ ਕੀਤਾ ।
ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਪ੍ਰਿਤਪਾਲ ਸਿੰਘ ਉਰਫ ਹਨੀ ਪੁੱਤਰ ਸੁਖਦੇਵ ਸਿੰਘ ਵਾਸੀ ਬਹਿਰਾਮ ਸਰਿਸਟਾ ਜ਼ਿਲ੍ਹਾ ਜਲੰਧਰ, ਬਬਲੂ ਪੁੱਤਰ ਬਲਬੀਰ ਚੰਦ ਵਾਸੀ ਪੱਟੀ ਆਲਮਗੜ੍ਹ ਕਾਲਾ ਸੰਘਹੜਾ ਪੀਐਸ ਸਦਰ ਕਪੂਰਥਲਾ ਅਤੇ ਅਮਿਤ ਕੁਮਾਰ ਪੁੱਤਰ ਕ੍ਰਿਸ਼ਨ ਚੰਦ ਬੰਸੀ ਵਾਸੀ ਕੁੰਦਰੀ ਜ਼ਿਲ੍ਹਾ ਲੇਸਲੀ ਗੰਜ ਪਲਾਮੂ (ਝਾਰਖੰਡ) ਜੋ ਹੁਣ ਮਿਆਣੀ ਬਕਰਪੁਰ ਢਿਲਵਾਂ ਕਪੂਰਥਲਾ ਵਿਖੇ ਰਹਿੰਦਾ ਹੈ, ਵਜੋਂ ਹੋਈ ਹੈ।
ਤਿੰਨਾਂ ਵਿਰੁੱਧ ਐਫ.ਆਰ.ਆਈ ਯੂ/ਐਸ 61-1-14 ਅਕਸਾਈਜ਼ ਐਕਟ ਤਹਿਤ ਪੁਲਿਸ ਸਟੇਸ਼ਨ ਢਿਲਵਾਂ ਕਪੂਰਥਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਚਾਲੂ ਹੈ।