ਜੰਤਰ-ਮੰਤਰ ਧਰਨੇ ਤੇ ਪਹੁੰਚੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ
ਜੰਤਰ-ਮੰਤਰ ਤੇ ਲਗਾਤਾਰ ਕਾਂਗਰਸ ਦੇ ਪਾਰਲੀਮੈਂਟ ਮੈਂਬਰਾਂ ਦਾ ਧਰਨਾ ਹੈ ਜਾਰੀ
ਨਵੀਂ ਦਿੱਲੀ, 15ਜਨਵਰੀ(ਵਿਸ਼ਵ ਵਾਰਤਾ)- ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕਾਂਗਰਸ ਦੇ ਸਾਂਸਦਾ ਦਾ ਲਗਾਤਾਰ ਧਰਨਾ ਜਾਰੀ ਹੈ। ਜਿਹਨਾਂ ਵਿੱਚ ਰਵਨੀਤ ਸਿੰਘ ਬਿੱਟੂ, ਗੁਰਜੀਤ ਔਜਲਾ ਤੇ ਕਈ ਹੋਰ ਕਾਂਗਰਸੀ ਸਾਂਸਦ ਮੌਜੂਦ ਹਨ। ਅੱਜ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਜੰਤਰ-ਮੰਤਰ ਧਰਨੇ ਤੇ ਪਹੁੰਚੇ ਹਨ।