ਬਿਆਸ, 1 ਜਨਵਰੀ – ਪੰਜਾਬ ਵਿਚ ਧੁੰਦ ਦਾ ਕਹਿਰ ਜਾਰੀ ਹੈ| ਇਸ ਦੌਰਾਨ ਵਾਪਰ ਰਹੇ ਕਈ ਵੱਡੇ ਹਾਦਸੇ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ| ਇਸੇ ਤਰ੍ਹਾਂ ਅੱਜ ਅੰਮ੍ਰਿਤਸਰ ਵਿਖੇ ਬਿਆਸ ਪੁਲ ਉਤੇ ਇੱਕ ਟਰਾਲੀ ਨਾਲ ਵਰਨਾ ਕਾਰ ਦਾ ਟੱਕਰ ਹੋ ਗਈ, ਜਿਸ ਕਾਰਨ ਕਾਰ ਵਿਚ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 4 ਲੋਕ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|
ਦੱਸਿਆ ਜਾ ਰਿਹਾ ਹੈ ਕਿ ਗੰਨਿਆਂ ਨਾਲ ਭਰੀ ਹੋਈ ਟਰਾਲੀ ਦੀ ਹੁੱਕ ਟੁੱਟਣ ਕਾਰਨ ਇਹ ਹਾਦਸਾ ਹੋਇਆ| ਟਰਾਲੀ ਦੀ ਹੁੱਕ ਟੁੱਟਣ ਕਾਰਨ ਉਸ ਦੇ ਪਿੱਛੇ ਆ ਰਹੀ ਇੱਕ ਵਾਰ ਉਸ ਵਿਚ ਜਾ ਟਕਰਾਈ| ਟੱਕਰ ਇੰਨੀ ਜਬਰਦਸਤ ਸੀ ਕਿ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 4 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ|
ਜਥੇਦਾਰ ਗੁਰਿੰਦਰ ਸਿੰਘ ਬਾਜਵਾ ਵੱਲੋਂ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਦੇਣ ਤੇ ਧੰਨਵਾਦ
ਜਥੇਦਾਰ ਗੁਰਿੰਦਰ ਸਿੰਘ ਬਾਜਵਾ ਵੱਲੋਂ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਦੇਣ ਤੇ ਧੰਨਵਾਦ ਚੰਡੀਗੜ੍ਹ,29ਅਪ੍ਰੈਲ(ਵਿਸ਼ਵ...