ਆਸਟ੍ਰੇਲੀਆ, ਭਾਰਤ ਤੋਂ 197 ਰਨਾਂ ਨਾਲ ਅੱਗੇ

ਸਿਡਨੀ, 9ਜਨਵਰੀ(ਗੁਰਪੁਨੀਤ ਸਿੰਘ ਸਿੱਧੂ)- ਭਾਰਤ ਅਤੇ ਆਸਟ੍ਰੇਲੀਆ ਵਿੱਚ ਬਾਰਡਰ ਗਾਵਸਕਰ ਟ੍ਰਾਫੀ ਦਾ ਤੀਸਰਾ ਟੈਸਟ ਮੈਚ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾ ਰਿਹਾ ਹੈ। ਤੀਸਰੇ ਦਿਨ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਆਪਣੀ ਦੂਸਰੀ ਪਾਰੀ ਵਿੱਚ ਦੋ ਵਿਕਟਾਂ ਗਵਾ ਕੇ 103 ਰਨ ਬਣਾ ਲਏ ਹਨ। ਕ੍ਰੀਜ਼ ਤੇ ਮਾਰਨਸ ਲਾਬੂਸ਼ੇਨ(47*)ਅਤੇ ਸਟੀਵ ਸਮਿਥ (29*) ਟਿਕੇ ਹੋਏ ਹਨ। ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ ਨੇ ਵਿਲ ਪੁਕੋਵਸਕੀ(10) ਅਤੇ ਰਵੀਚੰਦਰਨ ਅਸ਼ਵਿਨ ਨੇ ਡੇਵਿਡ ਬਾਰਨਰ(13) ਨੂੰ ਆਊਟ ਕੀਤਾ। ਆਸਟ੍ਰੇਲੀਆ ਨੇ ਭਾਰਤ ਤੋਂ 197 ਰਨ ਜਿਆਦਾ ਬਣਾ ਲਏ ਹਨ ਅਤੇ ਉਹਨਾਂ ਦੇ ਅਜੇ ਅੱਠ ਵਿਕੇਟ ਬਾਕੀ ਹਨ।






















