ਦੇਸ਼ ਦੇ ਇਹਨਾਂ 6 ਰਾਜਾਂ ਵਿੱਚ ਬਰਡ ਫਲੂ ਵਾਇਰਸ ਦੀ ਪੁਸ਼ਟੀ

ਦਿੱਲੀ, 9ਜਨਵਰੀ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਦੇ ਚਲਦੇ ਹੁਣ ਬਰਡ ਫਲੂ ਨੇ ਵੀ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਭਾਰਤ ਦੇ ਛੇ ਰਾਜਾਂ ਵਿੱਚ ਹੁਣ ਤੱਕ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ। ਜਦੋਂ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਛਤੀਸਗੜ੍ਹ ਵਿੱਚ ਪੰਛੀਆਂ ਦੇ ਸੈਂਪਲ ਲੈਬ ਵਿੱਚ ਭੇਜੇ ਗਏ ਹਨ। ਹਿਮਾਚਲ ਪ੍ਰਦੇਸ਼ , ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਕੇਰਲ ਵਿੱਚ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਅਤੇ ਕੇਰਲ ਤੋਂ ਵੱਧ ਕੇ ਬਰਡ ਫਲੂ ਦੇ ਵਾਇਰਸ ਨੇ ਚਾਰ ਰਾਜਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ।






















