ਮਹਾਰਾਸ਼ਟਰ-ਭੰਡਾਰਾ ਜ਼ਿਲ੍ਹਾ ਹਸਪਤਾਲ ਵਿੱਚ ਲੱਗੀ ਭਿਆਨਕ ਅੱਗ, 10 ਨਵਜੰਮੇ ਬੱਚਿਆਂ ਦੀ ਮੌਤ

ਪੁਨੇ,9ਜਨਵਰੀ(ਵਿਸ਼ਵ ਵਾਰਤਾ)- ਮਹਾਰਾਸ਼ਟਰ ਦੇ ਭੰਡਾਰਾ ਵਿੱਚ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਸਰਕਾਰੀ ਹਸਪਤਾਲ ਵਿੱਚ ਅੱਗ ਲੱਗਣ ਨਾਲ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਹਸਪਤਾਲ ਦੇ ਸਿਵਿਲ ਸਰਜਨ ਡਾ.ਪ੍ਰਮੋਦ ਖੰਡਾਤੇ ਨੇ ਦੱਸਿਆ ਹੈ ਕਿ ਬੱਚਿਆਂ ਦੇ ਵਾਰਡ ਵਿੱਚ 17 ਬੱਚਿਆਂ ਨੂੰ ਰੱਖਿਆ ਗਿਆ ਸੀ। ਸ਼ਨੀਵਾਰ ਦੇਰ ਰਾਤ ਇਕ ਨਰਸ ਨੂੰ ਇਸ ਵਾਰਡ ਵਿਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ, ਜਿਸ ਤੋਂ ਬਾਅਦ ਹਾਦਸੇ ਬਾਰੇ ਲਤਾ ਲੱਗਾ।
ਦੱਸ ਦੱਈਏ ਕਿ ਇਹ ਪੂਰਾ ਮਾਮਲਾ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹਾ ਦਾ ਹੈ। ਜਿਥੇ ਹਸਪਤਾਲ ਵਿੱਚ ਦੇਰ ਰਾਤ ਸ਼ਾਰਟ ਸਰਕਟ ਹੋਣ ਦੀ ਵਜ੍ਹਾ ਨਾਲ ਸਿਕ ਨਿਊਬਾਰਨ ਕੇਅਰ ਯੂਨਿਟ ਵਿੱਚ ਅੱਗ ਗਈ। ਇਸ ਵਾਰਡ ਵਿੱਚ ਕੁੱਲ 17 ਬੱਚੇ ਸਨ, ਜਿਹਨਾਂ ਵਿੱਚੋਂ 10 ਨਵਜੰਮੇ ਬੱਚਿਆਂ ਦੀ ਮੌਤ ਗਈ ਤੇ ਬਾਕੀਆਂ ਨੂੰ ਸਮਾਂ ਰਹਿੰਦੇ ਬਚਾ ਲਿਆ ਗਿਆ। ਇਸ ਵਾਰਡ ਵਿੱਚ ਸਿਰਫ ਉਹਨਾਂ ਬੱਚਿਆਂ ਨੂੰ ਰੱਖਿਆ ਜਾਂਦਾ ਹੈ ਜਿਹਨਾਂ ਦੀ ਹਾਲਤ ਬੇਹੱਦ ਨਾਜ਼ੁਕ ਹੁੰਦੀ ਹੈ, ਜਿਨ੍ਹਾਂ ਦਾ ਵਜ਼ਨ ਵੀ ਬੇਹੱਦ ਘੱਟ ਹੁੰਦਾ ਹੈ।






















