ਕੋਰੋਨਾ-ਵੈਕਸੀਨੇਸ਼ਨ ਤੋਂ ਪਹਿਲਾਂ ਅੱਜ ਸਭ ਤੋਂ ਵੱਡੀ ਰਿਹਸਲ
ਦੇਸ਼ ਦੇ 700 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਅੱਜ ਵੈਕਸਿਨ ਦਾ ਦੂਸਰਾ ਡਰਾਈ ਰਨ
ਦਿੱਲੀ, 8ਜਨਵਰੀ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਵੈਕਸੀਨੇਸ਼ਨ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਕੇਂਦਰ ਸਰਕਾਰ ਵੱਲੋਂ ਸਾਫ ਕੀਤਾ ਜਾ ਚੁੱਕਾ ਹੈ ਕਿ ਆਮ ਲੋਕਾਂ ਤੱਕ ਵੈਕਸੀਨੇਸ਼ਨ ਪਹੁੰਚਾਉਣ ਦੀ ਪਲਾਨਿੰਗ ਕਰ ਲਈ ਗਈ ਹੈ। ਦੇਸ਼ ਦੇ ਕੋਨੇ-ਕੋਨੇ ਤੱਕ ਵੈਕਸਿਨ ਪਹੁੰਚਾਉਣ ਲਈ ਅਤੇ ਲਗਾਉਣ ਲਈ ਅੱਜ ਦੇਸ਼ ਦੇ 700 ਜ਼ਿਲ੍ਹਿਆਂ ਵਿੱਚ ਕੋਰੋਨਾ ਵੈਕਸਿਨ ਦਾ ਡਰਾਈ ਰਨ ਕੀਤਾ ਜਾਵੇਗਾ। ਅੱਜ ਉਤਰ ਪ੍ਰਦੇਸ਼ ਅਤੇ ਹਰਿਆਣਾ ਨੂੰ ਛੱਡ ਕੇ ਦੇਸ਼ ਦੇ ਸਾਰੇ ਰਾਜਾਂ ਵਿੱਚ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਰੋਨਾ ਟੀਕਾਕਰਨ ਦਾ ਡਰਾਈ ਰਨ ਕੀਤਾ ਜਾਵੇਗਾ।
ਕੋਰੋਨਾ ਵੈਕਸਿਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸਰਕਾਰ ਨੇ ਟ੍ਰਾਂਸਪੋਰਟੇਸ਼ਨ ਦੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਹਨ। ਸਰਕਾਰ ਨੇ ਹਵਾਈ ਮਾਰਗਾਂ ਤੋਂ ਵੈਕਸਿਨ ਦੀ ਆਵਾਜਾਈ ਨੂੰ ਲੈ ਕੇ ਵੀ ਪੂਰਾ ਪਲਾਨ ਤਿਆਰ ਹੈ।























