ਵੱਡੀ ਖ਼ਬਰ- ਰਿਲਾਂਇਸ ,ਜੀਓ ਪਹੁੰਚੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ
ਰਿਲਾਂਇਸ ਦੀਆਂ ਜਾਇਦਾਦਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ
ਰਿਲਾਂਇਸ ਕੰਪਨੀ ਦੀ ਕਾਨਟ੍ਰੈਕਟ ਫਾਰਮਿੰਗ ਕਰਨ ਦੀ ਨਾ ਪਹਿਲਾਂ ਕੋਈ ਯੋਜਨਾ ਸੀ ਨਾ ਹੁਣ
ਖੇਤੀ ਕਾਨੂੰਨਾਂ ਬਾਰੇ ਰਿਲਾਂਇਸ ਕੰਪਨੀ ਦਾ ਕੋਈ ਸੰਬੰਧ ਨਹੀਂ
ਰਿਲਾਂਇਸ ਕਿਸਾਨਾਂ ਦੇ ਨਾਲ
ਰਿਲਾਂਇਸ ਨੇ ਦਿੱਤਾ ਸਪਸ਼ਟੀਕਰਨ

ਚੰਡੀਗੜ੍ਹ, 4ਜਨਵਰੀ(ਵਿਸ਼ਵ ਵਾਰਤਾ)-ਕਿਸਾਨ ਅੰਦੋਲਨ ਦੌਰਾਨ ਰਿਲਾਂਇਸ ਦਾ ਬਾਈਕਾਟ ਕੀਤੇ ਜਾਣ ਤੇ ਰਿਲਾਂਇਸ ਦੀ ਸਹਾਇਕ ਕੰਪਨੀ ਰਿਲਾਂਇਸ ਜੀਓ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀਆਂ ਜਾਈਦਾਦਾਂ ਅਤੇ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਪਟੀਸ਼ਨ ਦਾਇਰ ਕਰਨ ਦੇ ਨਾਲ-ਨਾਲ ਸਪਸ਼ਟੀਕਰਨ ਦਿੱਤਾ ਹੈ, ਕਿ ਰਿਲਾਂਇਸ ਕੰਪਨੀ ਦਾ ਕਾਨਟ੍ਰੈਕਟ ਫਾਰਮਿੰਗ ਕਰਨ ਦੀ ਨਾ ਹੀ ਪਹਿਲਾਂ ਕੋਈ ਯੋਜਨਾ ਸੀ ਅਤੇ ਨਾ ਹੀ ਕੋਈ ਹੁਣ ਹੈ। ਰਿਲਾਂਇਸ ਕੰਪਨੀ ਕਿਸਾਨਾਂ ਦੇ ਨਾਲ ਹੈ, ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਰਿਲਾਂਇਸ ਕੰਪਨੀ ਕਿਸਾਨਾਂ ਤੋਂ ਕੋਈ ਸਿੱਧੀ ਖਰੀਦ ਨਹੀਂ ਕਰਦੀ। ਕੰਪਨੀ ਨੇ ਕਿਹਾ ਕਿ ਉਸਦਾ ਖੇਤੀ ਕਾਨੂੰਨਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਖੇਤੀ ਕਾਨੂੰਨਾਂ ਦੇ ਨਾਲ ਰਿਲਾਂਇਸ ਦਾ ਨਾਮ ਜੋੜਨ ਅਤੇ ਉਹਨਾਂ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਣ ਪਿੱਛੇ ਉਹਨਾਂ ਦੇ ਮੁਕਾਬਲੇਬਾਜ਼ ਕਾਰੋਬਾਰੀਆਂ ਦਾ ਹੱਥ ਹੈ।






















