ਸਾਰੀਆਂ ਅੰਤਰਰਾਸ਼ਟਰੀ ਹਵਾਈ ਉਡਾਣਾਂ ਤੇ ਇਸ ਤਾਰੀਖ ਤੱਕ ਲੱਗੀ ਰੋਕ

ਨਵੀਂ ਦਿੱਲੀ, 31 ਦਸੰਬਰ(ਵਿਸ਼ਵ ਵਾਰਤਾ)- ਦੁਨੀਆਂ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦੇ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ਤੇ ਲੱਗੀ ਪਾਬੰਦੀ ਨੂੰ 31 ਜਨਵਰੀ 2021 ਤੱਕ ਵਧਾ ਦਿੱਤਾ ਹੈ। ਇਹ ਪਾਬੰਦੀ ਸਪੈਸ਼ਲ ਫਲਾਇਟਸ ਅਤੇ ਇੰਟਰਨੈਸ਼ਨਲ ਏਅਰ ਕਾਰਗੋ ਪਰਿਚਾਲਨ ਤੇ ਲਾਗੂ ਨਹੀਂ ਹੋਵੇਗੀ। ਇਹ ਜਾਣਕਾਰੀ ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ ਨੇ ਬੁੱਧਵਾਰ ਨੂੰ ਦਿੱਤੀ।























