ਅੱਜ ਪਹਾੜਾਂ ਤੇ ਬਰਫਬਾਰੀ ਕਾਰਨ ਮੈਦਾਨਾਂ ਵਿੱਚ ਵਧੀ ਠੰਢ

ਨਵੀਂ ਦਿੱਲੀ, 28 ਦਸੰਬਰ(ਵਿਸ਼ਵ ਵਾਰਤਾ)- ਭਾਰਤ ਦੇ ਅਧਿਕਤਰ ਹਿੱਸੇ ਇਸ ਸਮੇਂ ਠੰਢ ਵਿੱਚ ਗਿਰਫ ਹਨ। ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਸਰਦੀ ਦੇ ਕਾਰਨ ਠੰਢ ਵੱਧ ਰਹੀ ਹੈ।ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਅਗਲੇ ਦੋ-ਤਿੰਨ ਦਿਨਾਂ ਤੱਕ ਜੰਮੂ-ਕਸ਼ਮੀਰ ਦੇ ਉਪਰੀ ਹਿੱਸਿਆਂ ਵਿੱਚ ਬਰਫਬਾਰੀ ਹੋਵੇਗੀ ਨਾਲ ਹੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਕਈ ਸਥਾਨਾਂ ਤੇ ਮੀਂਹ ਪੈਣ ਅਤੇ ਬਰਫਬਾਰੀ ਦਾ ਅਨੁਮਾਨ ਲਗਾਇਆ ਹੈ। ਇਸ ਨਾਲ ਮੈਦਾਨੀ ਇਲਾਕਿਆਂ ਵਿੱਚ ਠੰਢ ਵੱਧਣ ਦੇ ਆਸਾਰ ਹਨ।






















