ਅੰਮ੍ਰਿਤਸਰ-ਸਹਾਰਸ ਐਕਸਪ੍ਰੈਸ ਅੱਜ ਰੱਦ ਰਹੇਗੀ ਅਤੇ ਅੰਮ੍ਰਿਤਸਰ-ਨਾਂਦੇੜ ਸਾਹਿਬ ਭੱਲਕੇ ਨਵੀਂ ਦਿੱਲੀ ਤੋਂ ਚੱਲੇਗੀ

ਜੈਤੋ, 28 ਦਸੰਬਰ (ਰਘੂਨੰਦਨ ਪਰਾਸ਼ਰ) ਰੇਲ ਮੰਤਰਾਲਾ ਵੱਲੋਂ ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈਕੇ ਲਗਾਤਾਰ ਰੇਲ ਗੱਡੀਅਾਂ ਨੂੰ ਰੱਦ, ਆਂਸ਼ਿਕ ਰੂਪ ਨਾਲ ਰੱਦ ਅਤੇ ਮਾਰਗ ਤਬਦੀਲ ਕੀਤਾ ਜਾ ਰਿਹਾ ਹੈ।ਸੂਤਰਾਂ ਅਨੁਸਾਰ ਰੇਲ ਨੰਬਰ 05532 ਅੰਮ੍ਰਿਤਸਰ-ਸਹਾਰਸਾ ਸਪੈਸ਼ਲ ਐਕਸਪ੍ਰੈਸ 28 ਦਸੰਬਰ ਨੂੰ ਰੱਦ ਰਹੇਗੀ। ਜਦੋਂਕਿ 02716 ਅੰਮ੍ਰਿਤਸਰ-ਨਾਂਦੇੜ ਸਾਹਿਬ ਸਪੈਸ਼ਲ ਐਕਸਪ੍ਰੈਸ ਨਵੀਂ ਦਿੱਲੀ ਤੋਂ 29 ਦਸੰਬਰ ਨੂੰ ਚੱਲੇਗੀ। ਇਹ ਨਵੀਂ ਦਿੱਲੀ – ਅੰਮ੍ਰਿਤਸਰ – ਨਵੀਂ ਦਿੱਲੀ ਦੇ ਵਿਚਕਾਰ ਨਹੀਂ ਚੱਲੇਗੀ।ਕਈ ਰੇਲ ਗੱਡੀਆਂ ਨੂੰ ਅੰਮ੍ਰਿਤਸਰ-ਤਰਨ ਤਾਰਨ-ਵਿਆਸ ਰਸਤੇ ਰਾਹੀਂ ਮੋੜਿਆ ਜਾ ਰਿਹਾ ਹੈ। ਟ੍ਰੇਨਾਂ ਦੇ ਨਿਰੰਤਰ ਰੱਦ ਹੋਣ, ਅੰਸ਼ਕ ਤੌਰ ‘ਤੇ ਰੱਦ ਕਰਨ ਅਤੇ ਰਸਤੇ ਬਦਲਣ ਦੇ ਫੈਸਲਿਆਂ ਕਾਰਨ ਆਮ ਲੋਕ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਨ.। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕਿਸਾਨ ਨੇ ਰੇਲ ਰੋਕੋ ਅੰਦੋਲਨ ਵਾਪਸ ਲੈ ਲਿਆ ਗਿਆ ਹੈ ਤਾਂ ਫਿਰ ਰੇਲਵੇ ਰੇਲ ਗੱਡੀਆਂ ਕਿਉਂ ਨਹੀਂ ਚਲਾ ਰਿਹਾ ਹੈ। ਲੋਕਾਂ ਨੇ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਰੇਲ ਗੱਡੀਆਂ ਚਲਾਉਣ।























