ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਬਠਿੰਡਾ ਦੌਰੇ ਦੌਰਾਨ ਪੁਲੀਸ ਛਾਉਣੀ ’ਚ ਤਬਦੀਲ

ਜੈਤੋ, 26 ਦਸੰਬਰ (ਰਘੂਨਦੰਨ ਪਰਾਸ਼ਰ ) ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਬਠਿੰਡਾ ਆ ਰਹੇ ਹਨ। ਅਸ਼ਵਨੀ ਸ਼ਰਮਾ ਦੇ ਇਸ ਦੌਰੇ ਨੂੰ ਲੈਕੇ ਜ਼ਿਲਾ ਪ੍ਰਸ਼ਾਸਨ ਬਠਿੰਡਾ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਭਾਜਪਾ ਆਗੂ ਮਿੱਤਲ ਮਾਲ ਬਠਿੰਡਾ ਨੇੜੇ ਪਾਰਟੀ ਦੇ ਸਮਾਗਮ ਵਿਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਕਲੱ ਬਠਿੰਡਾ ਸ਼ਹਿਰ ਵਿਚ ਸਾਬਕਾ ਪ੍ਰਧਾਨ ਮੰਤਰੀ ਸਵ. ਅਟੱਲ ਬਿਹਾਰੀ ਵਾਜਪਾਈ ਦੇ ਜਯੰਤੀ ਸਮਾਗਮ ਵਿੱਚ ਗੁੱਸੇ ਵਿਚ ਆਏ ਕਿਸਾਨਾਂ ਨੇ ਜ਼ੋਰਦਾਰ ਹੰਗਾਮਾ ਕਰਦਿਆਂ ਤੋੜ-ਭੰਨ ਕੀਤੀ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪ੍ਰਸ਼ਾਸਨ ਨੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਲਾਈ ਗਈ ਹੈ ਅਰਥਾਤ ਬਠਿੰਡਾ ਸ਼ਹਿਰ ਨੂੰ ਪੁਲਿਸ ਛਾਉਣੀ ਵਿਚ ਬਦਲ ਦਿੱਤਾ ਗਿਆ ਹੈ ਤਾਂਕਿ ਕਿਸਾਨ ਅੰਦੋਲਨਕਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਭਾਜਪਾ ਸਮਾਗਮ ਵਿੱਚ ਅੱਜ ਫੇਰ ਕਿਸੇ ਤਰ੍ਹਾਂ ਦੀ ਭੰਨ-ਤੋੜ ਨਾ ਕਰ ਦਿੱਤੀ ਜਾਵੇ।






















