ਲੋਕ ਸੰਪਰਕ ਦੇ ਡਿਪਟੀ ਡਾਇਰੈਕਟਰ ਇਸ਼ਵਿੰਦਰ ਗਰੇਵਾਲ ਅਤੇ ਮਨਵਿੰਦਰ ਸਿੰਘ ਨੂੰ ਮਿਲੀ ਡਿਵੀਜ਼ਨਾਂ ਦੀ ਕਮਾਨ

ਚੰਡੀਗੜ੍ਹ, 24 ਦਸੰਬਰ(ਵਿਸ਼ਵ ਵਾਰਤਾ)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਤੱਕ ਸਰਕਾਰੀ ਯੋਜਨਾਬੱਧੀ ਜਾਣਕਾਰੀ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਪਹੁੰਚਾਉਣ ਲਈ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਇਕ ਅਹਿਮ ਫੈਸਲਾ ਲੈਂਦਿਆਂ ਡਿਪਟੀ ਡਾਇਰੈਕਟਰ ਪੱਧਰ ਦੇ ਦੋ ਅਧਿਕਾਰੀਆਂ ਸ.ਇਸ਼ਵਿੰਦਰ ਸਿੰਘ ਗਰੇਵਾਲ ਅਤੇ ਸ.ਮਨਵਿੰਦਰ ਸਿੰਘ ਨੂੰ ਵਾਧੂ ਚਾਰਜ ਵਜੋਂ ਫੀਲਡ ਡਿਊਟੀਆਂ ਸੰਭਾਲਦੇ ਹੋਏ ਵੱਖ-ਵੱਖ ਜ਼ਿਲ੍ਹਿਆ ਦੀ ਕਮਾਨ ਸੌਂਪੀ ਗਈ ਹੈ। ਇਸ ਸੰਬੰਧੀ ਸਕੱਤਰ, ਲੋਕ ਸੰਪਰਕ ਵਿਭਾਗ, ਪੰਜਾਬ ਸਰਕਾਰ ਸ.ਗੁਰਕਿਰਤ ਕ੍ਰਿਪਾਲ ਸਿੰਘ ਦੇ ਨਿਰਦੇਸ਼ਾਂ ਤੇ ਡਾਇਰੈਕਟਰ, ਸੂਚਨਾ ਅਤੇ ਲੋਕ ਸੰਪਰਕ ਸ਼੍ਰੀ ਰਵੀ ਭਗਤ ਆਈ.ਏ.ਐਸ ਵੱਲੋਂ ਜਾਰੀ ਹੁਕਮਾਂ ਅਨੁਸਾਰ ਦੋਹਾਂ ਅਧਿਕਾਰੀਆਂ ਨੂੰ ਡਿਪਟੀ ਡਾਇਰੈਕਟਰ ਦੇ ਵਾਧੂ ਚਾਰਜ ਸੌਂਪੇ ਗਏ ਹਨ।
ਸ.ਇਸ਼ਵਿੰਦਰ ਸਿੰਘ ਗਰੇਵਾਲ ਨੂੰ ਪਟਿਆਲਾ, ਰੂਪਨਗਰ ਅਤੇ ਫ਼ਰੀਦਕੋਟ ਡਿਵੀਜ਼ਨਾਂ ਅਧੀਨ ਪੈਂਦੇ ਜ਼ਿਲ੍ਹਿਆਂ ਦਾ ਕੰਮ ਅਲਾਟ ਕੀਤਾ ਗਿਆ ਹੈ ਜਦੋਂ ਕਿ ਸ.ਮਨਵਿੰਦਰ ਸਿੰਘ ਨੂੰ ਜਲੰਧਰ ਅਤੇ ਫ਼ਿਰੋਜ਼ਪੁਲ ਡਿਵੀਜ਼ਨ ਅਧੀਨ ਪੈਂਦੇ ਜ਼ਿਲ੍ਹਿਆਂ ਦੀ ਕਮਾਨ ਸੌਂਪੀ ਗਈ ਹੈ। ਹੁਕਮਾਂ ਅਨੁਸਾਰ ਦੋਵੇਂ ਡਿਪਟੀ ਡਾਇਰੈਕਟਰ ਮੌਜੂਦਾ ਕੰਮ ਦੇ ਨਾਲ-ਨਾਲ ਅਲਾਟ ਕੀਤੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਾਂ , ਸਰਕਾਰ ਵੱਲੋਂ ਆਯੋਜਿਤ ਸਰਗਰਮੀਆਂ ਦੇ ਸੰਬੰਧ ਵਿੱਚ ਸਰਕਾਰ ਵੱਲੋਂ ਨਿਗਰਾਨੀ ਵੀ ਕਰਨਗੇ।
ਦੋਵੇਂ ਅਧਿਕਾਰੀ ਮੁੱਖ ਦਫਤਰ ਅਤੇ ਜ਼ਿਲ੍ਹਾ ਦਫ਼ਤਰਾਂ ਦਰਮਿਆਨ ਬਿਹਤਰ ਤਾਲਮੇਲ ਲਈ ਅਲਾਟ ਜ਼ਿਲ੍ਹਿਆਂ ਦਾ ਹਰ ਹਫ਼ਤੇ ਦੌਰਾ ਵੀ ਕਰਨਗੇ , ਜਿਸ ਦੌਰਾਨ ਉਹ ਸੰਬੰਧਤ ਡੀ.ਪੀ.ਆਰ.ਓਜ਼ ਦੇ ਕੰਮ ਦਾ ਨਿਰੀਖ਼ਣ ਕਰਕੇ ਕਿਸੇ ਵੀ ਮਹੱਤਵਪੂਰਨ ਜ਼ਰੂਰੀ ਮਾਮਲੇ ਤੇ ਆਪਣੀ ਫੀਡਬੈਕ ਡੀ.ਆਈ.ਪੀ.ਆਰ ਨੂੰ ਪੇਸ਼ ਕਰਨਗੇ।
ਸ.ਗਰੇਵਾਲ ਹਰ ਸ਼ੁੱਕਰਵਾਰ ਨੂੰ ਅਤੇ ਸ.ਮਨਵਿੰਦਰ ਸਿੰਘ ਹਰੇਕ ਸੋਮਵਾਰ ਅਤੇ ਮੰਗਲਵਾਰ ਨੂੰ ਫ਼ੀਲਡ ਦੌਰੇ ਤੇ ਰਹਿਣਗੇ ਅਤੇ ਇਸ ਦੌਰਾਨ ਮੁੱਖ ਦਫਤਰ ਵਿਖੇ ਉਹਨਾਂ ਨਾਲ ਸੰਬੰਧਤ ਕੰਮ ਕਾਰ ਦਾ ਚਾਰਜ ਦੂਜੇ ਅਧਿਕਾਰੀ ਪਾਸ ਰਹੇਗਾ।






















