ਲਸ਼ਕਰ-ਏ-ਤਾਇਬਾ ਦੇ ਦੋ ਆਤਕਵਾਦੀਆਂ ਨੇ ਕੀਤਾ ਆਤਮ-ਸਮਰਪਣ

ਸ਼੍ਰੀਨਗਰ, 23 ਦਸੰਬਰ(ਵਿਸ਼ਵ ਵਾਰਤਾ)- ਜੰਮੂ ਅਤੇ ਕਸ਼ਮੀਰ ਸਥਿਤ ਕੁਲਗਾਮ ਦੇ ਟੋਂਗਦੋਨੂ ਵਿੱਚ ਆਤਕਵਾਦੀਆਂ, ਪੁਲਿਸ ਅਤੇ ਸੁਰੱਖਿਆ ਬਲਾਂ ਵਿੱਚਕਾਰ ਮੁਠਭੇੜ ਦੇ ਦੌਰਾਨ ਲਸ਼ਕਰ-ਏ-ਤਾਇਬਾ ਦੇ ਦੋ ਸਥਾਨਿਕ ਆਤਕਵਾਦੀਆਂ ਨੇ ਪਰਿਵਾਰਾਂ ਦੀ ਅਪੀਲ ਤੇ ਆਤਮ-ਸਮਰਪਣ ਕਰ ਦਿੱਤਾ। ਉਹਨਾਂ ਦੇ ਕੋਲੋਂ ਦੋ ਪਿਸਤੌਲ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਇਹਹ ਜਾਣਕਾਰੀ ਕਸ਼ਮੀਰ ਪੁਲਿਸ ਨੇ ਦਿੱਤੀ ਹੈ।






















