ਕੇਂਦਰ ਸਰਕਾਰ ਦੇ ਸੱਦੇ ਤੇ ਵਿਚਾਰ-ਵਟਾਂਦਰੇ ਲਈ ਦੇਸ਼ ਭਰ ਦੇ ਕਿਸਾਨ ਨੁਮਾਇੰਦਿਆਂ ਦੀ ਮੀਟਿੰਗ ਕੱਲ੍ਹ
ਪੰਜਾਬ ਵੱਲੋਂ 5 ਮੈਂਬਰ ਮੀਟਿੰਗ ਵਿੱਚ ਲੈਣਗੇ ਹਿੱਸਾ- 32 ਕਿਸਾਨ ਜੱਥੇਬੰਦੀਆਂ ਦੀ ਹੋਈ ਮੀਟਿੰਗ ਵਿੱਚ ਹੋਇਆ ਫੈਸਲਾ
ਕੇਂਦਰ ਸਰਕਾਰ ਨਾਲ ਗੱਲ ਕਰਨੀ ਹੈ ਜਾਂ ਨਹੀਂ ਕਰਨੀ ,ਲਿਆ ਜਾਵੇਗਾ ਫੈਸਲਾ
ਕੇਂਦਰ ਵੱਲੋਂ ਆਈ ਚਿੱਠੀ ਦਾ ਕੱਲ੍ਹ ਹੀ ਦਿੱਤਾ ਜਾਵੇਗਾ ਜਵਾਬ

ਸਿੰਘੂ ਬਾਰਡਰ, 22ਦਸੰਬਰ(ਵਿਸ਼ਵ ਵਾਰਤਾ)- ਕੇਂਦਰ ਸਰਕਾਰ ਵੱਲੋਂ ਮੁੜ ਮੀਟਿੰਗ ਲਈ ਆਏ ਸੱਦੇ ਬਾਰੇ ਅੱਜ ਪੰਜਾਬ ਨਾਲ ਸੰਬੰਧਤ 32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਇਕ 5ਮੈਂਬਰੀ ਕਮੇਟੀ ਬਣਾਈ ਗਈ ,ਜੋ ਕਿ ਕੱਲ੍ਹ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਵੇਗੀ ਜਿਸ ਵਿੱਚ ਸਰਕਾਰ ਦੇ ਆਏ ਸੱਦੇ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ, ਕਿ ਸਰਕਾਰ ਨਾਲ ਗੱਲ ਕਰਨੀ ਹੈ ਜਾਂ ਨਹੀਂ। ਚਿੱਠੀ ਦਾ ਜਵਾਬ ਵੀ ਤਿਆਰ ਕੀਤਾ ਜਾਵੇਗਾ। ਇਥੇ ਇਹ ਗੱਲ ਵਰਨਣਯੋਗ ਹੈ ਕਿ ਇਤਿਹਾਸਕ ਅੰਦੋਲਨ ਚਲਾ ਰਹੇ ਕਿਸਾਨ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ ਜਦੋਂ ਕਿ ਸਰਕਾਰ ਹੁਣ ਉਹਨਾਂ ਵਿੱਚ ਸੋਧਾਂ ਕਰਨ ਨੂੰ ਤਿਆਰ ਹੈ।






















