5 ਦਿਨਾਂ ਤੋਂ ਲਗਾਤਾਰ ਸੋਨੇ ਦੀਆਂ ਕੀਮਤਾਂ ਵਿੱਚ ਤੇਜੀ, ਫਿਰ ਬਣ ਸਕਦਾ ਹੈ ਰਿਕਾਰਡ


ਦਿੱਲੀ, 22 ਦਸੰਬਰ(ਵਿਸ਼ਵ ਵਾਰਤਾ)- ਕਰੀਬ ਤਿੰਨ ਮਹੀਨੇ ਤੱਕ ਉਤਾਰ-ਚੜਾਅ ਤੋਂ ਬਾਅਦ ਪਿਛਲੇ 5 ਦਿਨਾਂ ਤੋਂ ਲਗਾਤਾਰ ਸੋਨੇ ਦੀਆਂ ਕੀਮਤਾਂ ਵਿੱਚ ਤੇਜੀ ਦਿਸ ਰਹੀ ਹੈ। ਜਿਥੇ ਭਾਰਤੀ ਸ਼ੇਅਰ ਬਜ਼ਾਰ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ, ਉਥੇ ਹੀ ਸੋਨੇ ਦੀਆਂ ਕੀਮਤਾਂ ਵਿੱਚ ਤੇਜ ਉਛਾਲ਼ ਦਰਜ ਕੀਤਾ ਗਿਆ ਹੈ। ਲਗਾਤਾਰ 5ਵੇਂ ਦਿਨ ਭਾਰਤੀ ਰਿਟੇਲ ਮਾਰਕਿਟ ਵਿੱਚ ਹਾਜ਼ਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਇਥੇ ਸੋਨੇ ਦਾ ਭਾਅ 496 ਰੁਪਏ ਵੱਧਕੇ 50,297ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਜਦੋਂ ਕਿ ਮੁੰਬਈ ਰਿਟੇਲ ਮਾਰਕਿਟ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਪ੍ਰਤੀ 10 ਗ੍ਰਾਮ 200 ਰੁਪਏ ਦੀ ਤੇਜੀ ਆਈ ਅਤੇ ਸੋਨੇ ਦੀ ਕੀਮਤ 50,308 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।























