ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ ਇਪਟਾ, ਪੰਜਾਬ ਦੇ ਕਾਰਕੁਨ, ਰੰਗਕਰਮੀ ਤੇ ਗਾਇਕ ਨੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਦਿੱਤੀਆਂ ਸ਼ਰਧਾਜਲੀਆਂ

ਚੰਡੀਗੜ੍ਹ 22 ਦਸੰਬਰ(ਵਿਸ਼ਵ ਵਾਰਤਾ) -ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਪਿੰਡਾਂ ਅਤੇ ਸ਼ਹਿਰੀ ਮੁੱਹਲਿਆਂ ਵਿਚ ਵਿਸ਼ਾਲ ਇੱਕਠ ਕਰਕੇ ਸ਼ਰਧਾਜਲੀ ਦੇਣ ਦੇ ਸੱਦੇ ਉਪਰ ਮੁਹਾਲੀ ਵਿਚ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਕਪੂਰਥਲਾ ਵਿਖੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਬਠਿੰਡਾ ਵਿਖੇ ਇਪਟਾ, ਦੀ ਜਿਲ੍ਹਾ ਇਕਾਈ ਦੇ ਕਨਵੀਨਰ ਜੇ. ਸੀ. ਪਰਿੰਦਾ ਅਤੇ ਅਮਿੰ੍ਰਤਸਰ ਸਾਹਿਬ ਵਿਖੇ ਜਿਲਾ ਪ੍ਰਧਾਨ ਬਲਬੀਰ ਸਿੰਘ ਮੂਦਲ ਦੀ ਰਹਿਨੁਮਾਈ ਹੇਠ ਸ਼ਰਧਾਜਲੀਆਂ ਦਿੰਦੇ ਬੁਲਰਿਆ ਨੇ ਕਿਹਾ ਕਿਸਾਨ-ਸ਼ਘੰਰਸ਼ ਅਤੇ ਲੋਕ-ਅੰਦੋਲਨ ਦੌਰਾਨ ਯੋਧਿਆਂ ਦੀ ਲਾਮਿਸਾਲ ਸ਼ਹਾਦਤਾਂ ਹੀ ਹਨ, ਜਿਨਾਂ ਨੇ ਹਕੂਮਤ ਦੇ ਹੰਕਾਰ ਤੇ ਭੱਦੀ ਸੋਚ ਦਾ ਪ੍ਰਤੀਕ ਬਣ ਚੁੱਕੀ ਕੇਂਦਰ ਦੇ ਹਾਕਿਮ ਨੂੰ ਗੱਲਬਾਤ ਲਈ ਮਜਬੂਰ ਕੀਤਾ।ਹਾਕਿਮ ਲੋਕ-ਮਾਰੂ ਬਿੱਲਾਂ ਵਿਰੁੱਧ ਸੰਘਰਸ਼ ਨੂੰ ਜਿਨ੍ਹਾ ਸਾਬੋਤਾਜ ਕਰਨ ਦੇ ਯਤਨ ਕਰਦਾ ਹੈ, ਸੰਘਰਸ਼ ਅਤੇ ਲੋਕ-ਰੋਹ ਹੋਰ ਵੀ ਪ੍ਰਚੰਡ ਹੋ ਰਿਹਾ ਹੈ।ਪੰਜਾਬ ਦੇ ਇਪਟਾ ਕਾਰਕੁਨ, ਰੰਗਕਰਮੀ ਤੇ ਗਾਇਕ ਕਿਸਾਨੀ ਸੰਘਰਸ਼ ਦੇ ਯੋਧਿਆਂ ਦੀਆ ਸ਼ਹਾਦਤ ਨੂੰ ਨਮਨ ਕਰਦੇ ਹੋਏ ਸੰਕਲਪ ਲਿਆ ਕਿ ਉਹ ਹਰ ਕਦਮ ’ਤੇ ਕਿਸਾਨੀ ਤੇ ਇਨਸਾਨੀ ਸੰਘਰਸ਼ ਦੇ ਨਾਲ ਹਨ।ਕੇਂਦਰ ਦੇ ਲੋਕ–ਮਾਰੂ ਕਾਨੂੰਨਾ ਦੇ ਵਿਰੋਧ ਵਿਚ ਆਰੰਭੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਪੂਰੀ ਤਨਦੇਹੀ ਨਾਲ ਸ਼ਾਮਿਲ ਹਨ।






















