ਕੇਦਰ ਦੇ ਏਜੰਡੇ ਤੇ ਕਿਸਾਨ ਨਹੀ , ਵੱਡੇ ਘਰਾਣੇ ਹਨ : ਮਨਜੀਤ ਸਿੰਘ ਭੋਮਾ

ਚੰਡੀਗੜ੍ਹ 22 ਦਸੰਬਰ( ਵਿਸ਼ਵ ਵਾਰਤਾ ) ਕੇਦਰ ਹਕੂਮਤ ਦੀ ਖੇਤੀ ਆਰਡੀਨੈਸਾਂ ਤੇ ਅੜੀਅਲ ਨੀਤੀ ਦੀ ਸ਼੍ਰੋਮਣੀ ਅਕਾਲੀ ਦਲ ( ਡ) ਦੇ ਬੁਲਾਰੇ ਸ ਮਨਜੀਤ ਸਿੰਘ ਭੋਮਾ ਨੇ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਨੂੰ ਕਿਸਾਨਾਂ ਦੀ ਕੋਈ ਫਿਕਰ ਨਹੀ । ਇਹ ਸਿਰਫ ਵੱਡੇ ਘਰਾਣਿਆਂ ਨੂੰ ਪ੍ਰਫੁਲਿਤ ਕਰਨ ਚ ਲੱਗੇ ਹਨ , ਜਿਨਾਂ ਦੇ ਪਹਿਲਾਂ ਹੀ ਅਥਾਹ ਕਾਰੋਬਾਰ ਹਨ। ਇਨਾ ਵੱਢੇ ਘਰਾਣਿਆਂ ਨੇ ਧਨ,ਬਲ ਅਤੇ ਜ਼ੋਰ ਨਾਲ ਇਹ ਖੇਤੀ ਬਿੱਲ ਧੱਕੇਸ਼ਾਹੀ ਨਾਲ ਕਰਵਾਏ ਅਤੇ ਇਸ ਦੌਰਾਨ ਲੋਕਤੰਤਰੀ ਪ੍ਰਪੰਰਾਵਾਂ ਨੂੰ ਛਿੱਕੇ ਤੇ ਟੰਗ ਦਿੱਤਾ ਗਿਆ , ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਦੀ ਕੇਦਰੀ ਸਰਕਾਰ ਇਕ ਪਾਸੜ ਚਲ ਰਹੀ ਹੈ । ਅਜਿਹਾ ਕਰਨਾ ਡਿਕਟੇਟਰਸ਼ਿਪ ਵਾਂਗ ਹੈ। ਦੇਸ਼ ਦੇ ਅੰਨਦਾਤੇ ਦੀ ਹਾਲਤ ਅੱਜ ਬਹੁਤ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ । ਖੇਤੀ ਨੇ ਦੇਸ਼ ਦੀ ਅਰਥ ਵਿਵਸਥਾ ਚ ਕਾਫੀ ਯੋਗਦਾਨ ਪਾਇਆ ਹੈ । ਕੇਦਰ ਨੂੰ ਚਾਹੀਦਾ ਤਾਂ ਸੀ ਉਹ ਅੰਨਦਾਤੇ ਦੀ ਬਾਂਹ ਫੜਨ ਪਰ ਉਨਾ ਇਹ ਕਾਲੇ ਖੇਤੀ ਕਾਨੂੰਨ ਲਿਆ ਕਿ ਤਾਕਰਵਾਰਾਂ ਲੋਕਾਂ ਨੂੰ ਜਮੀਨਾਂ ਦੇ ਕੇ ਕਿਸਾਨ ਨੂੰ ਮਜ਼ਦੂਰ ਬਣਾਉਣ ਦੀਆਂ ਸਾਜਿਸ਼ਾਂ ਘੜ ਰਹੇ ਹਨ । ਭੋਮਾ ਨੇ ਕੇਦਰ ਸਰਕਾਰ ਨੂੰ ਚੇਤਾਵਨੀ ਭਰੇ ਲਹਜ਼ੇ ਨਾਲ ਕਿਹਾ ਕਿ ਜੇਕਰ ਇਹ ਖੇਤੀ ਬਿੱਲ ਰੱਦ ਨਾਂ ਹੋਏ ਤਾਂ ਸੂਬੇ ਦਾ ਮਾਹੌਲ ਕਾਫੀ ਖਰਾਬ ਹੋ ਸਕਦਾ ਹੈ । ਪਹਿਲਾਂ ਹੀ ਕਿਸਾਨ ਦੀ ਹਾਲਤ ਕੋਈ ਵਧੀਆਂ ਨਹੀ ਹੈ । ਉਨਾ ਦੇਸ਼ ਭਰ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜਮਹੂਰੀ ਤਾਕਤਾਂ ਉਨਾ ਦੇ ਨਾਲ ਹਨ । ਉਨਾ ਕਿਹਾ ਕਿ ਕਿਸਾਨ ਸੰਗਠਨ ਇਕਜੱੁਟਤਾ ਨਾਲ ਖੇਤੀ ਮਸਲਿਆਂ ਤੇ ਅੰਦੋਲਨ ਕਰ ਕਰ ਰਹੇ ਹਨ ਤੇ ਜਿੱਤ ਪੰਜਾਬ ਦੀ ਹੋ ਹੋਵੇਗੀ ।






















