ਐਗਰੀਕਲਚਰ ਇੰਫਰਾਸਟਰੱਕਚਰ ਫੰਡ (ਏ.ਆਈ.ਐਫ.) ਸਕੀਮ ਤਹਿਤ ਕੀਤੀ ਮੀਟਿੰਗ

ਅੰਮਿ੍ਰਤਸਰ 21 ਦਸੰਬਰ (ਵਿਸ਼ਵ ਵਾਰਤਾ)-ਅੰਮਿ੍ਰਤਸਰ ਜਿਲੇ ’ਚ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ (ਏ.ਆਈ.ਐਫ.) ਸਕੀਮ ਲਾਗੂ ਕਰਨ ਲਈ ਡਾਇਰੈਕਟਰ ਬਾਗਬਾਨੀ ਸ਼੍ਰੀਮਤੀ ਸ਼ੈਲਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਿੰਦਰ ਸਿੰਘ ਧੰਜਲ ਡਿਪਟੀ ਡਾਇਰੈਕਟਰ ਬਾਗਬਾਨੀ, ਅੰਮਿ੍ਰਤਸਰ ਨੇ ਵੱਖ-ਵੱਖ ਅਲਾਈਡ ਵਿਭਾਗ, ਐੱਫਪੀਓ ਤੇ ਅਗਾਂਹਵਧੂ ਜਿਮੀਂਦਾਰਾਂ ਨਾਲ ਮੀਟਿੰਗ ਕੀਤੀ। ਜਿਸ ਦੌਰਾਨ ਉਨਾਂ ਦੱਸਿਆ ਇਸ ਸਕੀਮ ਨੂੰ ਲਾਗੂ ਕਰਨ ਸਬੰਧੀ ਸਰਕਾਰ ਵੱਲੋਂ ਡਾਇਰੈਕਟਰ ਬਾਗਬਾਨੀ ਵਿਭਾਗ ਨੂੰ ਮੈਂਬਰ ਸੈਕਟਰੀ ਨਿਯੁਕਤ ਕੀਤਾ ਗਿਆ ਹੈ।
ਭਾਰਤ ਸਰਕਾਰ ਵੱਲੋਂ ਇਕ ਲੱਖ ਕਰੋੜ ਰੁਪਏ ਫੰਡ ਦੀ ਤਜਵੀਜ਼ ਹੈ ਜਿਸ ਵਿੱਚੋਂ ਪੰਜਾਬ ਲਈ 4713 ਕਰੋੜ ਰੁਪਏ ਦੀ ਵਿਵਸਥਾ ਰੱਖੀ ਗਈ ਹੈ ਜੋ 2020-21 ਤੋਂ 2029-30 ਤੱਕ ਚੱਲੇਗਾ ਤੇ ਇਸ ਤਹਿਤ ਲਏ ਜਾਣ ਵਾਲੇ 2 ਕਰੋੜ ਤੱਕ ਦੇ ਕਰਜੇ ’ਚ 3 ਫੀਸਦੀ ਵਿਆਜ ਦੀ ਛੋਟ ਦੀ ਸਹੂਲਤ ਮੁਹੱਈਆ ਹੋਵੇਗੀ। ਇਸ ਸਕੀਮ ਰਾਹੀਂ ਫਸਲ ਕਟਾਈ ਉਪਰੰਤ ਸਾਂਭ ਸੰਭਾਲ ਲਈ ਕੀਤੇ ਜਾਣ ਵਾਲੇ ਪ੍ਰਬੰਧ ਜਿਵੇਂ ਕਿ ਸਪਲਾਈ ਚੈਨ ਸੇਵਾਵਾਂ, ਗੋਦਾਮ, ਸਾਈਲੋਜ਼, ਈ-ਮਾਰਕਟਿੰਗ, ਅਨਾਜ ਕੁਆਲਿਟੀ ਵਿਸ਼ਲੇਸ਼ਨ ਇਕਾਈਆਂ, ਕੋਲਡ ਸਟੋਰੇਜ, ਰਾਈਪਨਿੰਗ ਚੈਂਬਰ, ਪੈਕ ਹਾਊਸ ਆਦਿ ਬਣਾਏ ਜਾਣਗੇ ਤਾਂ ਜੋ ਫਸਲ ਦੀ ਸਹੀ ਸੰਭਾਲ ਹੋ ਸਕੇ। ਪਿ੍ਰਤਪਾਲ ਸਿੰਘ ਲੀਡ ਬੈਂਕ ਮੈਨੇਜਰ ਨੇ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਨਾਬਾਰਡ ਨਾਲ ਸਮਝੌਤਾ ਹੋਣ ਤੋਂ ਬਾਅਦ ਸਾਰੇ ਬੈਂਕ ਜਿੰਨਾਂ ’ਚ ਸਹਿਕਾਰੀ ਬੈਂਕ, ਆਰ.ਆਰ.ਬੀ, ਵਪਾਰਕ ਬੈਂਕ ਤੇ ਛੋਟੇ ਵਿੱਤੀ ਬੈਂਕ ਇਹ ਵਿੱਤੀ ਸਹੂਲਤ ਪ੍ਰਦਾਨ ਕਰਨਗੇ। ਪ੍ਰੋਜੈਕਟਾਂ ਦੀ ਯੋਗਤਾ ਸਬੰਧੀ ਜਿਲਾ ਪੱਧਰ ਤੇ ਕਮੇਟੀ ਬਣਾਈ ਗਈ ਹੈ ਜਿਸ ਦੇ ਚੇਅਰਮੈਨ ਸ: ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ, ਅੰਮਿ੍ਰਤਸਰ ਹਨ।
ਇਸ ਸਕੀਮ ਅਧੀਨ ਪ੍ਰਾਇਮਰੀ ਖੇਤੀਬਾੜੀ ਕੋਆਪਰੇਟਿਵ ਸੁਸਾਇਟੀਜ਼ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਕਿਸਾਨ ਤੇ ਤਕਨੀਕੀ ਖੇਤੀ ਨਾਲ ਸਬੰਧਤ ਉਦਮੀਆਂ ਨੂੰ ਕਰਜ਼ੇ ਦੀ ਸਹੂਲਤ ਮਿਲ ਸਕੇਗੀ। ਮੀਟਿੰਗ ’ਚ ਹਾਜ਼ਰ ਬੈਂਕਾ ਦੇ ਫੀਲਡ ਅਫਸਰ, ਬਾਗਬਾਨੀ ਵਿਕਾਸ ਅਫਸਰ, ਜਤਿੰਦਰ ਸਿੰਘ ਸੰਧੂ, ਹਰਵਿੰਦਰ ਸਿੰਘ, ਸੁਖਪਾਲ ਸਿੰਘ ਹਰਪ੍ਰੀਤ ਕੌਰ ਅਤੇ ਅਗਾਂਹਵਧੂ ਇਲਾਕੇ ਦੇ ਜਿਮੀਂਦਾਰ ਸ਼੍ਰੀ ਸੰਨੀ ਰੰਧਾਵਾ ਅਜਨਾਲਾ, ਸ਼੍ਰੀ ਮਨਜੀਤ ਸਿੰਘ ਮਹਿਲਾਂਵਾਲਾ, ਸ਼੍ਰੀ ਹਰਪ੍ਰਤਾਪ ਸਿੰਘ ਭਿੱਟੇਵੰਡ ਆਦਿ ਜਿਮੀਂਦਾਰਾਂ ਨੂੰ ਇਸ ਸਕੀਮ ਦੀਆਂ ਗਾਈਡਲਾਈਨਜ਼ ਦੀ ਕਾਪੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਬਾਗਬਾਨੀ ਅੰਮਿ੍ਰਤਸਰ ਵੱਲੋਂ ਇਸ ਸਕੀਮ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ।






















