ਅੱਜ ਹੈ ਸਾਲ ਦਾ ਸਭ ਤੋਂ ਛੋਟਾ ਦਿਨ- ਪੜੋ ਕਿਉਂ

ਚੰਡੀਗੜ੍ਹ, 21 ਦਸੰਬਰ(ਵਿਸ਼ਵ ਵਾਰਤਾ)- ਅੱਜ ਦਾ ਦਿਨ 21 ਦਸੰਬਰ, ਨੂੰ ਸਾਲ ਦਾ ਸਭ ਤੋਂ ਛੋਟਾ ਦਿਨ ਕਿਹਾ ਜਾਂਦਾ ਹੈ। ਜਦੋਂ ਕਿ ਅੱਜ ਦੀ ਰਾਤ ਸਭ ਤੋਂ ਲੰਬੀ ਰਹਿਣ ਵਾਲੀ ਹੈ। ਜੋਤਸ਼ੀ ਸ਼ਾਸ਼ਤਰ ਅਨੁਸਾਰ ਸੂਰਜ ਇਸ ਦਿਨ ਕਰਕ ਰੇਖਾ ਤੋਂ ਮਕਰ ਰੇਖਾ ਵੱਲ ਉਤਰ ਤੋਂ ਦੱਖਣ ਵੱਲ ਪ੍ਰਵੇਸ਼ ਕਰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਸੂਰਜ ਦੀਆਂ ਕਿਰਨਾਂ ਬਹੁਤ ਘੱਟ ਸਮੇਂ ਲਈ ਧਰਤੀ ਤੇ ਰਹਿੰਦੀਆਂ ਹਨ। ਸੂਰਜ ਕਰੀਬ 8 ਘੰਟੇ ਰਹਿੰਦਾ ਹੈ ਅਤੇ ਇਸ ਦੇ ਅਸਤ ਹੋਣ ਤੋਂ ਬਾਅਦ ਲਗਭਗ 16 ਘੰਟਿਆਂ ਦੀ ਰਾਤ ਹੁੰਦੀ ਹੈ। ਅੱਜ ਦੇ ਦਿਨ ਤੋਂ ਬਾਅਦ ਠੰਢ ਕਾਫੀ ਵੱਧ ਜਾਂਦੀ ਹੈ। ਨੋਰਥ ਹੈਮੀਸਫੇਅਰ ਵਾਲੇ ਦੇਸ਼ਾਂ ਵਿੱਚ ਅੱਜ ਸਾਲ ਦਾ ਸਭ ਤੋਂ ਛੋਟਾ ਦਿਨ ਹੈ। ਜਦੋਂ ਕਿ ਸਾਊਥ ਹੈਮੀਸਫੇਅਰ ਵਾਲੇ ਦੇਸ਼ਾਂ ਵਿੱਚ ਅੱਜ ਸਭ ਤੋਂ ਵੱਡਾ ਦਿਨ ਹੈ।






















