ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ
ਕੇਂਦਰ ਸਰਕਾਰ ਵੱਲੋਂ ਭੇਜੇ ਸੱਦੇ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਕੀਤਾ ਜਾਵੇਗਾ ਵਿਚਾਰ-ਵਟਾਂਦਰਾ
ਅੱਜ ਕਿਸਾਨ ਜੱਥੇਬੰਦੀਆਂ ਦੀ ਹੋਣੀ ਸੀ ਮੀਟਿੰਗ ਪਰ ਹੁਣ ਨਹੀਂ ਹੋਵੇਗੀ
ਕੱਲ੍ਹ ਸਵੇਰੇ ਕਿਸਾਨ ਜੱਥੇਬੰਦੀਆਂ ਕਰਨਗੀਆਂ ਮੀਟਿੰਗ
ਕਿਸਾਨ ਅੰਦੋਲਨ ਹੋਇਆ ਤੇਜ
ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ
11 ਕਿਸਾਨ ਆਗੂ ਭੁੱਖ ਹੜਤਾਲ ਤੇ ਬੈਠੇ

ਦਿੱਲੀ,21ਦਸੰਬਰ(ਵਿਸ਼ਵ ਵਾਰਤਾ)- ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਿਹਾ ਇਤਿਹਾਸਕ ਕਿਸਾਨ ਅੰਦੋਲਨ ਹੁਣ 26 ਵੇਂ ਦਿਨ ਵਿੱਚ ਪਹੁੰਚ ਗਿਆ ਹੈ ਦੇ ਲੀਡਰਾਂ ਨੂੰ ਕੇਂਦਰ ਸਰਕਾਰ ਵੱਲੋਂ ਮੁੜ ਗੱਲ-ਬਾਤ ਲਈ ਸੱਦਾ ਆਇਆ ਹੈ ਪਰ ਇਸ ਵਾਰ ਸਰਕਾਰ ਨੇ ਇਕ ਹੋਰ ਪੈਂਤੜਾ ਖੇਡਦਿਆਂ ਕਿਸਾਨ ਜੱਥੇਬੰਦੀਆਂ ਨੂੰ ਹੀ ਸਮਾਂ ਅਤੇ ਤਰੀਕ ਮਿਥਣ ਲਈ ਆਖਿਆ ਹੈ। ਇਹ ਸੱਦਾ ਕੱਲ੍ਹ ਸ਼ਾਮ ਆਇਆ ਸੀ। ਕਿਸਾਨ ਜੱਥੇਬੰਦੀਆਂ ਨੇ ਅੱਜ 12 ਵਜੇ ਇਸ ਸੰਬੰਧੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਸੀ ,ਪਰ 11 ਕਿਸਾਨ ਆਗੂਆਂ ਦੇ ਭੁੱਖ-ਹੜਤਾਲ ਤੇ ਬੈਠੇ ਹੋਣ ਕਾਰਨ ਅਤੇ ਹਰਿਆਣਾ ਕਿਸਾਨ ਜੱਥੇਬੰਦੀ ਦੇ ਆਗੂ ਗੁਰਨਾਮ ਸਿੰਘ ਦੇ ਬਿਹਾਰ ਦੌਰੇ ਤੇ ਜਾਣ ਕਰਕੇ ਹੁਣ ਕੇਂਦਰ ਸਰਕਾਰ ਦੇ ਸੱਦੇ ਤੇ ਵਿਚਾਰ ਕਰਨ ਲਈ ਸਾਰੀਆਂ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਕੱਲ੍ਹ 22 ਦਸੰਬਰ,ਸਵੇਰੇ 10 ਵਜੇ ਬੁਲਾਈ ਗਈ ਹੈ।
ਇਸ ਦੌਰਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦੇ ਸੱਦੇ ਤੇ ਅੱਜ 11 ਕਿਸਾਨ ਆਗੂ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਦੇਸ਼ ਭਰ ਵਿੱਚ ਇਹ ਭੁੱਖ ਹੜਤਾਲ ਲੜੀਵਾਰ ਜਾਰੀ ਰਹੇਗੀ।






















