ਕਾਮਰੇਡ ਰਘੂਨਾਥ ਸਿੰਘ ਦਾ ਦੇਹਾਂਤ
ਖੱਬੀ ਲਹਿਰ ਅਤੇ ਕਿਰਤੀ ਲਹਿਰ ਲਈ ਵੱਡਾ ਘਾਟਾ

ਮਾਨਸਾ – 20 ਦਸੰਬਰ( ਵਿਸ਼ਵ ਵਾਰਤਾ )-ਸੀ.ਪੀ.ਐਮ ਦੇ ਸੂਬਾ ਪੱਧਰ ਦੇ ਸੀਨੀਅਰ ਆਗੂ ਅਤੇ ਕਿਰਤੀਆਂ ਦੀ ਜਥੇਬੰਦੀ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਦੀ ਇੱਕ ਨਾਮੁਰਾਦ ਬਿਮਾਰੀ ਕਾਰਨ ਹੋਈ ਮੌਤ ਹੋ ਗਈ ਹੈ। ‘ ਉਨ੍ਹਾਂ ਦੀ ਮੌਤ ਨਾਲ ਖੱਬੀ ਲਹਿਰ ਅਤੇ ਕਿਰਤੀਆਂ ਦੀ ਲਹਿਰ ਨੂੰ ਭਾਰੀ ਘਾਟਾ ਪਿਆ ਹੈ। ਉਹ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਸਨ।
ਉਨ੍ਹਾਂ ਦੀ ਮੌਤ ਸਬੰਧੀ ਜਾਣਕਾਰੀ ਦਿੰਦਿਆਂ ਸੀਪੀਆਈ( ਐਮ) ਦੇ ਸੂਬਾ ਕਮੇਟੀ ਮੈਂਬਰ
ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਕਾ.ਰਘੂਨਾਥ ਸਿੰਘ 70 ਵੇਂ ਦਹਾਕੇ ਦੇ ਆਰੰਭਲੇ ਸਾਲਾਂ ਵਿੱਚ ਵਿਦਿਆਰਥੀਆਂ ਦੀ ਜਥੇਬੰਦੀ ਐਸ ਐਫ ਆਈ ਵਿੱਚ ਸ਼ਾਮਲ ਹੋਏ ਅਤੇ ਅਨੇਕਾਂ ਵਿਦਿਆਰਥੀ ਸੰਘਰਸ਼ਾਂ ਵਿੱਚ ਮੂਹਰਲੀਆਂ ਸਫ਼ਾ ਵਿੱਚ ਹੋ ਕੇ ਲੜਦੇ ਰਹੇ ਅਤੇ ਫਿਰ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ ) ਵਿੱਚ ਸਰਗਰਮ ਹੋ ਕੇ ਅਨੇਕਾਂ ਕਿਰਤੀ ਘੋਲਾਂ ਦੀ ਅਗਵਾਈ ਕੀਤੀ ਅਤੇ ਜਿੱਤਾਂ ਦਰਜ ਕੀਤੀਆਂ । ਕਾਮਰੇਡ ਰਘੂਨਾਥ ਸਿੰਘ ਅੰਤਿਮ ਸਮੇਂ ਤੱਕ ਕਿਰਤੀ ਜਮਾਤ ਲਈ ਲੜਦੇ ਰਹੇ। ਉਹ ਸੀਟੂ ਦੇ ਕੁੱਲ ਹਿੰਦ ਉੱਪ ਪ੍ਰਧਾਨ ਅਤੇ ਪੰਜਾਬ ਦੇ ਜਨਰਲ ਸ ਸਕੱਤਰ ਸਨ ਅਤੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਪੰਜਾਬ ਦੇ ਮੋਹਰੀ ਆਗੂਆਂ ਵਿੱਚੋਂ ਇੱਕ ਸਨ।
ਕਾਮਰੇਡ ਦਲਿਓ ਨੇ ਦੱਸਿਆ ਕਿ ਕਾਮਰੇਡ ਰਘੂਨਾਥ ਸਿੰਘ ਜੀ ਦੇ ਪਿਤਾ ਜੀ ਕਾ. ਰੁਲੀਆ ਰਾਮ , ਬੀਣੇਵਾਲ ਬੀਤ ਖੇਤਰ (ਗੜਸ਼ੰਕਰ) ਸੀਨੀਅਰ ਟਰੇਡ ਯੂਨੀਅਨ ਆਗੂ ਅਤੇ ਇਲਾਕੇ ਦੇ
ਮੰਨੇ – ਪਰਮੰਨੇ ਕਮਿਊਨਿਸਟ ਨੇਤਾ ਸਨ। ਇਸ ਨਾਜ਼ੁਕ ਦੌਰ ਸਮੇਂ ਕਾਮਰੇਡ ਰਘੂਨਾਥ ਸਿੰਘ ਦਾ ਵਿਛੋੜਾ ਪਾਰਟੀ , ਟਰੇਡ ਯੂਨੀਅਨ ਲਹਿਰ ਅਤੇ ਉਨ੍ਹਾਂ ਦੇ ਪਰਿਵਾਰ ਲਈ ਵੱਡਾ ਘਾਟਾ ਹੈ






















