ਘਰ ਵਿੱਚ ਧੀ ਜੰਮਣ ਲਈ ਬੂਹੇ ਅੰਗੇ ਨਿੰਮ ਬੰਨਿਆਂ
ਪੜਦਾਦੇ ਵੱਲੋ ਪੜਪੋਤੀ ਦਾ ਚਿਹਰਾ ਦੇਖਕੇ ਮਨਾਈ ਖੁਸ਼ੀ

ਮਾਨਸਾ, 20 ਦਸੰਬਰ ( ਵਿਸ਼ਵ ਵਾਰਤਾ )-ਹੁਣ ਕੁੜੀਆਂ ਦੇ ਜੰਮਣ ‘ਤੇ ਵੀ ਨਿੰਮ ਬੰਨੇ ਜਾਣ ਲੱਗੇ ਲੱਗੇ ਨੇ, ਖੁਸ਼ੀਆਂ ਮਨਾਈਆਂ ਜਾਣ ਲੱਗੀਆਂ ਨੇ, ਸਮੇਂ ਦੇ ਨਾਲ ਸਮਾਜ ਦੀ ਸੋਚ ਬਦਲੀ ਹੈ, ਲੋਕ ਧੀਆਂ ਨੂੰ ਸਤਿਕਾਰ ਦੇਣ ਲੱਗੇ ਨੇ, ਪੁੱਤਾਂ ਨਾਲੋ ਵੱਧ ਉਨ੍ਹਾਂ ਦੇ ਸੁਪਨਿਆਂ ਦੀ ਉਡਾਣ ਨੂੰ ਉਤਸ਼ਾਹਤ ਕੀਤਾ ਜਾਣ ਲੱਗਿਆ ਹੈ।
ਇਨ੍ਹਾਂ ਨਵੀਆਂ ਪਿਰਤਾਂ ਦਾ ਸਵਾਗਤ ਹੋਣ ਲੱਗਿਆ ਹੈ, ਇਸੇ ਤਰ੍ਹਾਂ ਦੀ ਉਸਾਰੂ ਸੋਚ ਦੀ ਪਿਰਤ ਨੂੰ ਉਤਸ਼ਾਹਤ ਕੀਤਾ ਹੈ, ਅਰਵਿੰਦ ਨਗਰ ਮਾਨਸਾ ਚ ਰਹਿੰਦੇ ਕ੍ਰਿਸ਼ਨ ਕੁਮਾਰ ਖੋਖਰ ਵਾਲਿਆਂ ਦੇ ਪਰਿਵਾਰ ਨੇ, ਜਿਨ੍ਹਾਂ ਨੇ ਅਪਣੇ ਪੜ੍ਹਪੋਤੀ ਦੇ ਆਉਣ ਤੇ ਖੁਸ਼ੀਆਂ ਮਨਾਈਆਂ ਨੇ, ਲੱਡੂ ਵੰਡੇ ਨੇ, ਨਿੰਮ ਬੰਨੇ ਨੇ ਅਤੇ ਪੁੰਨ ਦਾਨ ਕੀਤੇ ਜਾ ਰਹੇ ਹਨ।
ਖੁਸ਼ੀ ਚ ਖੀਵੇ ਹੋਏ ਪਰਿਵਾਰ ਨੇ ਇਸ ਨੂੰ ਫਾਰਿਸ਼ਤੇ ਦੇ ਰੂਪ ਵਿੱਚ ਸਵੀਕਾਰ ਕਰਕੇ ਇਸ ਲਛਮੀ ਦਾ ਨਾਮ ਵੀ ” ਫਾਰਿਸ਼ਤਾ ” ਰੱਖਿਆ ਹੈ। ਨਵੀਂ ਆਈ ਕੁੜੀ ਦਾ ਪੜਦਾਦਾ ਕਿਸ਼ਨ ਕੁਮਾਰ(ਖੋਖਰ ਵਾਲੇ) ਵੀ ਖੁਸ਼ ਹੈ,ਦਾਦੇ ਭੀਮ ਚਿਮਨ ( ਮਾਨਸਾ ਮੈਡੀਕੋਜ਼ )ਦੇ ਵੀ ਧਰਤੀ ਤੇ ਪੈਰ ਨੀ ਲੱਗ ਰਹੇ, ਦਾਦੀ ਲੈਕਚਰਾਰ ਪ੍ਰਵੀਨ ਰਾਣੀ ਵੀ ਖੁਸ਼ੀ ਚ ਪੱਬਾਂ ਭਾਰ ਨੇ। ਨਵਜੰਮੀ ਕੁੜੀ ਦੇ ਡੈਡੀ ਜੀ ਡਾ ਦੀਪਕ ਸਿੰਗਲਾ ਮੰਮੀ ਜੀ ਡਾ ਨਿਸ਼ਾ ਸਿੰਗਲਾ ਵੀ ਬਾਗੋਬਾਗ ਨੇ । ਪਰਿਵਾਰ ਦੇ ਦੂਜੇ ਘਰਾਂ ਵਿੱਚ ਵੀ ਭੰਗੜੇ ਪੈ ਰਹੇ। ਪਰਿਵਾਰਕ ਮੈਂਬਰ ਰਮੇਸ਼ ਕੁਮਾਰ ਸਿੰਗਲਾ, ਭੂਆ ਡਾ ਦਾਮਨੀ ਸਿੰਗਲਾ ਨੇ ਕਿਹਾ ਕਿ ਹੁਣ ਕੁੜੀਆਂ ਦਾ ਜਮਾਨਾ ਹੈ, ਉਹ ਪਰਿਵਾਰਾਂ ਦੀ ਤਰੱਕੀ ਲਈ ਗੰਭੀਰ ਨੇ।
ਇਸੇ ਦੌਰਾਨ ਬੱਚੀ ਦੇ ਪੜਦਾਦੇ ਕ੍ਰਿਸ਼ਨ ਕੁਮਾਰ ਦੇ ਦੱਸਿਆ ਕਿ ਹੁਣ ਦੇ ਜਾਮਾਨੇ ਵਿੱਚ ਪੋਤੇ-ਪੋਤੀ ਵੇਖਣੇ ਭਾਵੇਂ ਉਮਰਾਂ ਘਟਣ ਨਾਲ ਔਖੇ ਹੋ ਗਏ ਹਨ, ਪਰ ਉਹ ਆਪਣੀ ਪੜਪੋਤੀ ਦੇਖ ਕੇ ਬਾਗੋਬਾਗ ਹਨ, ਸ਼ਹਿਰੀ ਲੋਕ ਅਤੇ ਰਿਸ਼ਤੇਦਾਰ ਸਭ ਤੋ ਵੱਧ ਉਨ੍ਹਾਂ ਨੂੰ ਵਧਾਇਆਂ ਦੇ ਰਹੇ ਹਨ।






















