• Latest
  • Trending
ਮੁੱਖ ਮੰਤਰੀ ਵੱਲੋਂ ਅਪਰਾਧਿਕ ਕੇਸਾਂ ‘ਚ ਪੜਤਾਲ ਅਤੇ ਚਲਾਨ ਪੇਸ਼ ਕਰਨ ਵਾਸਤੇ ਪੁਲੀਸ ਅਧਿਕਾਰੀਆਂ ਲਈ ਟੀਚੇ ਨਿਰਧਾਰਤ

ਮੁੱਖ ਮੰਤਰੀ ਵੱਲੋਂ ਅਪਰਾਧਿਕ ਕੇਸਾਂ ‘ਚ ਪੜਤਾਲ ਅਤੇ ਚਲਾਨ ਪੇਸ਼ ਕਰਨ ਵਾਸਤੇ ਪੁਲੀਸ ਅਧਿਕਾਰੀਆਂ ਲਈ ਟੀਚੇ ਨਿਰਧਾਰਤ

6 years ago
Ind Vs NZ 1st Test: ਚੌਥੇ ਦਿਨ ਦੀ ਖੇਡ ਖਤਮ, ਨਿਊਜ਼ੀਲੈਂਡ ਤੋਂ ਭਾਰਤ ਅਜੇ ਵੀ 233 ਦੌੜਾਂ ਅੱਗੇ

Ind Vs NZ 1st Test: ਚੌਥੇ ਦਿਨ ਦੀ ਖੇਡ ਖਤਮ, ਨਿਊਜ਼ੀਲੈਂਡ ਤੋਂ ਭਾਰਤ ਅਜੇ ਵੀ 233 ਦੌੜਾਂ ਅੱਗੇ

3 minutes ago
Punjab: ਪਟਿਆਲਾ-ਬਾਘਾਪੁਰਾਣਾ-ਧਰਮਕੋਟ ਮਿਉਂਸਿਪਲ ਚੋਣਾਂ: 257 ਉਮੀਦਵਾਰ ਮੈਦਾਨ ‘ਚ

Punjab: ਪਟਿਆਲਾ-ਬਾਘਾਪੁਰਾਣਾ-ਧਰਮਕੋਟ ਮਿਉਂਸਿਪਲ ਚੋਣਾਂ: 257 ਉਮੀਦਵਾਰ ਮੈਦਾਨ ‘ਚ

36 minutes ago
Rajasthan ‘ਚ ਭਿਆਨਕ ਸੜਕ ਹਾਦਸਾ, ਇੱਕ ਪਰਿਵਾਰ ਦੇ 9 ਜੀਆਂ ਦੀ ਮੌਤ

Rajasthan ‘ਚ ਭਿਆਨਕ ਸੜਕ ਹਾਦਸਾ, ਇੱਕ ਪਰਿਵਾਰ ਦੇ 9 ਜੀਆਂ ਦੀ ਮੌਤ

59 minutes ago
Rising Stars Asia Cup: ਅੱਜ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ

Rising Stars Asia Cup: ਅੱਜ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ

2 hours ago
Punjab: ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਜਲੰਧਰ ’ਚ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਤੋਂ

Punjab: ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਜਲੰਧਰ ’ਚ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਤੋਂ

2 hours ago
Punjab: ਅੱਜ ਪੰਜਾਬ ਭਰ ਦੇ ਸਾਰੇ ਪੋਲਿੰਗ ਬੂਥਾਂ ‘ਤੇ ਲੱਗਣਗੇ ਵਿਸ਼ੇਸ਼ ਕੈਂਪ

Punjab: ਅੱਜ ਪੰਜਾਬ ਭਰ ਦੇ ਸਾਰੇ ਪੋਲਿੰਗ ਬੂਥਾਂ ‘ਤੇ ਲੱਗਣਗੇ ਵਿਸ਼ੇਸ਼ ਕੈਂਪ

2 hours ago
Punjab weather: ਪੰਜਾਬ ਵਿੱਚ ਬਦਲਿਆ ਮੌਸਮ ਦਾ ਮਿਜ਼ਾਜ, ਵਧੀ ਠੰਢ

Punjab weather: ਪੰਜਾਬ ਵਿੱਚ ਬਦਲਿਆ ਮੌਸਮ ਦਾ ਮਿਜ਼ਾਜ, ਵਧੀ ਠੰਢ

3 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
National: ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਅੱਜ ਦੋ ਦਿਨਾਂ ਭਾਰਤ ਦੌਰੇ ’ਤੇ ਪਹੁੰਚਣਗੇ

National: ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਅੱਜ ਦੋ ਦਿਨਾਂ ਭਾਰਤ ਦੌਰੇ ’ਤੇ ਪਹੁੰਚਣਗੇ

3 hours ago
THOUGHT OF THE DAY: ਅੱਜ ਦਾ ਵਿਚਾਰ Aaj da vichar

THOUGHT OF THE DAY: ਅੱਜ ਦਾ ਵਿਚਾਰ Aaj da vichar

4 hours ago
Punjab Police Transfers: ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ: 274 DSP ਕੀਤੇ ਇਧਰੋਂ-ਉੱਧਰ

Punjab Police Transfers: ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ: 274 DSP ਕੀਤੇ ਇਧਰੋਂ-ਉੱਧਰ

4 hours ago
Hukamnama Sri Darbar Sahib Today – 22 November 2026 | Ang 604 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 22 November 2026 | Ang 604 I ਅੱਜ ਦਾ ਹੁਕਮਨਾਮਾ

4 hours ago
Hindi News
English News
Sunday, November 22, 2026
No Result
View All Result
21 °c
Chandigarh
19 ° Mon
19 ° Tue
19 ° Wed
19 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੁੱਖ ਮੰਤਰੀ ਵੱਲੋਂ ਅਪਰਾਧਿਕ ਕੇਸਾਂ ‘ਚ ਪੜਤਾਲ ਅਤੇ ਚਲਾਨ ਪੇਸ਼ ਕਰਨ ਵਾਸਤੇ ਪੁਲੀਸ ਅਧਿਕਾਰੀਆਂ ਲਈ ਟੀਚੇ ਨਿਰਧਾਰਤ

December 19, 2020
in ਖਬਰਾਂ, ਚੰਡੀਗੜ੍ਹ, ਪੰਜਾਬ
ਮੁੱਖ ਮੰਤਰੀ ਵੱਲੋਂ ਅਪਰਾਧਿਕ ਕੇਸਾਂ ‘ਚ ਪੜਤਾਲ ਅਤੇ ਚਲਾਨ ਪੇਸ਼ ਕਰਨ ਵਾਸਤੇ ਪੁਲੀਸ ਅਧਿਕਾਰੀਆਂ ਲਈ ਟੀਚੇ ਨਿਰਧਾਰਤ

ਮੁੱਖ ਮੰਤਰੀ ਵੱਲੋਂ ਅਪਰਾਧਿਕ ਕੇਸਾਂ ‘ਚ ਪੜਤਾਲ ਅਤੇ ਚਲਾਨ ਪੇਸ਼ ਕਰਨ ਵਾਸਤੇ ਪੁਲੀਸ ਅਧਿਕਾਰੀਆਂ ਲਈ ਟੀਚੇ ਨਿਰਧਾਰਤ

 ਘਿਨਾਉਣੇ ਜੁਰਮਾਂ ਵਿੱਚ ਜਾਂਚ ਦਾ ਪੱਧਰ ਵਧਾਉਣ ਅਤੇ ਸਜਾ ਦਰ ਸੁਧਾਰਨ ਲਈ ਸੀਨੀਅਰ ਅਧਿਕਾਰੀਆਂ ਨੂੰ ਨਿਗਰਾਨੀ ਕਰਨ ਅਤੇ ਸਖਤੀ ਨਾਲ ਪਾਲਣ ਕਰਨ ਦੇ ਹੁਕਮ

ਮੁੱਖ ਮੰਤਰੀ ਵੱਲੋਂ ਅਪਰਾਧਿਕ ਕੇਸਾਂ ‘ਚ ਪੜਤਾਲ ਅਤੇ ਚਲਾਨ ਪੇਸ਼ ਕਰਨ ਵਾਸਤੇ ਪੁਲੀਸ ਅਧਿਕਾਰੀਆਂ ਲਈ ਟੀਚੇ ਨਿਰਧਾਰਤ

ਚੰਡੀਗੜ੍ਹ, 19 ਦਸੰਬਰ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੇ ਅਮਲ ਨੂੰ ਸਖਤੀ ਨਾਲ ਯਕੀਨੀ ਬਣਾਉਣ ਅਤੇ ਅਪਰਾਧਿਕ ਮਾਮਲਿਆਂ ਖਾਸ ਕਰਕੇ ਘਿਨਾਉਣੇ ਜੁਰਮਾਂ ਅਤੇ ਔਰਤਾਂ, ਬੱਚਿਆਂ ਅਤੇ ਕਮਜੋਰ ਵਰਗਾਂ ਵਿਰੁੱਧ ਅਪਰਾਧ ਦੇ ਕੇਸਾਂ ਵਿੱਚ ਸਜਾ ਦਰ ‘ਚ ਸੁਧਾਰ ਲਿਆਉਣ ਲਈ ਅੱਜ ਸਾਰੇ ਰੈਕਾਂ ਦੇ ਪੁਲੀਸ ਅਧਿਕਾਰੀਆਂ ਦੁਆਰਾ ਅਪਰਾਧਿਕ ਕੇਸਾਂ ਦੀ ਜਾਂਚ ਲਈ ਵਿਸ਼ੇਸ਼ ਟੀਚੇ ਨਿਰਧਾਰਤ ਕਰਨ ਦੇ ਹੁਕਮ ਦਿੱਤੇ ਹਨ।

        ਇਸ ਨਾਲ ਪੁਲੀਸ ਕਮਿਸ਼ਨਰ ਦੇ ਰੈਂਕ ਤੋਂ ਲੈ ਕੇ ਐਸ.ਪੀ. ਤੋਂ ਹੇਠਾਂ ਐਸ.ਐਚ.ਓਜ਼., ਸਬ-ਇੰਸਪੈਕਟਰਾਂ ਅਤੇ ਹੈੱਡ ਕਾਂਸਟੇਬਲਾਂ ਤੱਕ ਸਾਰੇ ਪੁਲੀਸ ਅਧਿਕਾਰੀਆਂ ਨੂੰ ਇਕ ਸਾਲ ਵਿੱਚ ਦਿੱਤੇ ਹੋਏ ਕੇਸਾਂ ਵਿੱਚ ਨਿੱਜੀ ਤੌਰ ਉਤੇ ਪੜਤਾਲ ਕਰਨ ਅਤੇ ਚਲਾਨ ਪੇਸ਼ ਕਰਨਾ ਹੋਵੇਗਾ ਅਤੇ ਸੀਨੀਅਰ ਅਧਿਕਾਰੀ ਵੱਲੋਂ ਸਖਤੀ ਨਾਲ ਨਿਗਰਾਨੀ ਕੀਤੀ ਜਾਇਆ ਕਰੇਗੀ। ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਨਿਰੰਤਰ ਪੈਰਵੀ ਕਰਨ  ਦੇ ਨਾਲ-ਨਾਲ ਮੁਕੱਦਮੇ ਅਤੇ ਲਾਅ ਅਫਸਰਾਂ ਨਾਲ ਨੇੜਿਓਂ ਤਾਲਮੇਲ ਰੱਖਣਾ ਵੀ ਜ਼ਰੂਰੀ ਹੋਵੇਗਾ। ਮੁੱਖ ਮੰਤਰੀ ਦੇ ਇਹਨਾਂ ਹੁਕਮਾਂ ਦਾ ਉਦੇਸ਼ ਬਿਨਾਂ ਕਿਸੇ ਲਾਪਵਰਵਾਹੀ ਦੇ ਸਖਤੀ ਨਾਲ ਲਾਗੂ ਕੀਤੇ ਜਾਣ ਨੂੰ ਯਕੀਨੀ ਬਣਾਉਣਾ ਹੈ।

        ਮੁੱਖ ਮੰਤਰੀ ਜਿਹਨਾਂ ਕੋਲ ਗ੍ਰਹਿ ਮਾਮਲਿਆਂ ਦਾ ਵੀ ਮਹਿਕਮਾ ਹੈ, ਦੇ ਹੁਕਮਾਂ ਉਤੇ ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਤਿੰਨ ਪੁਲੀਸ ਕਮਿਸ਼ਨਰੇਟ ਵਿੱਚ ਏ.ਡੀ.ਸੀ.ਪੀਜ਼ ਅਤੇ ਜਿਲਿਆਂ ਵਿੱਚ ਐਸ.ਪੀਜ਼ ਇਕ ਸਾਲ ਵਿੱਚ ਘੱਟੋ-ਘੱਟ ਛੇ ਘਿਨਾਉਣੇ ਜੁਰਮਾਂ ਦੀ ਨਿੱਜੀ ਤੌਰ ਉਤੇ ਪੜਤਾਲ ਕਰਨਗੇ ਅਤੇ ਆਪਣੇ ਨਾਮ ਥੱਲ਼ੇ ਚਲਾਨ ਪੇਸ਼ ਕਰਨਗੇ। ਇਸੇ ਤਰ੍ਹਾਂ ਏ.ਸੀ.ਪੀ./ਡੀ.ਐਸ.ਪੀ. ਸਬ ਡਵੀਜ਼ਨਾਂ ਨੂੰ ਇਕ ਸਾਲ ਵਿੱਚ ਘੱਟੋ-ਘੱਟ ਅੱਠ ਘਿਨਾਉਣੇ ਅਪਰਾਧਾਂ ਦੀ ਨਿੱਜੀ ਤੌਰ ਉੱਤੇ ਜਾਂਚ ਕਰਨ ਦਾ ਜਿੰਮਾ ਸੌਂਪਿਆ ਗਿਆ ਹੈ ਅਤੇ ਆਪਣੇ ਨਾਮ ਹੇਠ ਚਲਾਨ ਪੇਸ਼ ਕਰਨਗੇ।

        ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਕੇਸਾਂ ਦੀ ਪੜਤਾਲ ਅਤੇ ਪੈਰਵੀ ਦੀ ਪ੍ਰਗਤੀ ਨੂੰ ਘੋਖਣ ਤੋਂ ਬਾਅਦ ਉਹ ਇਹ ਟੀਚੇ ਮਿੱਥਣ ਲਈ ਮਜਬੂਰ ਹੋਏ ਹਨ ਜਦਕਿ ਇਹ ਸਾਰੇ ਪੁਲੀਸ ਅਧਿਕਾਰੀਆਂ ਦੀ ਡਿਊਟੀ ਦਾ ਮੋਹਰੀ ਕਾਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਡਿਊਟੀ ਨਿਭਾਉਣ, ਕੰਮ ਦੇ ਦਬਾਅ ਅਤੇ ਗਜ਼ਟਿਡ ਪੁਲੀਸ ਅਧਿਕਾਰੀ, ਜਿਹਨਾਂ ਨੇ ਵੱਖ-ਵੱਖ ਰੈਂਕਾਂ ਦੇ ਜਾਂਚ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਲਈ ਜਿੰਮੇਵਾਰੀ ਹੈ, ਵੱਲੋਂ ਨਿਗਰਾਨੀ ਦੀ ਘਾਟ ਕਾਰਨ ਇਹਨਾਂ ਕੇਸਾਂ ਦੀ ਪੜਤਾਲ ਤੇ ਪੈਰਵੀ ਉਤੇ ਅਸਰ ਪੈਂਦਾ ਹੈ।

        ਇਸ ਕਰਕੇ ਜਵਾਬਦੇਹੀ ਤੈਅ ਕਰਨ ਲਈ ਨਿਗਰਾਨ ਅਧਿਕਾਰੀ (ਐਸ.ਪੀਜ਼,ਐਸ.ਡੀ.ਪੀ.ਓਜ਼ ਅਤੇ ਡੀ.ਐਸ.ਪੀਜ਼) ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੇ ਗੰਭੀਰ ਅਤੇ ਸੰਵੇਦਨਸ਼ੀਲ ਅਪਰਾਧਾਂ ਨਾਲ ਜੁੜੇ ਮਾਮਲਿਆਂ ਦੀ ਪੜਤਾਲ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨ ਅਤੇ ਅਪਰਾਧਿਕ ਫਾਈਲਾਂ ਵਿੱਚ ਨਿਗਰਾਨ ਨੋਟ ਦਰਜ ਕੀਤਾ ਜਾਵੇ, ਰਨਿੰਗ ਕ੍ਰਾਈਮ ਨੋਟਬੁੱਕ ਲਿਖੀ ਜਾਵੇ ਅਤੇ ਜਾਂਚ ਦੇ ਪੱਧਰ ਵਿੱਚ ਸੁਧਾਰ ਲਿਆਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਇਸੇ ਤਰ੍ਹਾਂ ਪੁਲੀਸ ਕਮਿਸ਼ਨਰ/ਜਿਲ੍ਹਾ ਪੁਲੀਸ ਮੁਖੀਆਂ ਨੂੰ ਵੀ ਇਹ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ ਕਿ ਜਿਲਿਆਂ ਵਿੱਚ ਤਾਇਨਾਤ ਨਿਗਰਾਨ ਅਧਿਕਾਰੀ ਵੱਖ-ਵੱਖ ਅਫਸਰਾਂ ਨੂੰ ਪੜਤਾਲ ਲਈ ਦਿੱਤੇ ਟੀਚੇ ਦੇ ਮੁਤਾਬਕ ਹਦਾਇਤਾਂ ਦੀ ਪਾਲਣਾ ਕਰਵਾਈ ਜਾਵੇ।

        ਘਿਨਾਉਣੇ ਅਪਰਾਧਿਕ ਮਾਮਲਿਆਂ ਵਿੱਚ ਸਥਿਤੀ ਵਿਸ਼ੇਸ਼ ਤੌਰ ਉਤੇ ਚਿੰਤਾਜਨਕ ਹੈ। ਇਹਨਾਂ ਵਿੱਚ ਕਤਲ, ਇਰਾਦਾ ਕਤਲ, ਡਕੈਤੀ/ਲੁੱਟ, ਬਲਾਤਕਾਰ, ਅਗਵਾ, ਫਿਰੌਤੀ, ਪੋਸਕੋ ਐਕਟ, ਐਨ.ਡੀ.ਪੀ.ਸੀ. ਐਕਟ, ਯੂ.ਏ.ਪੀ.ਏ. ਐਕਟ, ਆਈ.ਟੀ. ਐਕਟ ਅਤੇ ਔਰਤਾਂ, ਬੱਚਿਆਂ ਅਤੇ ਸਮਾਜ ਦੇ ਕਮਜੋਰ ਵਰਗਾਂ ਵਿਰੁੱਧ ਅਪਰਾਧਾਂ ਵਾਲੇ ਸੰਵੇਦਨਸ਼ੀਲ ਮਾਮਲੇ ਅਤੇ ਅਜਿਹੇ ਅਪਰਾਧ ਸ਼ਾਮਲ ਹਨ ਜੋ ਅੰਤਰ-ਰਾਜੀ ਅਸਰ ਪਾਉਣ ਵਾਲੇ ਜੁਰਮ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਅਜਿਹੇ ਕੇਸਾਂ ਵਿੱਚ ਉਹਨਾਂ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਹੈ ਕਿ ਪ੍ਰਭਾਵੀ ਢੰਗ ਨਾਲ ਪੜਤਾਲ ਕਰਨ ਲਈ ਨਿਗਰਾਨ ਅਧਿਕਾਰੀਆਂ ਨੂੰ ਸੀਨੀਅਰ ਅਧਿਕਾਰੀਆਂ ਵੱਲੋਂ ਢੁਕਵੇਂ ਆਦੇਸ਼ ਅਤੇ ਸੇਧ ਨਹੀਂ ਦਿੱਤੀ ਜਾ ਰਹੀ। ਇਸੇ ਤਰ੍ਹਾਂ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਥਾਣਿਆਂ ਵਿੱਚ ਤਾਇਨਾਤ ਐਸ.ਐਚ.ਓਜ਼ ਅਤੇ ਸਬ ਇੰਸਪੈਕਟਰਾ ਵੀ ਘਿਨਾਉਣੇ ਜੁਰਮਾਂ ਦੀ ਨਿੱਜੀ ਤੌਰ ਉੱਤੇ ਨਿਗਰਾਨੀ ਨਹੀਂ ਕਰਦੇ ਅਤੇ ਅਕਸਰ ਇਹਨਾਂ ਮਾਮਲਿਆਂ ਨੂੰ ਆਪਣੇ ਤੋਂ ਹੇਠਲੇ ਪੁਲੀਸ ਮੁਲਾਜ਼ਮਾਂ ਨੂੰ ਸੌਂਪ ਦਿੰਦੇ ਹਨ ਜੋ ਕਾਨੂੰਨ ਦੇ ਉਪਬੰਧਾਂ ਦੀ ਘੋਰ ਉਲੰਘਣਾ ਹੈ।

ਤਾਜ਼ਾ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਵਿਸ਼ੇਸ਼ ਰਿਪੋਰਟ (ਐਸ.ਆਰ.) ਕੀਤੇ ਮਾਮਲਿਆਂ ਖ਼ਾਸਕਰ ਕਤਲ, ਬਲਾਤਕਾਰ, ਸਮਾਜ ਦੇ ਕਮਜ਼ੋਰ ਵਰਗਾਂ, ਮਹਿਲਾਵਾਂ ਅਤੇ ਬੱਚਿਆਂ `ਤੇ ਅੱਤਿਆਚਾਰ ਅਤੇ ਹੋਰ ਸੰਵੇਦਨਸ਼ੀਲ ਤੇ ਸਨਸਨੀਖੇਜ਼ ਮਾਮਲਿਆਂ ਵਿਚ ਏਸੀਪੀ/ਡੀਐਸਪੀ ਸਬ-ਡਵੀਜ਼ਨ ਅਤੇ ਪੀ.ਬੀ.ਆਈ. ਦੇ ਅਧਿਕਾਰੀ ਮਾਮਲੇ ਦੇ ਹੱਲ ਹੋਣ ਤੱਕ ਜੁਰਮ ਵਾਲੀ ਥਾਂ ਨੇੜੇ ਆਪਣੀ ਠਹਿਰ ਕਰਨਗੇ। ਉਹ ਜਾਂਚ ਦੀ ਪ੍ਰਕਿਰਿਆ ਦੌਰਾਨ ਐਸ.ਐਚ.ਓਜ਼ ਨੂੰ ਕੇਸ ਫਾਈਲ ਵਿੱਚ ਦਿੱਤੇ ਸਪੱਸ਼ਟ ਨਿਗਰਾਨੀ ਨੋਟਾਂ ਰਾਹੀਂ ਸੇਧ ਦੇਣਗੇ।

ਜਿੱਥੋਂ ਤੱਕ ਐਨ.ਜੀ.ਓਜ਼ ਅਤੇ ਹੈੱਡ ਕਾਂਸਟੇਬਲ (ਐਚ.ਸੀਜ਼) ਦੁਆਰਾ ਜਾਂਚ ਦਾ ਸਬੰਧ ਹੈ, ਡੀ.ਜੀ.ਪੀ. ਨੇ ਮੁੱਖ ਮੰਤਰੀ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਨਿਰਦੇਸ਼ ਦਿੱਤੇ ਹਨ ਕਿ ਸਿੱਧੇ ਤੌਰ `ਤੇ ਭਰਤੀ ਕੀਤੇ ਸਬ ਇੰਸਪੈਕਟਰ ਇੱਕ ਸਾਲ ਦੇ ਸਮੇਂ ਅੰਦਰ ਅਪਰਾਧ ਦੇ ਘੱਟੋ ਘੱਟ 8 ਘਿਨਾਉਣੇ ਮਾਮਲਿਆਂ, ਆਈ.ਪੀ.ਸੀ. ਅਧੀਨ ਦਰਜ 10 ਛੋਟੇ ਮਾਮਲਿਆਂ ਅਤੇ 10 ਸਥਾਨਕ ਤੇ ਵਿਸ਼ੇਸ਼ ਕਾਨੂੰਨੀ ਮਾਮਲਿਆਂ ਦੀ ਪੜਤਾਲ ਕਰਨਗੇ। ਪੁਲਿਸ ਸਟੇਸ਼ਨਾਂ ਵਿੱਚ ਪਦਉੱਨਤੀ ਰਾਹੀਂ ਤਾਇਨਾਤ ਸਬ ਇੰਸਪੈਕਟਰ ਅਤੇ ਸਹਾਇਕ ਸਬ ਇੰਸਪੈਕਟਰ ਇੱਕ ਸਾਲ ਦੀ ਮਿਆਦ ਵਿੱਚ ਘਿਨਾਉਣੇ ਅਪਰਾਧਾਂ ਦੇ ਘੱਟੋ ਘੱਟ 6 ਮਾਮਲਿਆਂ, 10 ਹੋਰ ਆਈਪੀਸੀ ਕੇਸਾਂ ਅਤੇ 15 ਸਥਾਨਕ ਤੇ ਵਿਸ਼ੇਸ਼ ਕਾਨੂੰਨੀ ਮਾਮਲਿਆਂ ਦੀ ਪੜਤਾਲ ਕਰਨਗੇ, ਜਦੋਂਕਿ ਰੈਗੂਲਰ ਹੈੱਡ ਕਾਂਸਟੇਬਲ ਸਾਲ ਵਿੱਚ ਆਈ.ਪੀ.ਸੀ. ਅਧੀਨ ਦਰਜ ਘੱਟੋ ਘੱਟ 5 ਮਾਮਲਿਆਂ ਅਤੇ 10 ਸਥਾਨਕ ਤੇ ਵਿਸ਼ੇਸ਼ ਕਾਨੂੰਨੀ ਮਾਮਲਿਆਂ ਦੀ ਜਾਂਚ ਕਰਨਗੇ।

ਇਹ ਸਾਰੇ ਅਧਿਕਾਰੀ ਕਾਰਵਾਈ ਨੂੰ ਅੱਗੇ ਵਧਾਉਣ ਅਤੇ ਜਾਂਚ ਨਾਲ ਜੁੜੇ ਸਾਰੇ ਕਾਰਜਾਂ ਜਿਵੇਂ  ਛਾਪੇਮਾਰੀ, ਤਲਾਸ਼ੀ, ਬਰਾਮਦਗੀਆਂ, ਜਾਂਚ, ਚਲਾਨ ਤਿਆਰ ਕਰਨਾ ਅਤੇ ਮੁਕੱਦਿਆਂ ਦੀ ਪੈਰਵੀ ਕਰਨਾ ਆਦਿ ਲਈ ਜ਼ਿੰਮੇਵਾਰ ਹੋਣਗੇ।

ਵਿਸ਼ੇਸ਼ ਤੌਰ `ਤੇ ਰਿਪੋਰਟ ਕੀਤੇ ਸਾਰੇ ਮਾਮਲਿਆਂ ਦੀ ਜਾਂਚ ਕਾਰਵਾਈ ਧਿਆਨ ਨਾਲ ਚਲਾਈ ਜਾਵੇਗੀ ਅਤੇ ਮੁਕੱਦਮੇ ਦੇ ਢੁੱਕਵੇਂ ਪ੍ਰਬੰਧਨ ਲਈ ਨਿਗਰਾਨ ਅਧਿਕਾਰੀ ਵੱਲੋਂ ਪੈਰਵੀ ਕਰਨ ਵਾਲੇ ਅਫ਼ਸਰਾਂ ਨਾਲ ਤਾਲਮੇਲ ਕੀਤਾ ਜਾਵੇਗਾ। ਇਹ ਅਧਿਕਾਰੀ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਢੁੱਕਵੇਂ ਤਰੀਕੇ ਨਾਲ ਗਵਾਹਾਂ ਦੀ ਹਾਜ਼ਰੀ ਅਤੇ ਗਵਾਹੀ ਨੂੰ ਯਕੀਨੀ ਬਣਾਉਣ ਲਈ ਪੈਰਵੀ/ਲਾਅ ਅਫ਼ਸਰਾਂ ਨਾਲ ਵੀ ਤਾਲਮੇਲ ਕਰਨਗੇ ਤਾਂ ਜੋ ਜ਼ਮਾਨਤ ਰੱਦ ਕਰਨ, ਪੁਲਿਸ ਰਿਮਾਂਡ ਪ੍ਰਾਪਤ ਕਰਨ ਅਤੇ ਅਜਿਹੇ ਕੇਸ ਵਿੱਚ ਮੁਲਜ਼ਮ ਨੂੰ ਦੋਸ਼ੀ ਠਹਿਰਾਇਆ ਜਾਣਾ ਅਤੇ ਸਜ਼ਾ ਯਕੀਨੀ ਬਣਾਈ ਜਾ ਸਕੇ। 

ਡੀਜੀਪੀ ਨੇ ਅੱਗੇ ਨਿਰਦੇਸ਼ ਦਿੱਤੇ ਹਨ ਕਿ ਆਈਜੀਪੀ / ਡੀਆਈਜੀ ਰੇਂਜ, ਸੀਪੀਜ਼ ਅਤੇ ਐਸਐਸਪੀਜ਼ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੇ ਅਤੇ ਐਸ.ਓਜ਼. ਤੇ ਐਸ.ਐਚ.ਓਜ਼ ਅਤੇ ਡੀ.ਬੀ.ਓ.ਆਈ. ਪੰਜਾਬ ਵਿੱਚ ਸਿੱਧੇ ਭਰਤੀ ਕੀਤੇ ਗਏ ਐਸ.ਆਈਜ਼ ਵੱਲੋਂ ਜਾਂਚ ਕੀਤੇ ਜਾ ਰਹੇ ਘਿਨਾਉਣੇ ਕੇਸਾਂ ਦੀ ਰਿਪੋਰਟ 5 ਜਨਵਰੀ, 2021 ਤੱਕ ਭੇਜਣਗੇ।

ਆਈਜੀਪੀ / ਡੀਆਈਜੀ ਰੇਂਜ ਮਹੀਨਾਵਾਰ ਅਪਰਾਧ ਮੀਟਿੰਗਾਂ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ ਜਦੋਂ ਕਿ ਸੀਪੀਜ਼ ਅਤੇ ਐਸਐਸਪੀਜ਼ ਹਫ਼ਤਾਵਾਰੀ ਅਪਰਾਧ ਮੀਟਿੰਗਾਂ ਕਰਨਗੇ। ਇਸ ਦੇ ਨਾਲ ਹੀ ਆਈਜੀਪੀ / ਡੀਆਈਜੀ ਰੇਂਜ, ਸੀਪੀਜ਼ ਅਤੇ ਐਸਐਸਪੀਜ਼ ਅਜਿਹੀਆਂ ਮੀਟਿੰਗਾਂ ਦੌਰਾਨ ਮਾਮਲਿਆਂ ਦੀ ਜਾਂਚ ਸੰਬੰਧੀ ਉਪਰੋਕਤ ਨਿਰਦੇਸ਼ਾਂ ਦੀ ਪਾਲਣਾ ਦੀ ਸਮੀਖਿਆ ਕਰਨਗੇ।

ਖੇਤਰੀ ਦਰਜਾਬੰਦੀ ਤੋਂ ਇਲਾਵਾ ਬੀਓਆਈ / ਸਾਈਬਰ ਕ੍ਰਾਈਮ, ਐਸਟੀਐਫ, ਸੀਆਈ (ਐਸਐਸਓਸੀ), ਐਨਆਰਆਈ, ਜੀਆਰਪੀ ਸਮੇਤ ਸਾਰੇ ਵਿੰਗਾਂ ਵੱਲੋਂ ਵੀ ਉਪਰੋਕਤ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

ਸ੍ਰੀ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਨੂੰ ਨੋਟੀਫਾਈ ਕੀਤਾ ਸੀ ਅਤੇ ਘਿਨਾਉਣੇ ਅਪਰਾਧਾਂ ਦਾ ਪਤਾ ਲਗਾਉਣ ਲਈ ਐਸਪੀਜ਼ ਅਤੇ ਡੀਐਸਪੀਜ਼ ਦੀਆਂ 125 ਤੋਂ ਵੱਧ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਇਲਾਵਾ ਗੁੰਝਲਦਾਰ ਕੇਸਾਂ ਵਿੱਚ ਸਹਾਇਤਾਂ ਲਈ ਕਾਨੂੰਨ, ਫੋਰੈਂਸਿਕ, ਵਣਜ, ਆਈ ਟੀ ਅਤੇ ਸਾਈਬਰ ਅਪਰਾਧ ਦੇ ਖੇਤਰਾਂ ਵਿਚ 800 ਹੋਰ ਕਾਰਜ-ਖੇਤਰ ਮਾਹਿਰਾਂ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Ind Vs NZ 1st Test: ਚੌਥੇ ਦਿਨ ਦੀ ਖੇਡ ਖਤਮ, ਨਿਊਜ਼ੀਲੈਂਡ ਤੋਂ ਭਾਰਤ ਅਜੇ ਵੀ 233 ਦੌੜਾਂ ਅੱਗੇ

Ind Vs NZ 1st Test: ਚੌਥੇ ਦਿਨ ਦੀ ਖੇਡ ਖਤਮ, ਨਿਊਜ਼ੀਲੈਂਡ ਤੋਂ ਭਾਰਤ ਅਜੇ ਵੀ 233 ਦੌੜਾਂ ਅੱਗੇ

by Ranjit Singh
November 22, 2026
0

Ind Vs NZ 1st Test: ਚੌਥੇ ਦਿਨ ਦੀ ਖੇਡ ਖਤਮ, ਨਿਊਜ਼ੀਲੈਂਡ ਤੋਂ ਭਾਰਤ ਅਜੇ ਵੀ 233 ਦੌੜਾਂ ਅੱਗੇ ਚੰਡੀਗੜ੍ਹ, 22...

Punjab: ਪਟਿਆਲਾ-ਬਾਘਾਪੁਰਾਣਾ-ਧਰਮਕੋਟ ਮਿਉਂਸਿਪਲ ਚੋਣਾਂ: 257 ਉਮੀਦਵਾਰ ਮੈਦਾਨ ‘ਚ

Punjab: ਪਟਿਆਲਾ-ਬਾਘਾਪੁਰਾਣਾ-ਧਰਮਕੋਟ ਮਿਉਂਸਿਪਲ ਚੋਣਾਂ: 257 ਉਮੀਦਵਾਰ ਮੈਦਾਨ ‘ਚ

by Ranjit Singh
November 22, 2026
0

Punjab: ਪਟਿਆਲਾ-ਬਾਘਾਪੁਰਾਣਾ-ਧਰਮਕੋਟ ਮਿਉਂਸਿਪਲ ਚੋਣਾਂ: 257 ਉਮੀਦਵਾਰ ਮੈਦਾਨ 'ਚ - 28 ਨਵੰਬਰ ਨੂੰ ਪੈਣਗੀਆਂ ਵੋਟਾਂ ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ): ਪੰਜਾਬ...

Rajasthan ‘ਚ ਭਿਆਨਕ ਸੜਕ ਹਾਦਸਾ, ਇੱਕ ਪਰਿਵਾਰ ਦੇ 9 ਜੀਆਂ ਦੀ ਮੌਤ

Rajasthan ‘ਚ ਭਿਆਨਕ ਸੜਕ ਹਾਦਸਾ, ਇੱਕ ਪਰਿਵਾਰ ਦੇ 9 ਜੀਆਂ ਦੀ ਮੌਤ

by Ranjit Singh
November 22, 2026
0

Rajasthan 'ਚ ਭਿਆਨਕ ਸੜਕ ਹਾਦਸਾ, ਇੱਕ ਪਰਿਵਾਰ ਦੇ 9 ਜੀਆਂ ਦੀ ਮੌਤ ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ): ਸ਼ਨੀਵਾਰ ਰਾਤ ਨੂੰ...

Rising Stars Asia Cup: ਅੱਜ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ

Rising Stars Asia Cup: ਅੱਜ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ

by Ranjit Singh
November 22, 2026
0

Rising Stars Asia Cup: ਅੱਜ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ): ਅੱਜ ਇੱਕ ਵਾਰ ਫੇਰ ਭਾਰਤ ਅਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Ind Vs NZ 1st Test: ਚੌਥੇ ਦਿਨ ਦੀ ਖੇਡ ਖਤਮ, ਨਿਊਜ਼ੀਲੈਂਡ ਤੋਂ ਭਾਰਤ ਅਜੇ ਵੀ 233 ਦੌੜਾਂ ਅੱਗੇ

Ind Vs NZ 1st Test: ਚੌਥੇ ਦਿਨ ਦੀ ਖੇਡ ਖਤਮ, ਨਿਊਜ਼ੀਲੈਂਡ ਤੋਂ ਭਾਰਤ ਅਜੇ ਵੀ 233 ਦੌੜਾਂ ਅੱਗੇ

by Ranjit Singh
November 22, 2026
0

Ind Vs NZ 1st Test: ਚੌਥੇ ਦਿਨ ਦੀ ਖੇਡ ਖਤਮ, ਨਿਊਜ਼ੀਲੈਂਡ ਤੋਂ ਭਾਰਤ ਅਜੇ ਵੀ 233 ਦੌੜਾਂ ਅੱਗੇ ਚੰਡੀਗੜ੍ਹ, 22...

Most Popular

Gurdaspur: ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ

Gurdaspur: ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ

by Jaspreet Kaur
2 weeks ago
0

Gurdaspur: ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਗੁਰਦਾਸਪੁਰ 10 ਨਵੰਬਰ 2026 (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 